ਖੰਨਾ 'ਚ 81 ਸਾਲਾ NRI ਬਜ਼ੁਰਗ ਮਹਿਲਾ ਜਗਪਾਲ ਕੌਰ ਦਾ ਕਤਲ

By : JAGDISH

Published : Feb 1, 2026, 3:54 pm IST
Updated : Feb 1, 2026, 3:54 pm IST
SHARE ARTICLE
81-year-old NRI woman Jagpal Kaur murdered in Khanna
81-year-old NRI woman Jagpal Kaur murdered in Khanna

ਅਕਤੂਬਰ 2025 'ਚ ਕੈਨੇਡਾ ਤੋਂ ਭਾਰਤ ਆਈ ਸੀ ਮ੍ਰਿਤਕਾ

ਖੰਨਾ : ਲੁਧਿਆਣਾ ਜ਼ਿਲ੍ਹੇ ਅਧੀਨ ਆਉਂਦੇ ਖੰਨਾ ਦੀ ਨਵੀਂ ਆਬਾਦੀ ਇਲਾਕੇ ਵਿੱਚ ਇਕ 81 ਸਾਲਾ ਐਨ.ਆਰ.ਆਈ ਮਹਿਲਾ ਜਗਪਾਲ ਕੌਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ’ਚ ਡਰ ਦਾ ਮਾਹੌਲ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲਿਬੜਾ ਬਿਲਡਿੰਗ ਦੇ ਨੇੜੇ ਰਹਿੰਦੀ 81 ਸਾਲਾ ਐਨ.ਆਰ.ਆਈ. ਬਜ਼ੁਰਗ ਮਹਿਲਾ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

ਮ੍ਰਿਤਕਾ ਦੀ ਪਛਾਣ ਜਗਪਾਲ ਕੌਰ ਪਤਨੀ ਸੁਰਜੀਤ ਸਿੰਘ ਵਜੋਂ ਹੋਈ ਹੈ। ਉਹ ਇੱਕ ਐਨ.ਆਰ.ਆਈ. ਸਨ ਅਤੇ ਪੇਸ਼ੇ ਤੋਂ ਰਿਟਾਇਰਡ ਅਧਿਆਪਕ ਸਨ ।  ਜਾਣਕਾਰੀ ਮੁਤਾਬਕ ਜਗਪਾਲ ਕੌਰ ਅਕਤੂਬਰ 2025 ਵਿੱਚ ਕੈਨੇਡਾ ਤੋਂ ਭਾਰਤ ਵਾਪਸ ਆਏ ਸਨ ਅਤੇ ਅਪ੍ਰੈਲ ਮਹੀਨੇ ਮੁੜ ਕਨੇਡਾ ਜਾਣ ਦੀ ਤਿਆਰੀ ਵਿੱਚ ਸਨ।

ਸੂਤਰਾਂ ਅਨੁਸਾਰ ਕਤਲ ਦੀ ਇਸ ਘਟਨਾ ਨੂੰ ਰਾਤ ਦੇ ਸਮੇਂ ਅੰਜਾਮ ਦਿੱਤਾ ਗਿਆ । ਘਰ ਅੰਦਰੋਂ ਬਦਬੂ ਆਉਣ ’ਤੇ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮ੍ਰਿਤਕਾ ਦੀ ਲਾਸ਼ ਦੇ ਹੱਥ ਅਤੇ ਮੂੰਹ ਬੰਨੇ ਹੋਏ ਸਨ, ਜਿਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਾਤਲਾਂ ਵੱਲੋਂ ਪਹਿਲਾਂ ਉਨ੍ਹਾਂ ਨੂੰ ਕਾਬੂ ਕਰਕੇ ਫਿਰ ਹੱਤਿਆ ਕੀਤੀ ਗਈ। ਇਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਵਾਰਦਾਤ ਪੂਰੀ ਯੋਜਨਾ ਅਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤੀ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement