Phagwara News : ਫਗਵਾੜਾ ’ਚ ਹੋ ਰਹੀਆਂ ਮੇਅਰ ਚੋਣਾਂ ’ਚ ਪਹੁੰਚਣ ’ਤੇ ਬੋਲੇ ਰਾਜਾ ਵੜਿੰਗ

By : BALJINDERK

Published : Feb 1, 2025, 6:44 pm IST
Updated : Feb 1, 2025, 6:44 pm IST
SHARE ARTICLE
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ

Phagwara News : ਕਿਹਾ, ‘ਆਪ’ ਨੇ ਚੰਡੀਗੜ੍ਹ ’ਚ ਲੜਾਈ ਕਰ ਕੇ ਸਾਡਾ ਮੇਅਰ ਨਹੀਂ ਬਣਨ ਦਿੱਤਾ, ਉਸੇ ਤਰ੍ਹਾਂ ਦੇ ਹਾਲਾਤ ਫਗਵਾੜਾ ‘ਚ ਬਣਾਏ ਜਾ ਰਹੇ ਹਨ’

Phagwara News in Punjabi : ਫਗਵਾੜਾ ਵਿੱਚ ਹੋ ਰਹੀਆਂ ਮੇਅਰ ਚੋਣਾਂ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਹੁੰਚੇ। ਉਨ੍ਹਾਂ ਕਿਹਾ ਕਿ 75 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਚੋਣਾਂ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨੀ ਪਈ ਹੈ। ਇਸ ਕਾਰਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਚੋਣ ਵਿੱਚ ਦਖ਼ਲ ਦੇਣਾ ਪਿਆ ਅਤੇ ਹੁਕਮ ਦੇਣਾ ਪਿਆ ਕਿ ਚੋਣ ਇੱਕ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਵੇ।

ਰਾਜਾ ਵੜਿੰਗ ਨੇ ਕਿਹਾ ਕਿ ਸ਼ਹਿਰਾਂ ਦੇ ਲੋਕਾਂ ਨੇ ਇਨ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੀ ਚੋਣ ਸਖ਼ਤ ਕਿਉਂ ਹੈ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਲੋਕਤੰਤਰ ਦੀ ਸਾਰੀਆਂ ਕਦਰਾਂ ਕੀਮਤਾਂ ਖ਼ਤਮ ਕਰ ਦਿੱਤੀਆਂ ਹਨ। ਇਨ੍ਹਾਂ ਨੇ ਚੰਡੀਗੜ੍ਹ ਲੜਾਈ ਕੀਤੀ ਕਿ ਸਾਡਾ ਮੇਅਰ ਨਹੀਂ ਬਣਨ ਦਿੰਦੇ, ਉਸੇ ਤਰ੍ਹਾਂ ਦੇ ਹਾਲਾਤ ਫਗਵਾੜਾ ‘ਚ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਮੋਢਿਆ’ਤੇ ਸਟਾਰ ਲੱਗੇ ਹਨ ਉਨ੍ਹਾਂ ਨੇ ਵੀ ਪੰਜਾਬ ਗੰਦਾ ਮਚਾ ਦਿੱਤਾ ਹੈ। ਇਹੋ ਜਿਹਾ ਵਿਵਹਾਰ ਤਾਂ ਚਪੜਾਸੀ ਵੀ ਨਹੀਂ ਕਰਦਾ ਜਿਵੇਂ ਦਾ ਵਿਵਹਾਰ ਪੁਲਿਸ ਅਧਿਕਾਰੀ ਕਰਦੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਤੁਸੀਂ ਚੁਣੇ ਹੋਏ ਮੇਅਰ ਦੇ ਘਰਾਂ ’ਤੇ 15-15 ਵਾਰ ਰੇਡ ਕਰਵਾ ਦਿੱਤੀਆਂ ਹਨ। ਜੇਕਰ ਇਨ੍ਹਾਂ ਨੇ ਸਾਡੇ ਕੌਂਸਲਰਾਂ ਤੋਂ ਮੁਆਫ਼ੀ ਨਾ ਮੰਗੀ ਤਾਂ ਸਾਡਾ ਨਾਂ  ਬਦਲ ਦੇਣਾ। ਉਨ੍ਹਾਂ ਕਿਹਾ ਕਿ ਜੇਕਰ ਅੱਜ ਇੱਕ ਕੌਂਸਲਰ ਆਮ ਆਦਮੀ ਪਾਰਟੀ ’ਚ ਚਲੇ ਵੀ ਗਿਆ ਹੈ ਤਾਂ ਇਹ ਨਾ ਸੋਚੋ ਕਿ ਤੁਸੀਂ 5000 ਜਨਤਾ ਨੂੰ ਖ਼ਰੀਦ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਗ਼ਲਤ ਟਰੈਂਡ ਹੈ ਪਾਰਟੀਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਨਾਲ ਲੋਕਾਂ ਦੇ ਮੰਨ ਵਿਚ ਕਦਰ ਡਿੱਗੀ ਹੈ। 

ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਅੱਜ ਮੇਅਰ ਦੀ ਨਿਲਾਮੀ ਹੋਣੀ ਹੈ। ਉਨ੍ਹਾਂ ਕਿਹਾ ਕਿ ਗੋਲਡ ਓਲਡ ਨੂੰ ਵੀ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੱਕਰ ਮੰਡੀ ’ਚ ਬੱਕਰਾ ਨਿਲਾਮ ਹੁੰਦਾ ਹੈ, ਅੱਜ ਪੰਜਾਬ ਦੀ ਹਰ ਮੇਅਰਸ਼ਿਪ ਨਿਲਾਮ ਹੋਣੀ ਹੈ। ਉਨ੍ਹਾਂ ਕਿਹਾ ਕਿ ਮੈਂ ਬੀਤੇ ਦਿਨੀਂ ਦਿੱਲੀ ’ਚ ਬਿਆਨ ਵੀ ਦਿੱਤਾ ਸੀ ਅੰਮ੍ਰਿਤਸਰ ਦਾ ਜਿਹੜਾ ਮੇਅਰ ਬਣਿਆ ਹੈ ਉਸ ਕੋਲ ਚਾਰ ਪੰਜ 20 -20 ਕਮਰਿਆਂ ਦੇ ਹੋਟਲ ਹਨ। ਜੋ ਨਿਲਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਵੀ ਨਿਲਾਮੀ ਹੋਈ ਹੈ। ਉਨ੍ਹਾਂ ਕਿਹਾ ਕਿ 75 ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਮਾਨਯੋਗ ਹਾਈ ਕੋਰਟ ਨੂੰ ਚੋਣਾਂ ’ਚ ਦਖ਼ਲ ਦੇ ਕੇ ਸੇਵਾਮੁਕਤ ਜੱਜ ਨੂੰ ਲਗਾਉਣਾ ਪਿਆ ਹੈ।  ਉਨ੍ਹਾਂ ਕਿਹਾ ਸਾਡੀਆਂ ਐਮਪੀ ’ਤੇ ਕੇਸ ਵੀ ਦਰਜ ਕੀਤੇ ਗਏ। 

(For more news apart from Raja Warring spoke on reaching mayoral elections being held in Phagwara News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement