ਡਾ. ਅੰਬੇਦਕਰ ਦਾ ਬੁੱਤ ਤੋੜਨ ਦਾ ਮਾਮਲਾ, ਮੁਲਜ਼ਮ ਅਕਾਸ਼ਦੀਪ ’ਤੇ ਲਗਾਈ ਗਈ ਦੇਸ਼ਧ੍ਰੋਹ ਦੀ ਧਾਰਾ
Published : Feb 1, 2025, 8:46 am IST
Updated : Feb 1, 2025, 8:46 am IST
SHARE ARTICLE
Dr. Ambedkar statue vandalism case, accused Akashdeep charged with sedition
Dr. Ambedkar statue vandalism case, accused Akashdeep charged with sedition

ਉਸ ਖ਼ਿਲਾਫ਼  BNS ਦੀ ਧਾਰਾ 152 ਜੋੜੀ ਗਈ ਹੈ ਤੇ ਅਪਰਾਧਿਕ ਮਾਮਲੇ ਦੀ ਧਾਰਾ  61 (2) ਵੀ ਜੋੜੀ ਗਈ ਹੈ। 

 

Amritsar News: ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਡਾਕਟਰ ਬੀਆਰ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਸੀ।  ਇੱਕ ਵਿਅਕਤੀ ਨੇ ਡਾਕਟਰ ਬੀਆਰ ਅੰਬੇਦਕਰ ਦੇ ਬੁੱਤ 'ਤੇ ਚੜ੍ਹ ਕੇ ਉਸ ਨੂੰ ਹਥੌੜੇ ਨਾਲ ਤੋੜਨ ਦੀ ਕੋਸ਼ਿਸ ਕੀਤੀ ਸੀ। ਇਹ ਬੁੱਤ ਅਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਵਿੱਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਵਿਅਕਤੀ ਨੇ ਉੱਥੇ ਬਣੀ ਸੰਵਿਧਾਨ ਦੀ ਕਿਤਾਬ 'ਤੇ ਵੀ ਅੱਗ ਲਗਾਈ।

ਇਸ ਮਾਮਲੇ ਉੱਤੇ ਐਕਸ਼ਨ ਲੈਂਦਿਆਂ ਮੁਲਜ਼ਮ ਅਕਾਸ਼ਦੀਪ ਸਿੰਘ ਉੱਤੇ ਦੇਸ਼ਧ੍ਰੋਹ ਦੀ ਧਾਰਾ ਲਗਾਈ ਗਈ। ਉਸ ਖ਼ਿਲਾਫ਼  BNS ਦੀ ਧਾਰਾ 152 ਜੋੜੀ ਗਈ ਹੈ ਤੇ ਅਪਰਾਧਿਕ ਮਾਮਲੇ ਦੀ ਧਾਰਾ  61 (2) ਵੀ ਜੋੜੀ ਗਈ ਹੈ। 

ਬੀਤੇ ਦਿਨ ਪੁਲਿਸ ਨੇ ਆਕਾਸ਼ਦੀਪ ਬਾਰੇ ਵੱਡੇ ਖ਼ੁਲਾਸੇ ਕੀਤੇ ਸਨ। ਉਨ੍ਹਾਂ ਦੱਸਿਆ ਸੀ ਕਿ ਉਸ ਦਾ ਦੁਬਈ ਨਾਲ ਕੁਨੈਕਸ਼ਨ ਜੁੜਿਆ ਹੋਇਆ ਹੈ।  ਮੁਲਜ਼ਮ ਅਕਾਸ਼ਦੀਪ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰ ਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ।ਆਕਾਸ਼ਦੀਪ ਦੇ ਮਾਮਲੇ ਦੇ ਵਿੱਚ ਸਭ ਇੰਸਪੈਕਟਰ ਤਰਲੋਕ ਸਿੰਘ ਨੂੰ ਸ਼ਿਕਾਇਤ ਕਰਤਾ ਬਣਾਇਆ ਗਿਆ ਹੈ।

ਫ਼ਿਲਹਾਲ ਉਸ ਕੋਲ ਅੰਮ੍ਰਿਤਸਰ ਆਉਣ ਦੇ ਵੀ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਤੇ ਪੁਲਿਸ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕਰੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰ ਵੱਖ-ਵੱਖ ਆਗੂ ਇਸ ਘਟਨਾ ਦੀ ਨਿੰਦਾ ਕਰ ਰਹੇ ਹਨ। 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement