
Punjab News : ਸ਼੍ਰੋਮਣੀ ਅਕਾਲੀ ਦੀ ਭਰਤੀ ਲਈ ਪੰਜ ਮੈਂਬਰੀ ਕਮੇਟੀ ਹੀ ਲਗਾਈ ਗਈ ਹੈ, ਉਹੀ ਵੈਧ ਰਹੇਗੀ : ਗਿਆਨੀ ਰਘਬੀਰ ਸਿੰਘ
Punjab News in Punjabi : ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਗਿਆਨੀ ਰਘਬੀਰ ਸਿੰਘ ਦੇ ਬਿਆਨ ’ਤੇ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜੋ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦੀ ਭਰਤੀ ਲਈ ਪੰਜ ਮੈਂਬਰੀ ਕਮੇਟੀ ਹੀ ਲਗਾਈ ਗਈ ਹੈ, ਉਹੀ ਵੈਧ ਰਹੇਗੀ ਅਤੇ ਉਨ੍ਹਾਂ ’ਚੋਂ ਹੀ ਅੱਗੇ ਕੋਈ ਇੱਕ ਆਗੂ ਲਗਾਇਆ ਜਾਵੇਗਾ ਤਾਂ ਜੋ ਭਰਤੀ ਸ਼ੁਰੂ ਕਰਵਾਈ ਜਾਵੇਗੀ, ਉਨ੍ਹਾਂ ਨੇ ਪਿਛਲੀ ਭਰਤੀ ਨੂੰ ਰੱਦ ਕਰ ਦਿੱਤਾ ਹੈ, ਉਨ੍ਹਾਂ ਦੇ ਬਿਆਨ ਦਾ ਸਵਾਗਤ ਕਰਦਾ ਹਾਂ। ’’
ਮਨਜੀਤ ਸਿੰਘ ਨੇ ਕਿਹਾ ਗਿਆਨੀ ਰਘਬੀਰ ਸਿੰਘ ਨੂੰ ਜਦੋਂ ਅਹੁਦੇ ਤੋਂ ਹਟਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੀ ਪੂਰੀ ਤਿਆਰੀ ਹੈ ਮੈਂ ਆਪਣਾ ਬੈਗ ਬੰਨ੍ਹ ਕੇ ਰੱਖਿਆ ਹੋਇਆ ਹੈ। ਪਰ 2 ਦਸੰਬਰ ਨੂੰ ਜੋ ਅਕਾਲ ਤਖ਼ਤ ਸਾਹਿਬ ਦੀ ਵਜ਼ੀਰ ਤੋਂ ਜਿੰਨੇ ਫ਼ੈਸਲੇ ਹੋਏ ਹਨ ਉਹ ਸਾਰੇ ਫ਼ੈਸਲੇ ਇੰਨ-ਬਿੰਨ ਲਾਗੂ ਹੋਣਗੇ। ਭਾਈ ਮਨਜੀਤ ਸਿੰਘ ਨੇ ਮੈਂ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਬਿਆਨ ਸ਼ਲਾਘਾ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਵਿਚ ਦੋ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਕ੍ਰਿਪਾਲ ਸਿੰਘ ਬੰਡੂਗਰ ਪਹਿਲਾ ਹੀ ਅਸਤੀਫ਼ਾ ਦੇ ਚੁੱਕੇ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਵਿਚੋਂ ਹੀ ਇੱਕ ਆਗੂ ਲਗਾਇਆ ਜਾਵੇਗਾ, ਤਾਂ ਜੋ ਜਲਦੀ ਤੋਂ ਜਲਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੇ ਖਾਲਸਾ ਪੰਥ ਨੂੰ ਆਵਾਜ਼ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਵਾਈ ਜਾਵੇ ਤਾਂ ਕਿ ਸਾਰੀਆਂ ਜਥੇਬੰਦੀਆਂ ਸਾਰਾ ਪੰਥ ਇੱਕਠੇ ਹੋ ਸਕਣ।
(For more news apart from SGPC member Bhai Manjit Singh criticized Giani Raghbir Singh's statement News in Punjabi, stay tuned to Rozana Spokesman)