
ਸੜਕੀ ਹਾਦਸਿਆਂ ਕਾਰਨ ਅਾਏ ਦਿਨ ਲੱਖਾਂ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਅਜਿਹਾ ਹੀ ਇਕ ਸੜਕ ਹਾਦਸਾ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ...
ਹੁਸ਼ਿਆਰਪੁਰ : ਸੜਕੀ ਹਾਦਸਿਆਂ ਕਾਰਨ ਅਾਏ ਦਿਨ ਲੱਖਾਂ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਅਜਿਹਾ ਹੀ ਇਕ ਸੜਕ ਹਾਦਸਾ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਵਾਪਰਿਆ ਹੈ ਜਿਥੇ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਇਥੋਂ ਦੇ ਕਸਬਾ ਮਹਿਲਪੁਰ ਨੇੜੇ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਦਰਦਨਾਕ ਹਾਦਸਾ ਵਾਪਰਨ ਨਾਲ ਸਵਰਨਕਾਰ ਯੂਨੀਅਨ ਮਹਿਲਪੁਰ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਤਿੰਨ ਰਿਸ਼ਤੇਦਾਰਾਂ ਸਮੇਤ 4 ਦੀ ਮੌਕੇ 'ਤੇ ਮੌਤ ਹੋ ਗਈ। ਇਹ ਹਾਦਸਾ ਸਨਿਚਰਵਾਰ ਦੀ ਰਾਤ 1.30 ਦੇ ਕਰੀਬ ਵਾਪਿਰਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਰੱਖਤ ਨਾਲ ਟਕਰਾਉਂਦੇ ਹੋਏ ਉਸ ਦੇ ਚਿੱਥੜੇ ਉੱਡ ਗਏ।
accident
ਹਾਦਸੇ ਮੌਕੇ ਉਥੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਮ੍ਰਿਤਕਾਂ ਨੂੰ ਕਾਰ 'ਚੋਂ ਬਾਹਰ ਕਢਿਆ ਅਤੇ ਸਰਕਾਰੀ ਹਸਪਤਾਲ ਮਹਿਲਪੁਰ ਪਹੁੰਚਾਇਆ, ਇਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿਤਾ। ਮਰਨ ਵਾਲਿਆਂ 'ਚ ਸਵਰਨਕਾਰ ਯੂਨੀਅਨ ਦੇ ਪ੍ਰਧਾਨ ਕਮਲ ਕਿਸ਼ੋਰ, ਪੂਜਾ, ਸੋਨੂੰ ਅਤੇ ਬੱਗਾ ਸ਼ਾਮਲ ਹਨ। ਸਵਰਨਕਾਰ ਯੂਨੀਅਨ ਦੇ ਪ੍ਰਧਾਨ ਦੀ ਪਤਨੀ ਮੋਨਿਕਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀ ਹਾਲਤ 'ਚ ਮੋਨਿਕਾ ਨੂੰ ਡੀ.ਐਮ.ਸੀ. ਲੁਧਿਆਣਾ ਰੈਫਰ ਕਰ ਦਿਤਾ ਗਿਆ ਹੈ, ਜਿਥੇ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ 'ਚ ਪੂਜਾ ਅਤੇ ਸੋਨੂੰ ਜਲੰਧਰ ਦੇ ਰਹਿਣ ਵਾਲੇ ਸਨ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਮਹਿਲਪੁਰ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।