ਸਿੰਘੂ ਬਾਰਡਰ 'ਤੇ ਵਧਣ ਲੱਗੀ ਕਿਸਾਨਾਂ ਦੀ ਗਿਣਤੀ, ਔਰਤਾਂ ਜ਼ਿਆਦਾ ਸਰਗਰਮ
Published : Mar 1, 2021, 1:17 am IST
Updated : Mar 1, 2021, 1:17 am IST
SHARE ARTICLE
image
image

ਸਿੰਘੂ ਬਾਰਡਰ 'ਤੇ ਵਧਣ ਲੱਗੀ ਕਿਸਾਨਾਂ ਦੀ ਗਿਣਤੀ, ਔਰਤਾਂ ਜ਼ਿਆਦਾ ਸਰਗਰਮ


ਨਵੀਂ ਦਿੱਲੀ, 28 ਫ਼ਰਵਰੀ (ਚੰਨ) : ਭਾਵੇਂ 26 ਜਨਵਰੀ ਦੀ ਹਿੰਸਾ ਤੋਂ ਇਕ ਵਾਰ ਇਹ  ਜਾਪਣ ਲੱਗ ਪਿਆ ਸੀ ਕਿ ਸਿੰਘੂ ਬਾਰਡਰ ਤੋਂ ਕਿਸਾਨਾਂ ਦੀ ਗਿਣਤੀ ਘਟਣ ਲੱਗ ਪਈ ਹੈ | ਇਸ ਦੇ ਨਾਲ ਹੀ ਨੈਸ਼ਨਲ ਮੀਡੀਆ ਦੇ ਗ਼ਲਤ ਪ੍ਰਚਾਰ ਨੇ ਵੀ ਇਹ ਭਰਮ ਫੈਲਾ ਦਿਤਾ ਸੀ ਕਿ ਕਿਸਾਨ ਮੋਰਚਾ ਛੱਡ ਕੇ ਆ ਰਹੇ ਹਨ ਪਰ ਜਦੋਂ ਇਹ ਸਾਰਾ ਕੁੱਝ ਪਤਾ ਪੰਜਾਬ ਅੰਦਰ ਬੈਠੇ ਕਿਸਾਨ ਹਿਤੈਸ਼ੀਆਂ ਨੂੰ  ਲੱਗਾ ਤਾਂ ਹੁੰਮ-ਹੁੰਮ ਕੇ ਸਿੰਘੂ ਬਾਰਡਰ 'ਤੇ ਪਹੁੰਚਣ ਲੱਗ ਪਏ | ਅੰਜ ਦੀ ਸਥਿਤੀ ਇਹ ਹੈ ਕਿ ਸਿੰਘੂ ਬਾਰਡਰ 'ਤੇ ਫਿਰ ਪਹਿਲਾਂ ਵਰਗੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਤੇ  ਕਿਸਾਨਾਂ ਦੀ ਗਿਣਤੀ ਦਿਨ-ਬ-ਦਿਨ ਵਧਣ ਲੱਗੀ ਹੈ | ਇਥੇ ਖ਼ਾਸ ਗੱਲ ਇਹ ਹੈ ਕਿ ਮੋਰਚੇ ਵਿਚ ਸ਼ਾਮਲ ਵਾਲੀ ਬਹੁ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ ਜਿਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਜਾ ਰਹੇ ਹਨ | ਇਥੇ ਗਰਮੀ ਤੋਂ ਬਚਣ ਲਈ ਕੂਲਰ ਲਗਾ ਦਿਤੇ ਗਏ ਹਨ | ਇੰਜ ਜਾਪਦਾ ਹੈ ਕਿ ਹੁਣ ਇਹ ਅੰਦੋਲਨ ਕਿਸਾਨ ਅੰਦੋਲਨ ਨਹੀਂ ਬਲਕਿ ਇਨਸਾਨ ਅੰਦੋਲਨ ਬਣ ਗਿਆ ਹੈ |
ਤਸਵੀਰਾਂ ਸਿੰਘੂ ਬਾਰਡਰ 1, 2
 

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement