
ਬੀਤੇ ਦਿਨੀਂ ਪਿੰਡ ਕੀੜਿਆਵਾਲੀ ਤੋਂ ਲੰਘ ਰਹੇ ਤਰੋਬਦੀ ਮਾਈਨਰ ਵਿਖੇ ਅਚਾਨਕ 20 ਫੁੱਟ ਦੀ ਦਰਾੜ ਪੈ ਗਈ।
ਜਲਾਲਾਬਾਦ : ਬੀਤੇ ਦਿਨੀਂ ਪਿੰਡ ਕੀੜਿਆਵਾਲੀ ਤੋਂ ਲੰਘ ਰਹੇ ਤਰੋਬਦੀ ਮਾਈਨਰ ਵਿਖੇ ਅਚਾਨਕ 20 ਫੁੱਟ ਦੀ ਦਰਾੜ ਪੈ ਗਈ, ਜਿਸ ਕਾਰਨ ਤਕਰੀਬਨ 30 ਏਕੜ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ। ਦੂਜੇ ਪਾਸੇ ਮਾਈਨਰ ਟੁੱਟਣ ਦੀ ਖ਼ਬਰ ਮਿਲਦਿਆਂ ਹੀ ਕਿਸਾਨ ਮੌਕੇ ‘ਤੇ ਪਹੁੰਚ ਗਏ ਅਤੇ ਦਰਾੜ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ।
photo
ਜਾਣਕਾਰੀ ਅਨੁਸਾਰ ਕਿਸਾਨ ਸੁਖਦੇਵ ਸਿੰਘ ਪੁੱਤਰ ਮੰਗਾ ਸਿੰਘ ਦੀ 15 ਏਕੜ, ਕੁਲਦੀਪ ਸਿੰਘ ਪੁੱਤਰ ਟੇਕ ਸਿੰਘ ਦੀ 7 ਏਕੜ, ਗੁਰਲਭ ਸਿੰਘ ਪੁੱਤਰ ਅਜੈਬ ਸਿੰਘ ਦੀ 4.5 ਏਕੜ, ਸਿਕੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਦੀ 3.5 ਏਕੜ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਣਕ ਨੂੰ ਪਾਣੀ ਲਗਾਇਆ ਹੋਇਆ ਸੀ ਅਤੇ ਪਿਛਲੀ ਰਾਤ ਦੀ ਮਾਈਨਰ ਵਿੱਚ ਅਚਾਨਕ ਦਰਾੜ ਪੈਣ ਕਾਰਨ ਉਹਨਾਂ ਦੀ ਕਣਕ ਦੀ ਫਸਲ ਨੂੰ ਨੁਕਸਾਨੀ ਹੋਇਆ ਹੈ।
photo
ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ
ਕਿਸਾਨਾਂ ਨੇ ਦੱਸਿਆ ਕਿ ਸਵੇਰੇ ਨਹਿਰੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ, ਪਰ ਨਹਿਰੀ ਵਿਭਾਗ ਦਾ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ ਜਿਸ ਕਾਰਨ ਕਿਸਾਨਾਂ ਵਿੱਚ ਵਿਭਾਗ ਪ੍ਰਤੀ ਰੋਸ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮਾਈਨਰ ਦਾ ਪਾਣੀ ਬੰਦ ਕਰਵਾਇਆ ਗਿਆ । ਕੁਝ ਕਿਸਾਨਾਂ ਨੇ ਮਾਈਨਰ ਵਿੱਚ ਪਾਣੀ ਛੱਡਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਮਾਈਨਰ ਵਿੱਚ ਪਾਣੀ ਛੱਡ ਦਿੱਤਾ ਗਿਆ ਸੀ ਪਰ ਅਚਾਨਕ ਮੌਸਮ ਖ਼ਰਾਬ ਹੋਣ‘ ਕਰਕੇ ਕਿਸਾਨਾਂ ਨੇ ਮੋਘੇ ਬੰਦ ਕਰ ਦਿੱਤੇ। ਜਿਸ ਨਾਲ ਮਾਈਨਰ ਚ ਫੁੱਟ ਪੈ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।