
ਜੰਮੂ-ਕਸ਼ਮੀਰ ਦੇ ਬਡਗਾਮ ਵਿਚ ਭਾਰਤੀ ਹਵਾਈ ਫ਼ੌਜ ਦੇ ਦੁਰਘਟਨਾ ਗ੍ਰਸਤ ਹੈਲੀਕਾਪਟਰ ਵਿਚ ਸ਼ਹੀਦ ਹੋਏ ਸਕੁਆਰਡਨ ਲੀਡਰ ਸਿਧਾਰਥ ਵਸ਼ਿਸ਼ਠ ਅੰਤਿਮ...
ਚੰਡੀਗੜ੍ਹ : ਜੰਮੂ-ਕਸ਼ਮੀਰ ਦੇ ਬਡਗਾਮ ਵਿਚ ਭਾਰਤੀ ਹਵਾਈ ਫ਼ੌਜ ਦੇ ਦੁਰਘਟਨਾ ਗ੍ਰਸਤ ਹੈਲੀਕਾਪਟਰ ਵਿਚ ਸ਼ਹੀਦ ਹੋਏ ਸਕੁਆਰਡਨ ਲੀਡਰ ਸਿਧਾਰਥ ਵਸ਼ਿਸ਼ਠ ਅੰਤਿਮ ਸੰਸਕਾਰ ਸੈਕਟਰ-25 ਵਿਚ ਏਅਰਪੋਰਟ ਦੇ ਗਾਰਡ ਆਫ਼ ਆਨਰ ਨਾਲ ਕੀਤਾ ਜਾਵੇਗਾ।
Sheed Sidharath Vashisht
ਸ਼ਹੀਦ ਸਿਧਾਰਥ ਨੂੰ ਸ਼ਰਧਾਂਜ਼ਲੀ ਦੇਣ ਲਈ ਪ੍ਰਸ਼ਾਸ਼ਨ ਦੇ ਕਈ ਸੀਨੀਅਰ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ। ਦੱਸ ਦਈਏ ਕਿ ਸ਼ਹੀਦ ਸਿਧਾਰਥ ਵਸ਼ਿਸ਼ਠ ਦੀ ਪਤਨੀ ਸਕੁਆਰਡਨ ਲੀਡਰ ਆਰਤੀ ਦੁਰਘਟਨਾ ਦੀ ਜਾਣਕਾਰੀ ਮਿਲਣ ‘ਤੇ ਦਿੱਲੀ ਤੋਂ ਸਿੱਥੇ ਅਪਣੇ ਨਿਵਾਸ ਸਥਾਨ ਬੁੱਧਵਾਰ ਨੂੰ ਪਹੁੰਚ ਗਈ ਸੀ।
Sheed Sidharath Vashisht
ਏਅਰਫੋਰਸ ਵੱਲੋਂ ਸ਼ਹੀਦ ਸਿਧਾਰਥ ਦੀ ਮ੍ਰਿਤਕ ਦੇਹ ਨੂੰ ਜੰਮੂ ਤੋਂ ਦਿੱਲੀ ਲਿਆਂਦਾ ਗਿਆਸੀ, ਜਿਸ ਨੂੰ ਰਿਸੀਵ ਕਰਨ ਲਈ ਏਅਰਫੋਰਸ ਦੇ ਅਧਿਕਾਰੀ ਸਕੁਆਰਡਨ ਲੀਡਰ ਆਰਤੀ ਵਸ਼ਾਸ਼ਠ ਦੀ ਡਰੈਂਸ ਲੈ ਕੇ ਉਨ੍ਹਾਂ ਦੇ ਨਿਵਾਸ ਸਥਾਨ ਪੁੱਜੇ।
Sheed Sidharath Vashisht
ਉਸ ਤੋਂ ਬਾਅਦ ਆਰਤੀ ਵਸ਼ਿਸ਼ਠ ਡਰੈੱਸਅਪ ਹੋ ਕੇ ਪਤੀ ਦੀ ਮ੍ਰਿਤਕ ਦੇਹ ਰਿਸੀਵ ਕਰਨ ਲਈ ਲਗਪਗ 5.30 ਵਜੇ ਏਅਰਪੋਰਟ ਪਹੁੰਚ ਗਈ ਸੀ। ਜਿਵੇਂ ਹੀ ਸਿਧਾਰਥ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਰਿਹਾਇਸ਼ ਵਿਖੇ ਪੁੱਜੀ ਤਾਂ ਲੋਕ ਸਿਧਾਰਥ ਅਮਰ ਰਹੇ, ਭਾਰਤ ਮਾਤਾ ਦੀ ਜੈ ਦੇ ਜੈਕਾਰੇ ਲਾਉਣ ਲੱਗ ਪਏ ਸਨ।