Punjab News: ਪੰਜਾਬ ਪੁਲਿਸ ਬਾਲ ਜਿਨਸੀ ਸ਼ੋਸ਼ਣ ਨੂੰ ਰੋਕੇਗੀ, 180 ਅਧਿਕਾਰੀਆਂ ਦੀ ਬਣਾਈ ਗਈ ਟੀਮ
Published : Mar 1, 2024, 7:23 pm IST
Updated : Mar 1, 2024, 7:23 pm IST
SHARE ARTICLE
 Punjab Police launched a novel initiative Jagriti
Punjab Police launched a novel initiative Jagriti

Punjab News: 12 ਸਾਲ ਤੱਕ ਦੇ ਬੱਚਿਆਂ 'ਤੇ ਰੱਖਿਆ ਜਾਵੇਗਾ ਵਿਸ਼ੇਸ਼ ਧਿਆਨ

 Punjab Police launched a novel initiative Jagriti  : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਵੂਮੈੱਨ ਅਫੇਅਰਜ਼ ਵਿੰਗ ਵੱਲੋਂ ਬੱਚਿਆਂ ਖਾਸ ਕਰਕੇ 5 ਤੋਂ 12 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਜਿਨਸੀ ਸੋਸ਼ਣ ਤੋਂ ਬਚਾਉਣ ਲਈ ਨਵੀਂ ਪਹਿਲਕਦਮੀ ‘ਜਾਗ੍ਰਿਤੀ’ ਲਾਂਚ ਕੀਤੀ ਗਈ ਹੈ।

ਇਸ ਪਹਿਲਕਦਮੀ ਨੂੰ ਪੰਜਾਬ ਪੁਲਿਸ ਅਫ਼ਸਰ ਇੰਸਟੀਚਿਊਟ ਵਿਖੇ 180 ਪੰਜਾਬ ਪੁਲਿਸ ਮੁਲਾਜ਼ਮਾਂ ਲਈ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ ਵੱਲੋਂ ਕਰਵਾਏ ਪ੍ਰਮੁੱਖ ਸਿਖਲਾਈ ਪ੍ਰੋਗਰਾਮ ਦੌਰਾਨ ਲਾਂਚ ਕੀਤਾ ਗਿਆ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ, ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਕਰਵਾਇਆ ਇਹ ਵਿਆਪਕ ਸੈਸ਼ਨ, ਬਾਲ ਜਿਨਸੀ ਸ਼ੋਸ਼ਣ, ਰੋਕਥਾਮ ਅਤੇ ਕਾਨੂੰਨ ਦੀਆਂ ਵਿਵਸਥਾਵਾਂ 'ਤੇ ਕੇਂਦਰਿਤ ਸੀ।

ਇਹ ਵੀ ਪੜ੍ਹੋ: Punjab News: ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ

ਸਾਂਝ ਜਾਗ੍ਰਿਤੀ ਪ੍ਰੋਗਰਾਮ ਦੇ ਉਦੇਸ਼ਾਂ ‘ਤੇ ਚਾਨਣਾ ਪਾਉਂਦਿਆ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਵੂਮੈੱਨ ਅਫੇਅਰਜ਼ ਗੁਰਪ੍ਰੀਤ ਕੌਰ ਦਿਓ ਨੇ ਵਿਦਿਆਰਥੀਆਂ (ਦੂਜੀ ਤੋਂ 5ਵੀਂ ਜਮਾਤ), ਅਧਿਆਪਕਾਂ, ਪ੍ਰਿੰਸੀਪਲਾਂ, ਅਤੇ ਸਹਾਇਕ ਸਟਾਫ ਸਮੇਤ ਸੇਵਾਦਾਰਾਂ ਤੇ ਡਰਾਈਵਰਾਂ ਨੂੰ ਜਾਗਰੂਕ ਕਰਨ ਵਿੱਚ ਇਸ ਪ੍ਰੋਗਰਾਮ ਦੀ ਭੂਮਿਕਾ ਨੂੰ ਉਜਾਗਰ ਕੀਤਾ।

ਇਹ ਵੀ ਪੜ੍ਹੋ: Haryana News: ਅੰਬਾਲਾ ਛਾਉਣੀ 'ਚ ਫੌਜੀ ਨੇ ਕੀਤੀ ਖ਼ੁਦਕੁਸ਼ੀ, ਰੱਸੀ ਨਾਲ ਲਟਕਦੀ ਮਿਲੀ ਲਾਸ਼

ਇਸ ਮੌਕੇ ਪ੍ਰਸੰਚੇਤਸ ਫਾਊਂਡੇਸ਼ਨ ਦੀ ਡਾਇਰੈਕਟਰ ਮੰਜੁਲਾ ਸੁਲਾਰੀਆ ਅਤੇ ਬਚਪਨ ਬਚਾਓ ਅੰਦੋਲਨ ਦੇ ਸੂਬਾ ਕੋਆਰਡੀਨੇਟਰ ਯਾਦਵਿੰਦਰ ਸਿੰਘ ਨੇ ਕ੍ਰਮਵਾਰ ਬਾਲ ਜਿਨਸੀ ਸ਼ੋਸ਼ਣ ਬਾਰੇ ਜਾਗਰੂਕਤਾ ਅਤੇ ਪੋਕਸੋ ਐਕਟ ਬਾਰੇ ਜਾਣਕਾਰੀ ਭਰਪੂਰ ਸੈਸ਼ਨ ਆਯੋਜਿਤ ਕੀਤੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਇਹ ਸਿਖਲਾਈ ਪ੍ਰਾਪਤ ਪੁਲਿਸ ਮੁਲਾਜ਼ਮ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਮਾਸਟਰ ਟਰੇਨਰ ਵਜੋਂ ਸੇਵਾਵਾਂ ਨਿਭਾਉਣਗੇ, ਜੋ ਇਸ ਸਬੰਧੀ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ। ਅਗਲੇ ਹਫ਼ਤੇ, ਇਹ ਮਾਸਟਰ ਟਰੇਨਰ ਸੂਬੇ ਭਰ ਵਿੱਚ 421 ਸ਼ਕਤੀ ਹੈਲਪ ਡੈਸਕਾਂ 'ਤੇ ਤਾਇਨਾਤ 800 ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਪ੍ਰਦਾਨ ਕਰਨਗੇ।

ਉਨ੍ਹਾਂ ਕਿਹਾ ਕਿ ਇਹ ਮਹਿਲਾ ਮੁਲਾਜ਼ਮ ਆਪਣੇ ਸਬੰਧਤ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਦੌਰਾ ਕਰਨਗੇ। ਉਹਨਾਂ ਦੇ ਪ੍ਰਭਾਵ ਨੂੰ ਹੋਰ ਵਧਾਉਣ ਲਈ, ਬਾਲ ਜਿਨਸੀ ਸ਼ੋਸ਼ਣ ਬਾਰੇ ਅਧਿਐਨ ਸਮੱਗਰੀ ਪ੍ਰਦਾਨ ਕੀਤੀ ਗਈ ਹੈ ਜੋ ਸਕੂਲਾਂ ਵਿੱਚ ਵੰਡੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਹ ਪਹਿਲਕਦਮੀ ਸਿੱਖਿਅਤ ਅਤੇ ਸਸ਼ਕਤ ਕਾਨੂੰਨ ਲਾਗੂਕਰਨ ਅਧਿਕਾਰੀਆਂ ਰਾਹੀਂ ਬੱਚਿਆਂ ਲਈ ਸੁਰੱਖਿਅਤ ਮਾਹੌਲ ਸਿਰਜਣ ਪ੍ਰਤੀ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਜਾਗ੍ਰਿਤੀ ਪ੍ਰੋਗਰਾਮ ਨੂੰ ਸ਼ਕਤੀ ਹੈਲਪ ਡੈਸਕ ਮਹਿਲਾ ਮੁਲਾਜ਼ਮਾਂ ਵੱਲੋਂ 8 ਮਾਰਚ, 2024 ਤੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਲਾਗੂ ਕੀਤਾ ਜਾਵੇਗਾ।

 

(For more news apart from Punjab Police launched a novel initiative Jagriti news in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

SGPC ਮੁਲਾਜ਼ਮਾਂ ਨਾਲ ਸਿੱਧੇ ਹੋਏ ਲੋਕ ਸੁਖਬੀਰ ਬਾਦਲ ਨੂੰ ਦੇ ਰਹੇ ਚਿਤਾਵਨੀ, "ਪਹਿਲਾਂ ਹੀ ਤੁਹਾਡੇ ਪੱਲੇ ਸਿਰਫ਼

22 Jul 2024 9:53 AM

ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਵੱਡਾ ਉਪਰਾਲਾ.. ਮਨੀ ਮਾਜਰਾ ’ਚ ਇਸ ਸੰਸਥਾ ਵੱਲੋਂ ਤੇਜ਼ੀ ਨਾਲ ਲਾਏ ਜਾ ਰਹੇ ਬੂਟੇ.

22 Jul 2024 9:50 AM

ਮੁਹਾਲੀ 'ਚ ਧੁੱਪ ਤੇ ਬੱਦਲਾਂ ਵਿਚਾਲੇ ਲੁਕਣ-ਮੀਟੀ ਦਾ ਖੇਡ ਜਾਰੀ, ਵੇਖੋ ਕਿਵੇਂ ਭਾਰੀ ਬਾਰਿਸ਼ ਮਗਰੋਂ ਮਿੰਟਾਂ ਸਕਿੰਟਾਂ 'ਚ

22 Jul 2024 9:30 AM

ਮੁਹਾਲੀ 'ਚ ਧੁੱਪ ਤੇ ਬੱਦਲਾਂ ਵਿਚਾਲੇ ਲੁਕਣ-ਮੀਟੀ ਦਾ ਖੇਡ ਜਾਰੀ, ਵੇਖੋ ਕਿਵੇਂ ਭਾਰੀ ਬਾਰਿਸ਼ ਮਗਰੋਂ ਮਿੰਟਾਂ ਸਕਿੰਟਾਂ 'ਚ

22 Jul 2024 9:28 AM

ਅੱ+ਗ ਨਾਲ ਨੁਕਸਾਨੀਆਂ ਦੁਕਾਨਾਂ ਦੇ ਮਾਲਕਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਮੁਆਵਜ਼ਾ, 1-1 ਲੱਖ ਰੁਪਏ ਦੀ ਦਿੱਤੀ ਸਹਾਇਤਾ

22 Jul 2024 9:25 AM
Advertisement