ਮੌਜੂਦਾ ਸਰਕਾਰ ਵੀ ਕਾਰਗੁਜ਼ਾਰੀ ਨੂੰ ਦੇਖਦਿਆਂ ਸਰਾਂ ਨੂੰ ਫ਼ਾਰਗ ਨਹੀਂ ਕਰਨਾ ਚਾਹੁੰਦੀ।
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ ਅਨੁਸਾਰ ਪੀਐਸਪੀਸੀਐਲ ਦੇ ਚੇਅਰਮੈਨ ਦੇ ਸੇਵਾ ਕਾਲ ਵਿਚ ਇਕ ਸਾਲ ਦਾ ਵਾਧਾ ਕੀਤਾ ਗਿਆ ਹੈ। ਚੇਅਰਮੈਨ ਬਲਦੇਵ ਸਿੰਘ ਸਰਾਂ ਹੁਣ ਇਕ ਸਾਲ ਲਈ ਆਪਣੇ ਅਹੁਦੇ 'ਤੇ ਬਣੇ ਰਹਿਣਗੇ।
ਇਹ ਵੀ ਪੜ੍ਹੋ: ਰੋਹਤਕ: ਹਸਪਤਾਲ ਦੀ ਲਾਪਰਵਾਹੀ ਨੇ ਲਈ ਮਾਂ ਤੇ ਨਵਜੰਮੇ ਬੱਚੇ ਦੀ ਜਾਨ
ਇਹ ਵਾਧਾ ਤਸੱਲੀਬਖ਼ਸ਼ ਕਾਰਗੁਜ਼ਾਰੀ ਦੇ ਆਧਾਰ ’ਤੇ ਦਿਤਾ ਗਿਆ ਹੈ। ਸਰਾਂ ਅਪਣੇ ਚੰਗੇ ਕੰਮ ਦੇ ਬਲਬੂਤੇ ਪਿਛਲੀ ਕਾਂਗਰਸ ਸਰਕਾਰ ’ਚ ਵੀ ਲੰਬਾ ਸਮਾਂ ਇਸ ਅਹੁਦੇ ਉਪਰ ਰਹੇ। ਮੌਜੂਦਾ ਸਰਕਾਰ ਵੀ ਕਾਰਗੁਜ਼ਾਰੀ ਨੂੰ ਦੇਖਦਿਆਂ ਸਰਾਂ ਨੂੰ ਫ਼ਾਰਗ ਨਹੀਂ ਕਰਨਾ ਚਾਹੁੰਦੀ। ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰ ਨੇ ਪਹਿਲਾਂ ਵੀ ਸਰਾਂ ਦੇ ਕਾਰਜਕਾਲ ਵਿਚ ਵਾਧਾ ਕੀਤਾ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਇਕ ਮਹੀਨੇ ਦੀ ਛੁੱਟੀ ਲੈ ਕੇ ਆਏ ਫੌਜੀ ਨਾਲ ਟਰੇਨ 'ਚ ਵਾਪਰੀ ਮੰਦਭਾਗੀ ਘਟਨਾ