
ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਬੀਤੀ 1 ਜਨਵਰੀ ਨੂੰ ਲਾਗੂ ਕੀਤੇ ਗਏ ਗੁਡਸ ਐਂਡ ਸਰਵਿਸ ਟੈਕਸ (ਜੀ.ਐਸ.ਟੀ) ਦੇ ਲਾਗੂ ਹੋਣ ਤੋਂ ਬਾਅਦ ਭਾਵੇਂ ਸਰਕਾਰ ਵਲੋਂ ਇਸ ਨਾਲ ਦੇਸ਼ ਦੀ
ਐਸ.ਏ.ਐਸ. ਨਗਰ, 30 ਜੁਲਾਈ (ਸੁਖਦੀਪ ਸਿੰਘ ਸੋਈ) : ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਬੀਤੀ 1 ਜਨਵਰੀ ਨੂੰ ਲਾਗੂ ਕੀਤੇ ਗਏ ਗੁਡਸ ਐਂਡ ਸਰਵਿਸ ਟੈਕਸ (ਜੀ.ਐਸ.ਟੀ) ਦੇ ਲਾਗੂ ਹੋਣ ਤੋਂ ਬਾਅਦ ਭਾਵੇਂ ਸਰਕਾਰ ਵਲੋਂ ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਭਾਰੀ ਫ਼ਾਇਦਾ ਹੋਣ ਅਤੇ ਇਸ ਦੇ ਲਾਗੂ ਹੋਣ ਉਪਰੰਤ ਵਪਾਰੀਆਂ ਨੂੰ ਕਈ ਤਰ੍ਹਾਂ ਦੇ ਟੈਕਸ ਭਰਨ ਤੋਂ ਛੂਟ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਅਸਲੀਅਤ ਇਹ ਹੈ ਕਿ ਇਸ ਵਿਵਸਥਾ ਦੇ ਲਾਗੂ ਹੋਣ ਨਾਲ ਆਮ ਕਾਰੋਬਾਰੀਆਂ ਨੂੰ ਵੱਡਾ ਝਟਕਾ ਲਗਿਆ ਹੈ ਅਤੇ ਲੋਕਾਂ ਦਾ ਕਾਰੋਬਾਰ ਲਗਭਗ ਠੱਪ ਹੋ ਕੇ ਰਹਿ ਗਿਆ ਹੈ।
ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਕਹਿੰਦੇ ਹਨ ਕਿ ਜੀ.ਐਸ.ਟੀ. ਕਾਰਣ ਕਿਸੇ ਕਿਸਮ ਦੀ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਵਪਾਰੀ ਨੇ ਤਾਂ ਗ੍ਰਾਹਕ ਤੋਂ ਜੀ. ਐਸ. ਟੀ . ਦੀ ਵਸੂਲੀ ਕਰਕੇ ਸਰਕਾਰ ਨੂੰ ਦੇਣੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਟੈਕਸ ਚੋਰਾਂ ਤੇ ਲਗਾਮ ਜਰੂਰ ਕਸੀ ਗਈ ਹੈ ਜਿਸ ਕਾਰਨ ਇਸ ਦੇ ਖਿਲਾਫ ਝੂਠਾ ਪ੍ਰਚਾਰ ਵੀ ਹੋ ਰਿਹਾ ਹੈ ਹਾਲਾਂਕਿ ਉਹਨਾਂ ਮੰਨਿਆ ਕਿ ਅਜੇ ਕੁਝ ਤਕਨੀਕੀ ਰੁਕਾਵਟਾਂ ਕਾਰਨ ਪ੍ਰੇਸ਼ਾਨੀ ਆ ਰਹੀ ਹੈ ਪਰੰਤੂ ਛੇਤੀ ਹੀ ਇਹ ਸਾਰਾ ਕੁਝ ਆਮ ਵਾਂਗ ਹੋ ਜਾਵੇਗਾ ਅਤੇ ਨਵੀਂ ਵਿਵਸਥਾ ਲਾਗੂ ਹੋਣ ਨਾਲ ਸਰਕਾਰ ਦੀ ਟੈਕਸ ਆਮਦਨ ਵਿੱਚ ਭਾਰੀ ਵਾਧਾ ਹੋਣਾ ਤੈਅ ਹੇ ਜਿਸ ਕਾਰਨ ਖਪਤਕਾਰਾਂ ਨੂੰ ਵੀ ਇਸ ਵਿਵਸਥਾ ਦਾ ਨੁਕਸਾਨ ਹੀ ਹੋਇਆ ਹੈ ਇਸ ਦੇ ਨਾਲ ਨਾਲ ਮਾਰਕੀਟ ਵਿੱਚ ਮੰਗ ਘੱਟ ਹੋਣ ਅਤੇ ਵਪਾਰੀਆਂ ਵਲੋਂ ਆਪਣਾ ਕਾਰੋਬਾਰ ਕਾਫੀ ਹੱਦ ਤੱਕ ਹੱਥ ਖਿੱਚ ਕੇ ਚਲਾਉਣ ਦੀ ਕਾਰਵਾਈ ਕਾਰਨ ਕਾਰਖਾਨੇਦਾਰਾਂ ਨੂੰ ਵੀ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਦੁਕਾਨਾਦਾਰਾਂ ਵਲੋਂ ਉਹਨਾਂ ਤੋਂ ਮਾਲ ਦੀ ਖਰੀਦ ਨਾ ਕੀਤੇ ਜਾਣ ਕਾਰਨ ਵੱਡੀ ਗਿਣਤੀ ਫੈਕਟ੍ਰੀਆਂ ਦੇ ਬੰਦ ਹੋਣ ਦੀ ਨੌਬਤ ਆ ਗਈ ਹੈ
ਕੇਂਦਰ ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਜੀ. ਐਸ. ਟੀ. ਨੂੰ ਲਾਗੂ ਕਰਨਾ ਇੱਕ ਵੱਡਾ ਇਤਿਹਾਸਿਕ ਫੈਸਲਾ ਹੈ ਅਤੇ ਸਰਕਾਰ ਵਲੋਂ ਇਸ ਦੇ ਲਾਗੂ ਹੋਣ ਨਾਲ ਦੇਸ਼ ਦੀ ਜੀ.ਡੀ.ਪੀ. ਵਿੱਚ ਭਾਰੀ ਵਾਧੇ ਦੀ ਪੇਸ਼ਨਗੋਈ ਵੀ ਕੀਤੀ ਜਾ ਰਹੀ ਹੈ ਪਰੰਤੂ ਜੇਕਰ ਕਾਰੋਬਾਰੀਆਂ ਨਾਲ ਗੱਲ ਕਰੀਏ ਤਾਂ ਉਹ ਕਹਿੰਦੇ ਹਨ ਕਿ ਇਸ ਦਾ ਫਾਇਦਾ ਤਾਂ ਜਦੋਂ ਹੋਵੇਗਾ ਉਦੋਂ ਹੋਵੇਗਾ ਪੰਰਤੂ ਜੀ. ਐਸ. ਟੀ. ਦੇ ਲਾਗੂ ਹੋਣ ਦੇ ਨਾਲ ਹੀ ਪੂਰੇ ਦੇਸ਼ ਦਾ ਬਾਜ਼ਾਰ ਭਾਰੀ ਮੰਦੇ ਦੀ ਚਪੇਟ ਵਿੱਚ ਆ ਗਿਆ ਹੈ ਜਿਸ ਕਾਰਨ ਆਮ ਦੁਕਾਨਦਾਰਾਂ ਲਈ ਆਪਣੇ ਖਰਚੇ ਤੱਕ ਕੱਢਣੇ ਔਖੇ ਹੋ ਗਏ ਹਨ।
ਮੋਹਾਲੀ ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਇਸ ਸਬੰਧੀ ਗੱਲ ਕਰਨ ਤੇ ਕਹਿੰਦੇ ਹਨ ਕਿ ਇਸ ਵੇਲੇ ਹਾਲਾਤ ਇਹ ਹਨ ਕਿ ਮਾਰਕੀਟ ਵਿਚੋਂ ਗ੍ਰਾਹਕ ਪੂਰੀ ਤਰ੍ਹਾਂ ਗਾਇਬ ਹੈ ਇਹ ਪੁੱਛਣ ਤੇ ਜੀ.ਐਸ.ਟੀ. ਨਾਲ ਗ੍ਰਾਹਕਾਂ ਦੀ ਆਮਦ ਤੇ ਭਲਾ ਕੀ ਅਸਰ ਪੈਂਦਾ ਹੈ ਉਹ ਕਹਿੰਦੇ ਹਨ ਕਿ ਦੁਕਾਨਦਾਰ ਤਬਕਾ ਖੁਦ ਹੈਰਾਨ ਹੈ ਕਿ ਆਮ ਗ੍ਰਾਹਕ ਬਾਜ਼ਾਰ ਵਿਚੋਂ ਕਿਥੇ ਗਾਇਬ ਹੈ ਉਹਨਾਂ ਕਿਹਾ ਕਿ ਰਾਸ਼ਨ ਅਤੇ ਦਵਾਈਆਂ ਦੀਆਂ ਦੁਕਾਨਾਂ ਦੀ ਗੱਲ ਛੱਡ ਦਿੱਤੀ ਜਾਵੇ ਤਾਂ ਬਾਕੀ ਹਰ ਤਰ੍ਹਾਂ ਦੇ ਸਾਮਾਨ ਦੇ ਦੁਕਾਨਦਾਰ ਬੁਰੀ ਤਰ੍ਹਾਂ ਮੰਦੇ ਦੀ ਮਾਰ ਹੇਠ ਆ ਗਏ ਹਨ ਅਤੇ ਇਹ ਮੰਦਾ ਦੇਸ਼ ਵਿਆਪੀ ਹੈ।
ਉਹ ਕਹਿੰਦੇ ਹਨ ਕਿ ਜੀ. ਐਸ. ਟੀ. ਤੋਂ ਆਉਣ ਵਾਲੇ ਸਮੇਂ ਵਿੱਚ ਕੀ ਫਾਇਦਾ ਹੋਵੇਗਾ ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰੰਤੂ ਇੱਕ ਗੱਲ ਜਰੂਰ ਹੈ ਕਿ ਸਰਕਾਰ ਵਲੋਂ ਇਸਨੂੰ ਜਿਸ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ ਉਹ ਵਪਾਰੀਆਂ ਦੀ ਪਰੇਸ਼ਾਨੀ ਵਿੱਚ ਵਾਧਾ ਕਰਨ ਵਾਲਾ ਹੈ ਉਹਨਾਂ ਕਿਹਾ ਕਿ ਇਸ ਵਿਵਸਥਾ ਦੇ ਤਹਿਤ ਦੁਕਾਨਦਾਰਾਂ ਨੂੰ ਪਹਿਲਾਂ ਗ੍ਰਾਹਕ ਤੋਂ ਵਸੂਲਿਆ ਜੀ. ਐਸ. ਟੀ. ਵਿਭਾਗ ਕੋਲ ਜਮ੍ਹਾ ਕਰਵਾਉਣਾ ਪਵੇਗਾ ਅਤੇ ਬਾਅਦ ਵਿੱਚ ( 2-3 ਮਹੀਨੇ ਬਾਅਦ) ਵਿਭਾਗ ਵਲੋਂ ਦੁਕਾਨਦਾਰਾਂ ਵਲੋਂ ਆਪਣੀ ਖਰੀਦ ਤੇ ਅਦਾ ਕੀਤੇ ਗਏ ਟੈਕਸ ਦੀ ਰਕਮ ਤੇ ਰਿਬੇਟ ਮਿਲੇਗੀ ਜਦੋਂ ਕਿ ਚਾਹੀਦਾ ਇਹ ਸੀ ਕਿ ਟੈਕਸ ਵਾਪਸ ਕਰਨ ਦਾ ਝੰਝਟ ਖਤਮ ਕਰ ਕੇ ਸਿਰਫ ਉਥੇ ਹੀ ਟੈਕਸ ਲਗਾਇਆ ਜਾਂਦਾ ਜਿਥੇ ਵਸਤੂ ਬਣਾਈ ਜਾਂਦੀ ਹੈ ਅਤੇ ਦੁਕਾਨਾਦਾਰਾਂ ਨੂੰ ਵੀ ਪਹਿਲਾਂ ਟੈਕਸ ਜਮ੍ਹਾ ਕਰਵਾਉਣ ਅਤੇ ਬਾਅਦ ਵਿੱਚ ਰਿਬੇਟ ਹਾਸਿਲ ਕਰਨ ਲਈ ਲਾਈਨਾਂ ਵਿੱਚ ਲਗਣ ਲਈ ਮਜਬੂਰ ਨਾ ਹੋਣਾ ਪੈਂਦਾ ਅਜਿਹਾ ਹੋਣ ਤੇ ਜਿਥੇ ਸਰਕਾਰ ਦਾ ਮਾਲੀਆ ਵੀ ਵੱਧਦਾ ਉਥੇ ਦੁਕਾਨਦਾਰਾਂਨੂੰ ਵੀ ਵਾਰ ਵਾਰ ਜੀ. ਐਸ. ਟੀ. ਦੀਆ ਰਿਟਰਨਾਂ ਭਰਨ ਦੀ ਲੋੜ ਨਾ ਰਹਿੰਦੀ ਦੂਜੇ ਪਾਸੇ ਆਮ ਗ੍ਰਾਹਕਾਂ ਨੂੰ ਵਸਤਾਂ ਹੁਣ ਪਹਿਲਾਂ ਤੋਂ ਮਹਿੰਗੀ ਕੀਮਤ ਤੇ ਹਾਸਿਲ ਹੋ ਰਹੀਆਂ ਹਨ ਅਤੇ ਜਿਸ ਕਾਰਨ ਖਪਤਕਾਰਾਂ ਨੂੰ ਵੀ ਇਸ ਵਿਵਸਥਾ ਦਾ ਨੁਕਸਾਨ ਹੀ ਹੋਇਆ ਹੈ ਦੂਜੇ ਪਾਸੇ ਆਮ ਗ੍ਰਾਹਕਾਂ ਨੂੰ ਵਸਤਾਂ ਹੁਣ ਪਹਿਲਾਂ ਤੋਂ ਮਹਿੰਗੀ ਕੀਮਤ ਤੇ ਹਾਸਿਲ ਹੋ ਰਹੀਆਂ ਹਨ, ਜਿਸ ਦਿਨ ਤੋਂ ਸਰਕਾਰ ਵਲੋਂ ਜੀ. ਐਸ. ਟੀ. ਲਾਗੂ ਕੀਤਾ ਗਿਆ ਹੈ ਉਸ ਦਿਨ ਤੋਂ ਹੀ ਗ੍ਰਾਹਕ ਜਿਵੇਂ ਬਾਜ਼ਾਰ ਤੋਂ ਗਾਇਬ ਹੀ ਹੋ ਗਿਆ ਹੈ ਅਤੇ ਦੁਕਾਨਾਂ ਦੀ ਵਿਕਰੀ 75 ਤੋਂ 80 ਫੀਸਦੀ ਤਕ ਘਟ ਗਈ ਹੈ ਉਹਨਾਂ ਕਿਹਾ ਕਿ ਗ੍ਰਾਹਕ ਖਰੀਦਦਾਰੀ ਕਰਨ ਕਿਉਂ ਨਹੀਂ ਆ ਰਿਹਾ ਜਿਸ ਦਾ ਕਾਰਨ ਤਾਂ ਉਹ ਵੀ ਨਹੀਂ ਦੱਸ ਸਕਦੇ ਪਰੰਤੂ ਉਹਨਾਂ ਲਈ ਆਪਣੇ ਰੋਜਾਨਾ ਖਰਚੇ ਕੱਢਣੇ ਵੀ ਔਖੇ ਹੋ ਗਏ ਹਨ।