ਲੁੁਧਿਆਣਾ-ਜਲੰਧਰ ਹਾਈਵੇ ਉਤੇ ਬਣਾਇਆ ਗਿਆ ਪੀ.ਸੀ.ਆਰ ਹਾਲਟ ਪੁਆਇੰਟ
Published : Mar 1, 2021, 1:39 am IST
Updated : Mar 1, 2021, 1:39 am IST
SHARE ARTICLE
image
image

ਲੁੁਧਿਆਣਾ-ਜਲੰਧਰ ਹਾਈਵੇ ਉਤੇ ਬਣਾਇਆ ਗਿਆ ਪੀ.ਸੀ.ਆਰ ਹਾਲਟ ਪੁਆਇੰਟ

 ਹੁਣ ਭੈੜੈ ਅਨਸਰਾਂ ਦੀ ਖੈਰ ਨਹੀਂ ਤੇ ਲੋਕਾਂ ਨੂੰ ਹੋਰ ਤੇਜ਼ੀ ਨਾਲ ਮਿਲੇਗੀ ਮਦਦ
 

ਲੁਧਿਆਣਾ, 28 ਫ਼ਰਵਰੀ (ਪ੍ਰਮੋਦ ਕੌਸ਼ਲ): ਲੁਧਿਆਣਾ-ਜਲੰਧਰ ਹਾਈਵੇ ਉਤੇ ਵਾਰਦਾਤਾਂ ਕਰਨ ਵਾਲੇ ਭੈੜੇ ਅਨਸਰਾਂ ਤੇ ਹੁਣ ਹੋਰ ਵੀ ਸ਼ਿਕੰਜਾ ਟਾਈਟ ਕਰ ਦਿਤਾ ਗਿਆ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਦੀ ਅਗਵਾਈ ਹੇਠ ਲੁਧਿਆਣਾ-ਜਲੰਧਰ ਹਾਈਵੇ ਉਤੇ ਬਣਾਏ ਗਏ ਵਿਸ਼ੇਸ਼ ਪੀ.ਸੀ.ਆਰ ਹਾਲਟ ਉਤੇ ਪੀ.ਸੀ.ਆਰ ਦੀ ਟੀਮ ਦੀ ਅਰਾਉਂਡ ਦਾ ਕਲਾਕ ਯਾਣਿ ਕਿ 7 ਦਿਨ 24 ਘੰਟੇ ਦੇ ਹਿਸਾਬ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਟਾਈਗਰ ਸਫ਼ਾਰੀ ਦੇ ਸਾਹਮਣੇ ਐਲਡੀਕੋ ਦੇ ਬਾਹਰ ਬਣਾਏ ਗਏ ਇਸ ਪੀ.ਸੀ.ਆਰ ਹਾਲਟ ਰਾਹੀਂ ਹੁਣ ਲੁਧਿਆਣਾ-ਜਲੰਧਰ ਹਾਈਵੇ ਉਤੇ ਲੋਕਾਂ ਨੂੰ ਪੁਲਿਸ ਦੀ ਮਦਦ ਪਹਿਲਾ ਨਾਲੋਂ ਵੀ ਜਲਦੀ ਮਿਲ ਸਕੇਗੀ। 
ਮੌਕੇ ਉਤੇ ਮਿਲੇ ਪੀ.ਸੀ.ਆਰ ਹਾਲਟ ਪੁਆਇੰਟ ਦੇ ਇੰਚਾਰਜ ਏ.ਐਸ.ਆਈ ਰੂਪ ਲਾਲ ਨੇ ਦਸਿਆ ਕਿ ਕਮਿਸ਼ਨਰ ਲੁਧਿਆਣਾ ਪੁਲਿਸ ਰਾਕੇਸ਼ ਅਗਰਵਾਲ ਦੀ ਅਗਵਾਈ ਹੇਠ ਏ.ਸੀ.ਪੀ ਮਨੋਹਰ ਲਾਲ ਅਤੇ ਪੀ.ਸੀ.ਆਰ ਇੰਚਾਰਜ ਸੌਦਾਗਰ ਅਲੀ ਦੇ ਦਿਸ਼ਾ-ਨਿਰਦੇਸ਼ਾਂ ਤੇ ਪੀ.ਸੀ.ਆਰ ਦੀ ਟੀਮ ਇਸ ਪੁਆਇੰਟ ਤੇ 24 ਘੰਟੇ ਲਈ ਤਾਇਨਾਤ ਕੀਤੀ ਗਈ ਹੈ ਜੋ ਭੈੜੇ ਅਨਸਰਾਂ ਤੇ ਸ਼ਿਕੰਜਾ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਟਾਈਟ ਕਰੇਗੀ। 
ਉਨ੍ਹਾਂ ਦਸਿਆ ਕਿ ਏ.ਐਸ.ਆਈ ਧਨੀ ਰਾਮ, ਏ.ਐਸ.ਆਈ ਹੁਸ਼ਿਆਰ ਸਿੰਘ ਅਤੇ ਹੈਡ ਕਾਂਸਟੇਬਲ ਕੁਲਵੀਰ ਸਿੰਘ ਉਨ੍ਹਾਂ ਨਾਲ ਇਸ ਟੀਮ ਦਾ ਹਿੱਸਾ ਨੇ ਜਦਕਿ ਇਸ ਹਾਲਟ ਪੁਆਇੰਟ ਦੇ ਲਈ ਐਲਡੀਕੋ ਦੇ ਪ੍ਰਧਾਨ ਨਵਲ ਥਾਪਰ ਅਤੇ ਉਨ੍ਹਾਂ ਦੀ ਟੀਮ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਹਾਲਟ ਪੁਆਇੰਟ ਨੂੰ ਬਹੁਤ ਹੀ ਆਲੀਸ਼ਾਨ ਤਰੀਕੇ ਨਾਲ ਬਣਾਇਆ ਗਿਆ ਹੈ ਜਿੱਥੇ ਸ਼ੁੱਧ ਵਾਤਾਵਰਣ ਲਈ ਫੁੱਲ-ਬੂਟੇ ਲਾਏ ਗਏ ਹਨ ਜਦਕਿ ਬੈਠਣ ਦਾ ਵੀ ਉਚੇਚਾ ਪ੍ਰਬੰਧ ਕੀਤਾ ਗਿਆ ਹੈ। ਇੱਥੇ ਦਸਣਾ ਬਣਦਾ ਹੈ ਕਿ ਲੁਧਿਆਣਾ ਬਾਈਪਾਸ ਤੋਂ ਬਾਅਦ ਲਾਡੋਵਾਲ ਵਿਖੇ ਹੀ ਪੁਲਿਸ ਥਾਣਾ ਆਉਂਦਾ ਸੀ ਜਦਕਿ ਬਾਈਪਾਸ ਤੋਂ ਲਾਡੋਵਾਲ ਦੇ ਦਰਮਿਆਨ ਦਾ ਸਟ੍ਰੈਚ ਕਾਫ਼ੀ ਸੁਨਸਾਨ ਰਸਤੇ ਵਾਲਾ ਸਟ੍ਰੈਚ ਹੈ, ਇਸ ਗੱਲ ਵਿਚ ਕੋਈ ਅੱਤਕਥਨੀ ਨਹੀਂ ਅਤੇ ਇਸੇ ਨੂੰ ਦੇਖਦਿਆਂ ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਵਿਸ਼ੇਸ਼ ਹਿਦਾਇਤ ਦੇ ਕੇ ਇਸ ਰਸਤੇ ਨੂੰ ਕਵਰ ਕਰਦੇ ਹੋਏ ਪੀ.ਸੀ.ਆਰ ਹਾਲਟ ਪੁਆਇੰਟ ਬਣਵਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਸਮਾਂ ਰਹਿੰਦਿਆਂ ਪੁਲਿਸ ਦੀ ਮਦਦ ਦਿਤੀ ਜਾ ਸਕੇ। ਇਸ ਮੌਕੇ ਵੈਸਟ੍ਰਨ ਕਮਰਸ਼ਿਅਲ ਕੈਰੀਅਰ ਟ੍ਰਾਂਸਪੋਰਟ ਲੁਧਿਆਣਾ ਦੇ ਚੰਦਰ ਮੋਹਣ ਗੋਇਲ, ਟ੍ਰਾਂਸਪੋਰਟਰ ਰੋਹਿਤ ਸ਼ਰਮਾ, ਯੂਥ ਆਗੂ ਰਮਿਤ ਸ਼ਰਮਾ ਨੇ ਲੁਧਿਆਣਾ-ਜਲੰਧਰ ਹਾਈਵੇ ਤੇ ਬਣਾਏ ਗਏ ਪੀ.ਸੀ.ਆਰ ਹਾਲਟ ਲਈ ਸੀ.ਪੀ ਲੁਧਿਆਣਾ ਦਾ ਉਚੇਚੇ ਤੌਰ ਉਤੇ ਧਨਵਾਦ ਕਰਦਿਆਂ ਕਿਹਾ ਕਿ ਇਸ ਸਟ੍ਰੈਚ ਉਤੇ ਪੁਲਿਸ ਇਮਦਾਦ ਲਈ ਅਜਿਹੇ ਉਪਰਾਲੇ ਦੀ ਬਹੁਤ ਲੋੜ ਸੀ। ਉਨ੍ਹਾਂ ਕਿਹਾ ਕਿ ਜਦੋਂ ਬਗੈਰ ਕਹੇ ਕੰਮ ਹੁੰਦਾ ਹੈ ਤਾਂ ਉਸ ਦੀ ਸ਼ਲਾਘਾ ਦੂਣੀ ਕਰਨੀ ਚਾਹੀਦੀ ਹੈ। 

Ldh_Parmod_28_1: ਲੁਧਿਆਣਾ-ਜਲੰਧਰ ਹਾਈਵੇ ਤੇ ਬਣਾਏ ਗਏ ਪੀ.ਸੀ.ਆਰ ਹਾਲਟ ਤੇ ਤਾਇਨਾਤ ਇੰਚਾਰਜ ਏ.ਐਸ.ਆਈ ਰੂਪ ਲਾਲ ਤੇ ਉਨ੍ਹਾਂ ਦੀ ਟੀਮ ਦੇ ਸਾਥੀ   (ਫੋਟੋ: ਰਾਜੂ ਮਹੰਤ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement