ਬਜ਼ੁਰਗ ਜੋੜੇ ਨੂੰ ਕੈਨੇਡਾ ਵਾਸੀ ਪੋਤੇ ਲਈ ਘਰ ’ਚ ਹੀ ਬਣਾਉਣੀ ਪਈ ਜੇਲ੍ਹ, ਜਾਣੋ ਕੀ ਹੈ ਮਾਮਲਾ
Published : Mar 1, 2021, 2:05 pm IST
Updated : Mar 1, 2021, 3:24 pm IST
SHARE ARTICLE
CHILDREN
CHILDREN

ਉਨ੍ਹਾਂ ਦਾ ਪੋਤਾ ਵੀ ਕੈਨੇਡਾ ਦਾ ਹੀ ਨਾਗਰਿਕ ਹੈ।

ਗੁਰਦਾਸਪੁਰ(ਨਿਤਿਨ ਲੂਥਰਾ) : ਘਰ ਵਿਚ ਬਣਾਈ ਜੇਲ੍ਹ ਅੰਦਰ ਬੰਦ ਕੀਤੇ ਗਏ ਬੱਚੇ ਦੀਆਂ ਇਹ ਤਸਵੀਰਾਂ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੀਆਂ ਹਨ। ਦਰਅਸਲ ਇਸ ਬੱਚੇ ਦੇ ਦਾਦਾ-ਦਾਦੀ ਨੇ ਹੀ ਇਸ ਬੱਚੇ ਨੂੰ ਪਿੰਜਰੇ ਵਿਚ ਬੰਦ ਕੀਤਾ ਹੋਇਆ ਹੈ। ਉਂਝ ਕਿਸੇ ਦਾ ਦਿਲ ਨਹੀਂ ਕਰਦਾ ਕਿ ਅਪਣੇ ਬੱਚੇ ਨੂੰ ਇਸ ਤਰ੍ਹਾਂ ਪਿੰਜਰੇ ਵਿਚ ਬੰਦ ਕਰਕੇ ਰੱਖੇ ਪਰ ਇਹ ਬਜ਼ੁਰਗ ਜੋੜਾ ਅਪਣੇ ਪੋਤੇ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਚੁੱਕਿਆ ਹੈ ਕਿ ਉਨ੍ਹਾਂ ਨੂੰ ਇਹ ਕਦਮ ਉਠਾਉਣਾ ਪਿਆ ਕਿਉਂਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਪਰੇਸ਼ਾਨ ਹੋਏ ਬਜ਼ੁਰਗ ਜੋੜੇ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੋਤੇ ਨੂੰ ਉਸ ਦੇ ਮਾਂ-ਬਾਪ ਕੋਲ ਕੈਨੇਡਾ ਭੇਜਿਆ ਜਾਵੇ ਕਿਉਂਕਿ ਉਨ੍ਹਾਂ ਦਾ ਪੋਤਾ ਵੀ ਕੈਨੇਡਾ ਦਾ ਹੀ ਨਾਗਰਿਕ ਹੈ। 

PERSONPERSON

ਇਸ ਸਬੰਧੀ ਗੱਲਬਾਤ ਕਰਦਿਆਂ ਬੱਚੇ ਦੀ ਦਾਦੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੈਨੈਡਾ ਵਿਖੇ ਰਹਿੰਦਾ ਹੈ, ਪਤਨੀ ਨਾਲੋਂ ਤਲਾਕ ਹੋਣ ਮਗਰੋਂ ਉਸ ਨੇ ਇਸ ਨੂੰ ਸਾਡੇ ਕੋਲ ਛੱਡ ਦਿੱਤਾ ਸੀ ਪਰ ਪੰਜ ਸਾਲ ਹੋ ਗਏ ਨਾ ਕਦੇ ਸਾਡੇ ਬੇਟੇ ਦਾ ਫ਼ੋਨ ਆਇਆ ਅਤੇ ਨਾ ਹੀ ਕੋਈ ਹੋਰ ਸੰਪਰਕ ਹੋ ਸਕਿਆ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਹੁਣ ਅਪਣੇ ਪੋਤੇ ਨੂੰ ਅਪਣੇ ਕੋਲ ਰੱਖਣ ਵਿਚ ਬਹੁਤ ਪਰੇਸ਼ਾਨੀ ਹੋ ਰਹੀ ਹੈ। 

ਦਾਦੀਬੱਚੇ ਦੀ ਦਾਦੀ

ਉਧਰ ਜਦੋਂ ਪਿੰਜਰੇ ਵਿਚ ਬੰਦ ਸਿਧਾਰਥ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਖਿਆ ਕਿ ਉਸ ਨੇ ਚੰਗੇ ਤਰੀਕੇ ਨਾਲ ਗੱਲਬਾਤ ਕੀਤੀ ਅਤੇ ਆਖਿਆ ਕਿ ਉਸ ਦਾ ਅਪਣੇ ਮਾਂ ਬਾਪ ਕੋਲ ਜਾਣ ਨੂੰ ਦਿਲ ਕਰਦਾ ਹੈ। ਦੇਖਣਾ ਹੋਵੇਗਾ ਕਿ ਸਰਕਾਰ ਇਸ ਬਜ਼ੁਰਗ ਜੋੜੇ ਦੀ ਅਪੀਲ ਸੁਣਦੀ ਐ ਜਾਂ ਨਹੀਂ ਜੋ ਜ਼ਿੰਦਗੀ ਦਾ ਆਖ਼ਰੀ ਸਮਾਂ ਸਕੂਨ ਨਾਲ ਜੀਣਾ ਚਾਹੁੰਦੇ ਹਨ।

PARENTSPARENTS

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement