CM Bhagwant Mann: 'ਟਕਰਾਅ ਅਤੇ ਨਫ਼ਰਤ ਦੀ ਰਾਜਨੀਤੀ' ਨੂੰ ਰੱਦ ਕਰੋ, ਸਿੱਖਿਆ ਅਤੇ ਵਿਕਾਸ ਨੂੰ ਚੁਣੋ’: CM ਭਗਵੰਤ ਮਾਨ
Published : Feb 1, 2025, 6:20 am IST
Updated : Feb 1, 2025, 6:20 am IST
SHARE ARTICLE
CM Bhagwant Singh Mann held a road show in Delhi
CM Bhagwant Singh Mann held a road show in Delhi

ਦਿੱਲੀ 'ਆਪ' ਅਤੇ ਅਰਵਿੰਦ ਕੇਜਰੀਵਾਲ 'ਤੇ ਭਰੋਸਾ ਕਰਦੀ ਹੈ, ਮੁੱਖ ਮੰਤਰੀ ਮਾਨ ਨੇ ਕੋਂਡਲੀ, ਰੋਹਤਾਸ ਨਗਰ, ਗੋਕਲਪੁਰ ਅਤੇ ਬਦਰਪੁਰ ਵਿੱਚ ਕੀਤਾ ਪ੍ਰਚਾਰ

 

ਅਸੀਂ ਪੈਸੇ ਨਹੀਂ ਪਿਆਰ ਵੰਡਦੇ ਹਾਂ, ਅਸੀਂ ਲੋਕਾਂ ਦੇ ਪਿਆਰ ਅਤੇ ਸਮਰਥਨ ਨਾਲ ਜਿੱਤਦੇ ਹਾਂ: ਮੁੱਖ ਮੰਤਰੀ ਮਾਨ

ਮੁੱਖ ਮੰਤਰੀ ਮਾਨ ਨੇ ਦਿੱਲੀ ਚੋਣਾਂ ਵਿੱਚ ਚੋਣ ਕਮਿਸ਼ਨ ਦੇ ਪੱਖਪਾਤ ਦੀ ਕੀਤੀ ਨਿੰਦਾ, ਕਿਹਾ- ਭਾਜਪਾ ਆਗੂਆਂ ਨੇ ਜੈਕਟਾਂ, ਜੁੱਤੇ ਅਤੇ ਪੈਸੇ ਵੰਡੇ, ਚੋਣ ਕਮਿਸ਼ਨ ਨੇ ਮੇਰੇ ਘਰ 'ਤੇ ਛਾਪਾ ਮਾਰਿਆ!

CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਆਪਣਾ ਪ੍ਰਚਾਰ ਜਾਰੀ ਰਖਦਿਆਂ, ਕੋਂਡਲੀ, ਰੋਹਤਾਸ ਨਗਰ ਅਤੇ ਗੋਕਲਪੁਰ ਵਿੱਚ ਤਿੰਨ ਰੋਡ ਸ਼ੋਅ ਦੀ ਅਗਵਾਈ ਕੀਤੀ, ਅਤੇ ਬਦਰਪੁਰ ਵਿੱਚ ਦੋ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਇਸ ਮੁਹਿੰਮ ਨੇ ਸਾਫ਼-ਸੁਥਰੇ ਸ਼ਾਸਨ, ਵਿਕਾਸ ਅਤੇ ਜਵਾਬਦੇਹੀ ਪ੍ਰਤੀ 'ਆਪ' ਦੀ ਵਚਨਬੱਧਤਾ ਨੂੰ ਉਜਾਗਰ ਕੀਤਾ, ਜਿਸ ਵਿੱਚ ਮੁੱਖ ਮੰਤਰੀ ਮਾਨ ਨੇ ਸਿੱਧੇ ਤੌਰ 'ਤੇ ਵੋਟਰਾਂ ਦੀਆਂ ਮੁੱਦਿਆਂ ਨੂੰ ਸੰਬੋਧਿਤ ਕੀਤਾ ਅਤੇ ਵਿਰੋਧੀ ਪਾਰਟੀਆਂ ਦੀਆਂ ਰਾਜਨੀਤਿਕ ਚਾਲਾਂ ਦਾ ਪਰਦਾਫਾਸ਼ ਕੀਤਾ।

ਕੋਂਡਲੀ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ 'ਆਪ' ਨੂੰ ਨਿਸ਼ਾਨਾ ਬਣਾਉਣ ਲਈ ਭਾਜਪਾ ਦੁਆਰਾ ਕੀਤੇ ਗਏ ਉਲੰਘਣਾਵਾਂ ਨੂੰ ਨਜ਼ਰਅੰਦਾਜ਼ ਕਰਨ ਲਈ ਚੋਣ ਕਮਿਸ਼ਨ (EC) ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ "ਭਾਜਪਾ ਆਗੂ ਬੇਸ਼ਰਮੀ ਨਾਲ ਪੈਸੇ, ਜੈਕਟਾਂ, ਜੁੱਤੀਆਂ ਅਤੇ ਸਾੜੀਆਂ ਵੰਡ ਰਹੇ ਹਨ, ਫਿਰ ਵੀ ਚੋਣ ਕਮਿਸ਼ਨ ਨੇ ਦਿੱਲੀ ਵਿੱਚ ਮੇਰੇ ਨਿਵਾਸ ਕਪੂਰਥਲਾ ਹਾਊਸ 'ਤੇ ਛਾਪਾ ਮਾਰਿਆ। ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਕਿਉਂਕਿ ਅਸੀਂ ਪੈਸੇ ਨਹੀਂ ਵੰਡਦੇ, ਅਸੀਂ ਪਿਆਰ ਵੰਡਦੇ ਹਾਂ। ਇਸ ਪਿਆਰ ਨਾਲ, ਅਸੀਂ ਜਿੱਤਦੇ ਹਾਂ," 

'ਆਪ' ਦੀ ਸਾਫ਼-ਸੁਥਰੀ ਰਾਜਨੀਤੀ ਨੂੰ ਉਜਾਗਰ ਕਰਦੇ ਹੋਏ, ਮਾਨ ਨੇ 'ਆਪ' ਦੀਆਂ ਲੋਕ-ਪੱਖੀ ਨੀਤੀਆਂ ਦੀ ਭਾਜਪਾ ਦੀਆਂ ਸ਼ੋਸ਼ਣਕਾਰੀ ਰਣਨੀਤੀਆਂ ਨਾਲ ਤੁਲਨਾ ਕੀਤੀ ਅਤੇ ਕਿਹਾ ਕਿ "ਇਥੇ ਦੋ ਪੱਖ ਹਨ- ਇਕ।ਉਹ ਜੋ ਸਿੱਖਿਆ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ, ਅਤੇ ਦੂਜੇ ਉਹ ਜੋ ਨਫ਼ਰਤ ਅਤੇ ਵੰਡ 'ਤੇ ਵਧਦੇ-ਫੁੱਲਦੇ ਹਨ। ਦਿੱਲੀ ਨੂੰ ਦੁਸ਼ਮਣੀ ਨਾਲੋਂ ਸਿੱਖਿਆ ਅਤੇ ਪ੍ਰਚਾਰ ਦੀ ਬਜਾਏ ਤਰੱਕੀ ਨੂੰ ਚੁਣਨਾ ਚਾਹੀਦਾ ਹੈ।"

 ਰੋਹਤਾਸ ਨਗਰ ਵਿਖੇ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਵਿਕਾਸ ਅਤੇ ਇਮਾਨਦਾਰੀ ਦੇ 'ਆਪ' ਦੇ ਟਰੈਕ ਰਿਕਾਰਡ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ "ਦਿੱਲੀ ਦੇ ਲੋਕ ਕਹਿ ਰਹੇ ਹਨ, 'ਫਿਰ ਲਿਆਵਾਂਗੇ ਕੇਜਰੀਵਾਲ' ਕਿਉਂਕਿ ਉਹ ਤੁਹਾਡਾ ਭਰਾ ਹੈ, ਤੁਹਾਡਾ ਪੁੱਤ ਹੈ ਅਤੇ ਹਮੇਸ਼ਾ ਤੁਹਾਡੇ ਲਈ ਕੰਮ ਕੀਤਾ ਹੈ। ਜਦੋਂ ਭਾਜਪਾ ਤੁਹਾਡੀ ਵੋਟ ਖਰੀਦਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਨ੍ਹਾਂ ਤੋਂ ਪੈਸੇ ਲੈ ਲਓ ਪਰ ਬਟਨ 'ਝਾੜੂ' ਦਾ ਦਬਾਓ!"

ਗੋਕਲਪੁਰ ਵਿੱਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਮਾਨ ਨੇ ਉਨ੍ਹਾਂ ਦੇ ਭਾਰੀ ਸਮਰਥਨ ਲਈ ਧੰਨਵਾਦ  ਕੀਤਾ। ਉਨ੍ਹਾਂ ਕਿਹਾ ਕਿ "ਸਾਡਾ ਚੋਣ ਚਿੰਨ੍ਹ ਝਾੜੂ ਹੈ ਅਤੇ ਤੁਸੀਂ ਜਾਣਦੇ ਹੋ ਕਿ ਇਹ ਗੰਦਗੀ ਸਾਫ਼ ਕਰਨ ਦਾ ਕੰਮ ਕਰਦਾ ਹੈ। ਭਾਜਪਾ ਤੁਹਾਡੇ ਟੈਕਸ ਦੇ ਪੈਸੇ ਦਾ ਇਸਤੇਮਾਲ ਆਪਣੇ ਦੋਸਤਾਂ ਲਈ ਕਰਦੀ ਹੈ, ਜਦੋਂ ਕਿ 'ਆਪ' ਹਰ ਪੈਸੇ ਨੂੰ ਜਨਤਕ ਭਲਾਈ ਵਿੱਚ ਵਾਪਸ ਨਿਵੇਸ਼ ਕਰਦੀ ਹੈ।

ਬਦਰਪੁਰ ਵਿਖੇ ਮਾਨ ਨੇ 'ਆਪ' ਨੇਤਾਵਾਂ ਦੇ ਨਾਲ ਮਹਾਂਕੁੰਭ ਵਿੱਚ ਵਾਪਰੀ ਘਟਨਾ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਸ਼ਰਧਾਲੂਆਂ ਲਈ ਮੌਨ ਰਖਿਆ*

ਉਨ੍ਹਾਂ ਦਿੱਲੀ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਵੰਡਪਾਊ ਰਾਜਨੀਤੀ 'ਤੇ ਅਲੋਚਨਾ ਕਰਦਿਆਂ ਕਿਹਾ ਕਿ "ਦਿੱਲੀ ਭਾਰਤ ਦਾ ਦਿਲ ਹੈ, ਜਿੱਥੇ ਪੂਰਾ ਦੇਸ਼ ਇੱਕ ਛੱਤ ਹੇਠ ਰਹਿੰਦਾ ਹੈ। ਭਾਜਪਾ ਦੀ ਜਾਤੀ ਅਤੇ ਫਿਰਕੂ ਰਾਜਨੀਤੀ ਇੱਥੇ ਕੰਮ ਨਹੀਂ ਕਰੇਗੀ।"

ਮਾਨ ਨੇ 'ਆਪ' ਦੇ ਸ਼ਾਸਨ ਮਾਡਲ 'ਤੇ ਵੀ ਜ਼ੋਰ ਦਿੱਤਾ, ਦਿੱਲੀ ਦੀਆਂ ਸਫਲਤਾਵਾਂ ਤੋਂ ਪ੍ਰੇਰਿਤ ਹੋ ਕੇ ਪੰਜਾਬ ਵਿੱਚ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ "ਪੰਜਾਬ ਵਿੱਚ ਹੁਣ 850 ਚਾਲੂ ਮੁਹੱਲਾ ਕਲੀਨਿਕ ਹਨ ਅਤੇ 90% ਘਰਾਂ ਨੂੰ ਮੁਫ਼ਤ ਬਿਜਲੀ ਆਉਂਦੀ ਹੈ।  ਅਸੀਂ ਕਿਸਾਨਾਂ ਅਤੇ ਵਸਨੀਕਾਂ ਨੂੰ ਮੁਫ਼ਤ ਬਿਜਲੀ ਪ੍ਰਦਾਨ ਕਰਦੇ ਹੋਏ ਸਰਕਾਰੀ ਉੱਦਮਾਂ ਨੂੰ ਲਾਭਦਾਇਕ ਬਣਾਇਆ ਹੈ। ਇਹ ਸਾਫ਼ ਇਰਾਦਿਆਂ ਦੀ ਸ਼ਕਤੀ ਹੈ।

ਮਾਨ ਨੇ ਭਾਜਪਾ ਦੀ ਰਣਨੀਤੀ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਪੈਸੇ ਅਤੇ ਹੋਰ ਚੀਜ਼ਾਂ ਦੇ ਕੇ ਵੋਟਰਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਜਾਂਚ ਤੋਂ ਬਚ ਰਹੇ ਹਨ।  "ਉਹ ਸੋਸ਼ਲ ਮੀਡੀਆ 'ਤੇ ਖੁੱਲ੍ਹੇਆਮ ਐਲਾਨ ਕਰਦੇ ਹਨ, ਪਰ ਚੋਣ ਕਮਿਸ਼ਨ ਨੇ ਇਸ ਦੀ ਬਜਾਏ, ਉਨ੍ਹਾਂ ਦੀ ਬੇਬੁਨਿਆਦ ਸ਼ਿਕਾਇਤ 'ਤੇ ਮੇਰੇ ਘਰ 'ਤੇ ਛਾਪਾ ਮਾਰਿਆ।"

ਮਾਨ ਨੇ ਦਿੱਲੀ ਵਾਸੀਆਂ ਨੂੰ 'ਆਪ' ਨੂੰ ਚੁਣਨ ਦੀ ਆਪਣੀ ਵਿਰਾਸਤ ਨੂੰ ਜਾਰੀ ਰੱਖਣ ਦੀ ਅਪੀਲ ਕਰਦਿਆਂ ਕਿਹਾ "5 ਫਰਵਰੀ ਨੂੰ, ਝਾੜੂ ਦਾ ਬਟਨ ਦਬਾਉਣ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਅਤੇ ਸਾਡੀ ਜ਼ਿੰਮੇਵਾਰੀ ਸ਼ੁਰੂ ਹੋ ਜਾਵੇਗੀ। ਦਿੱਲੀ ਉਨ੍ਹਾਂ ਨੇਤਾਵਾਂ ਦੀ ਹੱਕਦਾਰ ਹੈ ਜੋ ਤੁਹਾਡੇ ਅਧਿਕਾਰਾਂ ਲਈ ਲੜਨ। 'ਅਪਣੇ ਅਤੇ ਅਪਣੇ ਬੱਚਿਆਂ  ਦੇਬਿਹਤਰ ਭਵਿੱਖ ਲਈ ਆਪ ਨੂੰ ਵੋਟ ਪਾਓ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement