ਅਕਾਲੀ ਦਲ ਦੇ ਵਫ਼ਦ ਵਲੋਂ ਮਜੀਠੀਆ ਨਾਲ ਪਟਿਆਲਾ ਕੇਂਦਰੀ ਜੇਲ ਵਿਚ ਮੁਲਾਕਾਤ
Published : Mar 1, 2022, 7:26 am IST
Updated : Mar 1, 2022, 7:26 am IST
SHARE ARTICLE
image
image

ਅਕਾਲੀ ਦਲ ਦੇ ਵਫ਼ਦ ਵਲੋਂ ਮਜੀਠੀਆ ਨਾਲ ਪਟਿਆਲਾ ਕੇਂਦਰੀ ਜੇਲ ਵਿਚ ਮੁਲਾਕਾਤ

ਕੋਰੋਨਾ ਹਾਲਾਤ ਵਿਚ ਸੁਧਾਰ ਦੇ ਮੱਦੇਨਜ਼ਰ ਕੈਦੀਆਂ ਦੀ ਪ੍ਰਵਾਰਾਂ ਨਾਲ ਮੁਲਾਕਾਤ ਬਾਰੇ ਮੁੱਖ ਮੰਤਰੀ ਕੋਲ ਚੁੱਕਾਂਗੇ ਮੁੱਦਾ : ਡਾ. ਦਲਜੀਤ ਚੀਮਾ

ਪਟਿਆਲਾ, 28 ਫ਼ਰਵਰੀ (ਦਲਜਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਇਕ ਉਚ ਪਧਰੀ ਵਫ਼ਦ ਵਲੋਂ ਅੱਜ ਪਟਿਆਲਾ ਕੇਂਦਰੀ ਜੇਲ ਵਿਚ ਬੰਦ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ | ਇਸ ਵਫ਼ਦ ਵਿਚ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਤੋਂ ਇਲਾਵਾ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰਖੜਾ ਵੀ ਸ਼ਾਮਲ ਸਨ |
ਮੁਲਾਕਾਤ ਤੋਂ ਬਾਅਦ ਕੇਂਦਰੀ ਜੇਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਪੂਰੀ ਚੜ੍ਹਦੀਕਲਾ ਵਿਚ ਹਨ ਤੇ ਕਾਂਗਰਸ ਵਲੋਂ ਦਰਜ ਕੀਤੇ ਝੂਠੇ ਪਰਚਿਆਂ ਤੋਂ ਅਕਾਲੀ ਦਲ ਘਬਰਾਉਣ ਵਾਲਾ ਨਹੀਂ ਹੈ | ਉਨ੍ਹਾਂ ਕਿਹਾ ਕਿ ਸਾਨੂੰ ਨਿਆਂਪਾਲਕਾ 'ਤੇ ਪੂਰਾ ਭਰੋਸਾ ਹੈ | ਪਹਿਲਾਂ ਵੀ ਨਿਆਂਪਾਲਕਾ ਨੇ ਸ. ਮਜੀਠੀਆ ਨੂੰ  ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ  ਚੋਣਾਂ ਲੜਨ ਤੋਂ ਰੋਕਣ ਦੀ ਕੋਸ਼ਿਸ਼ ਨੂੰ  ਨਾਕਾਮ ਕੀਤਾ ਸੀ | ਹੁਣ ਵੀ ਸਾਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਵੀ ਨਿਆਂਪਾਲਿਕਾ ਸਾਨੂੰ ਪੂਰਾ ਇਨਸਾਫ਼ ਦੇਵੇਗੀ ਅਤੇ ਜਲਦੀ ਹੀ ਸਰਦਾਰ ਮਜੀਠੀਆ ਦੀ ਜ਼ਮਾਨਤ ਵੀ ਮਨਜ਼ੂਰ ਹੋਵੇਗੀ ਤੇ ਉਹ ਇਸ ਝੂਠੇ ਕੇਸ ਵਿਚੋਂ ਬਾਇੱਜ਼ਤ ਬਰੀ ਵੀ ਹੋਣਗੇ | ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਜੋ ਵਧੀਕੀ ਅਕਾਲੀਆਂ ਵਿਰੁਧ ਕੀਤੀ ਜਾ ਰਹੀ ਹੈ, ਉਹ ਕੋਈ ਨਵੀਂ ਨਹੀਂ ਹੈ ਪਹਿਲਾਂ ਵੀ ਕਾਂਗਰਸ ਦੀ ਕੇਂਦਰੀ ਹਾਈ ਕਮਾਂਡ ਅਕਾਲੀ ਦਲ ਵਿਰੁਧ ਜ਼ਬਰ ਤੇ ਦਮਨ ਦੀਆਂ ਨੀਤੀਆਂ ਅਪਣਾਉਂਦੀ ਰਹੀ ਹੈ ਜਿਸ ਦਾ ਅਸੀਂ ਮੂੰਹ ਤੋੜ ਜਵਾਬ ਦਿਤਾ ਹੈ ਤੇ ਹੁਣ ਵੀ ਦਿਆਂਗੇ |
ਸ. ਮਜੀਠੀਆ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਕਰਦਿਆਂ ਡਾ. ਚੀਮਾ ਨੇ ਦਸਿਆ ਕਿ ਸਰਦਾਰ ਮਜੀਠੀਆ ਨੇ ਦਸਿਆ ਕਿ ਬੇਸ਼ੱਕ ਜੇਲ ਤੋਂ ਬਾਹਰ ਕੋਰੋਨਾ ਹਾਲਾਤਾਂ ਵਿਚ ਵੱਡਾ ਸੁਧਾਰ ਹੋਇਆ ਹੈ ਪਰ ਇਸ ਦੇ ਬਾਵਜੂਦ ਜੇਲ ਅੰਦਰ ਬੰਦ ਕੈਦੀਆਂ ਤੇ ਹਵਾਲਾਤੀਆਂ ਦੀਆਂ ਪਰਵਾਰਾਂ ਨਾਲ ਮੁਲਾਕਾਤਾਂ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕਈ ਕੈਦੀ ਜਾਂ ਹਵਾਲਾਤੀ ਤਾਂ ਅਜਿਹੇ ਹਨ, ਜਿਨ੍ਹਾਂ ਦੀ ਪਰਵਾਰ ਨਾਲ ਮੁਲਾਕਾਤ ਨੂੰ  ਇਕ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ 'ਤੇ ਸੂਬੇ ਦੇ ਮੁੱਖ ਮੰਤਰੀ ਨੂੰ  ਪੱਤਰ ਲਿਖ ਕੇ ਇਹ ਮਾਮਲਾ ਚੁੱਕੇਗਾ ਤੇ ਮੰਗ ਕਰੇਗਾ ਕਿ ਜੇਲ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੁੰ ਪਰਵਾਰਾਂ ਨਾਲ ਮਿਲਣ ਦੀ ਇਜਾਜ਼ਤ ਕੋਰੋਨਾ ਹਾਲਾਤਾਂ ਵਿਚ ਸੁਧਾਰ ਨੂੰ  ਵੇਖਦਿਆਂ ਦਿਤੀ ਜਾਵੇ | ਇਸ ਮੌਕੇ ਹਰਪਾਲ ਜੁਨੇਜਾ, ਰਾਕੇਸ਼ ਪ੍ਰਾਸ਼ਰ, ਜਸਪ੍ਰੀਤ ਝੰਬਾਲੀ, ਹੈਪੀ ਅਬਦੁਲਪੁਰ, ਸਤਨਾਮ ਸਿੰਘ ਸੱਤਾ ਪ੍ਰਧਾਨ ਯੂਥ ਅਕਾਲੀ ਦਲ ਦੇ ਤੇ ਹੋਰ ਆਗੂ ਮੌਜੂਦ ਸਨ |
ਫੋਟੋ ਨੰ 28ਪੀਏਟੀ. 23
ਜੇਲ੍ਹ ਦੇ ਬਾਹਰ ਗੱਲਬਾਤ ਕਰਦੇ ਹੋਏ ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਮਹੇਸ਼ਇੰਦਰ ਸਿੰਘ ਗਰੇਵਾਲ, ਸਰਦਾਰ ਸੁਰਜੀਤ ਸਿੰਘ ਰੱਖੜਾ ਤੇ ਹੋਰ |

 

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement