ਟਾਈਟਲਰ ਅਤੇ ਸੱਜਣ ਕੁਮਾਰ ਨੂੰ ਮਾਰਨ ਦੀ ਯੋਜਨਾ ਬਣਾਉਣ ਵਾਲੇ 11 ਮੁਲਜ਼ਮਾਂ ਵਿਰੁਧ ਹੋਏ ਦੋਸ਼ ਤੈਅ
Published : Apr 1, 2018, 1:46 am IST
Updated : Apr 1, 2018, 11:53 am IST
SHARE ARTICLE
Jagdish Tytler
Jagdish Tytler

ਬੱਬਰ ਖ਼ਾਲਸਾ ਨਾਲ ਸਬੰਧਤ ਨੇ ਸਾਰੇ ਦੋਸ਼ੀ

ਸੀਨੀਅਰ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਮਾਰਨ ਦੀ ਅਸਫ਼ਲ ਰਣਨੀਤੀ ਰਚਣ ਵਾਲੇ 11 ਮੁਲਜ਼ਮਾਂ ਵਿਰੁਧ ਸਨਿਚਰਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਦੋਸ਼ ਤੈਅ ਹੋ ਗਏ ਹਨ। ਇਹ ਦੋਸ਼ ਅਨਲਾਫੁਲ ਐਕਟੀਵਿਟੀਜ ਅਮੈਂਡਮੈਂਟ ਆਡਰਸ ਐਕਟ ਦੀਆਂ ਧਾਰਾਵਾਂ 17,18,19,20,38 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25,54,59 ਤਹਿਤ ਤੈਅ ਹੋਏ ਹਨ। ਮੁਲਜ਼ਮਾਂ ਵਿਚ ਅੰਮ੍ਰਿਤਪਾਲ ਕੌਰ ਉਰਫ਼ ਅੰਮ੍ਰਿਤ, ਹਰਵਰਿੰਦਰ ਸਿੰਘ, ਰਣਦੀਪ ਸਿੰਘ, ਜਰਨੈਲ ਸਿੰਘ ਉਰਫ਼ ਕਾਲਾ,  ਸਤਨਾਮ ਸਿੰਘ, ਪਰਮਿੰਦਰ ਸਿੰਘ, ਰਮਨਦੀਪ ਸਿੰਘ, ਗੌਰਵ ਕੁਮਾਰ, ਸੁਖਪ੍ਰੀਤ ਸਿੰਘ, ਤਰਸੇਮ ਸਿੰਘ, ਮੋਹਕਮ ਸਿੰਘ ਦੇ ਨਾਮ ਸ਼ਾਮਲ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 27 ਐਪ੍ਰਲ ਨੂੰ ਹੋਵੇਗੀ। ਇਸ ਮਾਮਲੇ ਵਿਚ ਪੁਲਿਸ ਦੁਆਰਾ 4 ਦਸੰਬਰ ਨੂੰ ਅਦਾਲਤ ਵਿਚ ਚਾਲਾਨ ਪੇਸ਼ ਕੀਤਾ ਸੀ।ਇਹ ਸੀ ਮਾਮਲਾ : ਜਾਣਕਾਰੀ ਅਨੁਸਾਰ 30 ਮਈ ਨੂੰ ਪੁਲਿਸ ਦੇ ਸੀ.ਆਈ.ਏ. ਸਟਾਫ ਨੇ ਫ਼ੇਜ਼-6 ਮੁਹਾਲੀ ਅਤੇ ਹੋਰ ਕਈ ਸਥਾਨਾਂ ਤੋਂ ਬੱਬਰ ਖ਼ਾਲਸਾ ਨਾਲ ਸਬੰਧਤ ਇਕ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਵਿਰੁਧ ਪੁਲਿਸ ਸਟੇਸ਼ਨ ਫ਼ੇਜ਼-1 ਮੁਹਾਲੀ ਵਿਚ ਅਨਲਾਫੁਲ ਐਕਟੀਵਿਟੀਜ ਅਮੈਂਡਮੈਂਟ ਆਡਰਸ ਐਕਟ ਦੀਆਂ ਧਾਰਾਵਾਂ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਸਾਰੇ ਮੁਲਜ਼ਮਾਂ ਉੱਤੇ ਇਲਜ਼ਾਮ ਸੀ ਕਿ ਉਹ ਖ਼ਾਲਿਸਤਾਨ ਜ਼ਿੰਦਾਬਾਦ ਗਰੁਪ ਬਣਾ ਕੇ ਫ਼ੇਸਬੁਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਪਾਕਿਸਤਾਨ ਅਤੇ ਉਸ ਦੇ ਵੱਖ-ਵੱਖ ਪੂਰਬੀ ਦੇਸ਼ਾਂ ਅਤੇ ਯੂਕੇ  ਦੇ ਕੱਟੜਪੰਥੀ ਨੌਜਵਾਨਾਂ ਨੂੰ ਇਕੱਠੇ ਕਰਨ ਵਿਚ ਜੁਟੇ ਹੋਏ ਸਨ। ਇਸ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਇਕ ਸ਼ਿਵ ਸੈਨਾ 
ਨੇਤਾ ਉਨ੍ਹਾਂ ਦੇ ਨਿਸ਼ਾਨੇ ਉੱਤੇ ਸੀ। ਇਸ ਤੋਂ ਇਲਾਵਾ ਬਰਗਾੜੀ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਵੀ ਇਨ੍ਹਾਂ ਦੇ ਨਿਸ਼ਾਨੇ ਉੱਤੇ ਸਨ। ਪੁਲਿਸ ਨੇ ਸਾਰੀਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਸੀ। 

Sajan KumarSajan Kumar

ਬੱਬਰ ਖ਼ਾਲਸਾ ਦੇ ਮੈਂਬਰਾਂ ਦਾ ਪਾਸਵਰਡ ਸੀ 'ਹਵਾਰਾ'
ਸੀਨੀਅਰ ਕਾਂਗਰਸੀ ਨੇਤਾ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਦੀ ਹਤਿਆ ਦੀ ਯੋਜਨਾ ਬਣਾਉਣ ਵਿਚ ਸ਼ਾਮਲ ਬੱਬਰ ਖ਼ਾਲਸਾ ਦੇ ਮੈਂਬਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਸਨ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਅਪਣਾ ਪਾਸਵਰਡ ਵੀ ਕੱਟਰਪੰਥੀ ਹਵਾਰਾ ਦੇ ਨਾਮ ਉੱਤੇ ਰੱਖਿਆ ਸੀ। ਇਸ ਦਾ ਜ਼ਿਕਰ ਪੁਲਿਸ ਦੁਆਰਾ ਜ਼ਿਲ੍ਹਾ ਅਦਾਲਤ ਵਿਚ ਫੜੇ 11 ਵਿਅਕਤੀਆਂ ਦੇ ਚਾਲਾਨ ਵਿਚ ਕੀਤਾ ਹੈ। ਉਥੇ ਹੀ, ਪੁਲਿਸ ਨੇ ਚਾਲਾਨ ਵਿਚ ਕਿਹਾ ਹੈ ਕਿ ਫੜੇ ਸਾਰੇ ਦੋਸ਼ੀਆਂ ਦੇ ਕੋਲ ਤੋਂ ਬੱਬਰ ਖ਼ਾਲਸਾ ਦਾ ਲੈਟਰ ਹੈੱਡ ਮਿਲਿਆ ਹੈ। ਇਹ ਗੱਲ ਅੰਮ੍ਰਿਤਪਾਲ ਕੌਰ ਅੰਮ੍ਰਿਤ ਨੇ ਅਪਣੀ ਪੁੱਛਗਿਛ ਵਿਚ ਦੱਸੀ ਸੀ ਕਿ ਉਸ ਦੇ ਫ਼ੇਸਬੁਕ ਐਕਾਊਟ ਦਾ ਪਾਸਵਰਡ ਹਵਾਰਾ ਸੀ। ਇਹ ਪਾਸਵਰਡ ਵਿਦੇਸ਼ਾਂ ਵਿਚ ਬੈਠੇ ਉਸ ਦੇ ਹੈਂਡਲਰਸ ਨੇ ਤੈਅ ਕੀਤਾ ਸੀ। ਇਸ ਤੋਂ ਬਾਅਦ ਉਹ ਇਸ ਪਾਸਵਰਡ ਦਾ ਪ੍ਰਯੋਗ ਕਰਦੀ ਸੀ। ਉਥੇ ਹੀ, ਅੰਮ੍ਰਿਤਪਾਲ ਕੌਰ ਨੇ ਦਸਿਆ ਕਿ ਉਹ ਵਿਦੇਸ਼ਾਂ ਵਿਚ ਚੱਲਣ ਵਾਲੇ ਵੀਰ ਖ਼ਾਲਸਾ ਗਰੁਪ ਦੀ ਵੀ ਮੈਂਬਰ ਸੀ। ਜਿਸ ਨਾਲ ਇਸ ਗੱਲ ਦੇ ਸਾਫ਼ ਸੰਕੇਤ ਹੈ ਕਿ ਦੋਸ਼ੀ ਵਿਦੇਸ਼ਾਂ ਵਿਚ ਬੈਠੇ ਕੱਟਰਪੰਥੀਆਂ ਦੇ ਸੰਪਰਕ ਵਿਚ ਸਨ। 

ਜਰਮਨੀ ਤੋਂ ਆਇਆ ਸੀ ਪੈਸਾ
ਮਾਮਲੇ ਦੇ ਇਕ ਦੋਸ਼ੀ ਸੁਖਪ੍ਰੀਤ ਸਿੰਘ ਨੇ ਪੁਲਿਸ ਨੂੰ ਦਸਿਆ ਸੀ ਕਿ ਉਹ ਅਮਨ ਨਾਮ ਦੇ ਇਕ ਵਿਅਕਤੀ ਦੇ ਸੰਪਰਕ ਵਿਚ ਸੀ। ਉਹ ਜਰਮਨੀ ਵਿਚ ਰਹਿੰਦਾ ਹੈ, ਨਾਲ ਹੀ ਉਸ ਨੂੰ ਪੈਸੇ ਭੇਜਦੇ ਹੈ। ਉਥੇ ਹੀ, ਮੁਲਜ਼ਮ ਹਰਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਨੇ ਇਹ ਪੈਸਾ ਵੈਸਟਰਨ ਯੂਨੀਅਨ ਮਨੀ ਟਰਾਂਸਰਫ਼ਰ ਬਠਿੰਡਾ ਬ੍ਰਾਂਚ ਰਾਹੀਂ ਹਾਸਲ ਕੀਤਾ ਸੀ। ਉਥੇ ਹੀ, ਚਾਰਜਸ਼ੀਟ ਵਿਚ ਕਿਹਾ ਹੈ ਕਿ ਦੋਸ਼ੀਆਂ ਤੋਂ ਬੱਬਰ ਖ਼ਾਲਸੇ ਦੇ ਇੰਟਰਨੈਸ਼ਨਲ ਦੇ ਲੈਟਰਹੈੱਡ ਵੀ ਗ੍ਰਿਫ਼ਤਾਰੀ ਦੇ ਸਮੇਂ ਮਿਲੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement