ਠੰਢ ਤੇ ਬਰਸਾਤ ਕਾਰਨ ਆਲੂ ਦੀ ਫਸਲ ਦਾ ਨੁਕਸਾਨ, ਹੋ ਸਕਦਾ ਹੈ ਮਹਿੰਗਾ
Published : Jan 5, 2020, 1:03 pm IST
Updated : Jan 5, 2020, 1:03 pm IST
SHARE ARTICLE
Photo
Photo

ਦਸੰਬਰ ਵਿਚ ਤਿੰਨ ਚਾਰ ਦਿਨ ਲਗਾਤਾਰ ਬਾਰਿਸ਼ ਦੇ ਕਾਰਨ ਚਾਹੇ ਖੇਤਾਂ ਵਿਚ ਲੱਗੇ ਆਲੂ ਖ਼ਰਾਬ ਹੋਣ ਦਾ ਖਤਰਾ ਟਲ ਗਿਆ ਹੈ

ਜਲੰਧਰ: ਦਸੰਬਰ ਵਿਚ ਤਿੰਨ ਚਾਰ ਦਿਨ ਲਗਾਤਾਰ ਬਾਰਿਸ਼ ਦੇ ਕਾਰਨ ਚਾਹੇ ਖੇਤਾਂ ਵਿਚ ਲੱਗੇ ਆਲੂ ਖ਼ਰਾਬ ਹੋਣ ਦਾ ਖਤਰਾ ਟਲ ਗਿਆ ਹੈ ਪਰ ਜਨਵਰੀ ਵਿਚ ਬਾਰਿਸ਼ ਅਤੇ ਕੋਹਰੇ ਕਾਰਨ ਹੁਣ ਆਲੂ ‘ਤੇ ਨਵਾਂ ਖਤਰਾ ਮੰਡਰਾਉਣ ਲੱਗਿਆ ਹੈ। ਇਸ ਨੂੰ ਲੈ ਕੇ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ ਹੈ। ਮੌਸਮ ਵਿਭਾਗ ਵੱਲੋਂ ਅਗਲੇ ਹਫਤੇ ਬਾਰਿਸ਼ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਸਾਨਾਂ ਨੇ ਵੀ ਖੇਤ ਵਿਚੋਂ ਪਾਣੀ ਕੱਢਣ ਲਈ ਯੋਜਨਾ ਬਣ ਲਈ ਹੈ।

Potato Potato

ਬਾਰਿਸ਼ ਕਣਕ ਦੀ ਫਸਲ ਲਈ ਵੀ ਹਾਨੀਕਾਰਨ ਹੋਵੇਗੀ। ਉਂਝ ਵੀ ਪਿਛਲੇ ਪੰਜ ਸਾਲਾਂ ਤੋਂ ਆਰਥਕ ਸੰਕਟ ਵਿਚ ਫਸੇ ਕਿਸਾਨਾਂ ਨੇ ਆਲੂ ਤੋਂ ਮੂੰਹ ਮੋੜ ਲਿਆ ਹੈ। ਜਿਸ ਦੇ ਨਤੀਜੇ ਵਜੋਂ ਇਸ ਸਾਲ ਪੰਜਾਬ ਵਿਚ ਆਲੂ ਦੇ ਰਕਬੇ ਵਿਚ ਕਰੀਬ 7 ਫੀਸਦੀ ਗਿਰਾਵਟ ਆਈ ਹੈ। ਪੰਜਾਬ ਬਾਗਬਾਨੀ ਵਿਭਾਗ ਜਲੰਧਰ ਦੇ ਡਿਪਟੀ ਡਾਇਰੈਕਟਰ ਡਾਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਝੂਲਸਾ ਰੋਗ ਦੇ ਆਉਣ ‘ਤੇ ਪੱਤਿਆਂ ਦੇ ਕਿਨਾਰਿਆਂ ‘ਤੇ ਪਾਣੀ ਨਾਲ ਭਰੇ ਧੱਬੇ ਬਣ ਜਾਂਦੇ ਹਨ ਜੋ ਕਿ ਬਾਅਦ ਵਿਚ ਕਾਲੇ ਹੋ ਜਾਂਦੇ ਹਨ।

Rain in Punjab Rain

ਜਿਸ ਨਾਲ ਆਲੂ ਪੁੱਟਣ ਤੋਂ ਪਹਿਲਾਂ ਹੀ ਜ਼ਮੀਨ ਵਿਚ ਗਲ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਆਲੂ ਉਤਪਾਦਨ 'ਚ ਦੇਸ਼ 'ਚ ਪਹਿਲੇ ਨੰਬਰ 'ਤੇ ਹੈ। ਸਾਲ 2015-16 'ਚ 92,359 ਹੈਕਟੇਅਰ 'ਚ ਲਗਭਗ 22,62,404 ਟਨ ਆਲੂ ਦਾ ਉਤਪਾਦਨ ਹੋਇਆ ਸੀ। ਸਾਲ 2016-17 'ਚ 97000 ਹੈਕਟੇਅਰ ਅਤੇ 2019 'ਚ ਇਕ ਲੱਖ ਹੈਕਟੇਅਰ ਜ਼ਮੀਨ 'ਤੇ ਆਲੂ ਦੀ ਫਸਲ ਬੀਜੀ ਗਈ ਸੀ।

Potato Potato

ਪੰਜਾਬ 'ਚ ਸਭ ਤੋਂ ਵੱਧ ਆਲੂ ਜਲੰਧਰ ਵਿਚ ਬੀਜਿਆ ਜਾਂਦਾ ਹੈ, ਜਦਕਿ ਸਭ ਤੋਂ ਘੱਟ ਆਲੂ ਪਠਾਨਕੋਟ 'ਚ 4 ਹੈਕਟੇਅਰ 'ਚ ਬੀਜਿਆ ਜਾਂਦਾ ਹੈ। ਜਲੰਧਰ 'ਚ 22000 ਹੈਕਟੇਅਰ 'ਚ ਆਲੂ ਦੀ ਫਸਲ ਬੀਜੀ ਜਾਂਦੀ ਹੈ, ਜਦਕਿ ਹੋਰ ਜ਼ਿਲਿਆਂ 'ਚੋਂ ਹੁਸ਼ਿਆਰਪੁਰ 'ਚ 12,612 ਹੈਕਟੇਅਰ, ਲੁਧਿਆਣਾ 'ਚ 10,016, ਕਪੂਰਥਲਾ 'ਚ 9,256, ਅੰਮ੍ਰਿਤਸਰ 'ਚ 6,786, ਮੋਗਾ 6,175, ਬਠਿੰਡਾ 5,468।

Potato Agriculture Potato Agriculture

 ਫਤਿਹਗੜ੍ਹ ਸਾਹਿਬ 4,483, ਪਟਿਆਲਾ 4,313, ਐੱਸ. ਬੀ. ਐੱਸ. ਨਗਰ 2,415, ਤਰਨਤਾਰਨ 1,785, ਬਰਨਾਲਾ 1,702, ਐੱਸ. ਏ. ਐੱਸ. ਨਗਰ 1,220, ਰੋਪੜ 863, ਗੁਰਦਾਸਪੁਰ 704, ਸੰਗਰੂਰ 630, ਫਿਰੋਜ਼ਪੁਰ 516, ਫਰੀਦਕੋਟ 205, ਮੁਕਤਸਰ 178, ਮਾਨਸਾ 152, ਫਾਜ਼ਿਲਕਾ 72 ਅਤੇ ਪਠਾਨਕੋਟ ਵਿਚ 4 ਹੈਕਟੇਅਰ 'ਚ ਆਲੂ ਦੀ ਫਸਲ ਬੀਜੀ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement