
Fazilka News :ਫ਼ਾਇਰ ਬ੍ਰਿਗੇਡ ਨੇ ਦੁਕਾਨ ਦਾ ਸ਼ਟਰ ਤੋੜ ਅੱਗ ’ਤੇ ਪਾਇਆ ਕਾਬੂ
Fazilka News in Punjabi : ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ’ਤੇ ਫਾਜ਼ਿਲਕਾ ਵਿਖੇ ਇੱਕ ਇਲੈਕਟ੍ਰਾਨਿਕ ਦੀ ਦੁਕਾਨ ’ਤੇ ਬੀਤੀ ਰਾਤ ਅੱਗ ਲੱਗ ਗਈ। ਇਸ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਸਵੇਰੇ ਤੜਕੇ 4 ਵਜੇ ਦੇ ਕਰੀਬ ਲੱਗੀ ਹੈ।
ਇਸਦੀ ਸੂਚਨਾ ਫ਼ਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫ਼ਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੁਕਾਨ ਦਾ ਸ਼ਟਰ ਤੋੜ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੇ ਦੱਸਿਆ ਕਿ ਉਸ ਨੂੰ ਸਵੇਰੇ 4 ਵਜੇ ਦੇ ਕਰੀਬ ਫੋਨ ਆਇਆ ਸੀ ਕਿ ਉਸਦੀ ਦੁਕਾਨ ’ਚ ਅੱਗ ਲੱਗ ਗਈ ਹੈ ਤੇ ਪੂਰੀ ਤਰ੍ਹਾਂ ਦੇ ਨਾਲ ਸੜ ਚੁੱਕੀ ਹੈ। ਮਾਲਕ ਨੇ ਦੱਸਿਆ ਕਿ ਦੁਕਾਨ ’ਚ ਪਿਆ ਸਮਾਨ ਢਾਈ ਤਿੰਨ ਲੱਖ ਰੁਪਏ ਦਾ ਉਸਦਾ ਆਰਥਿਕ ਨੁਕਸਾਨ ਹੋਇਆ।
(For more news apart from Accident happened due to burnt ash, short circuit of electronic shop in Fazilka News in Punjabi, stay tuned to Rozana Spokesman)