
ਟੋਲ ਪਲਾਜੇ ਦੇ ਕਰਮਚਾਰੀਆਂ ਵਲੋਂ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ,
ਪੰਜਾਬ- ਮੁਕਤਸਰ ਕੋਟਕਪੂਰਾ ਰੋੜ ਤੇ ਪਿੰਡ ਵੜਿੰਗ ਸਥਿਤ ਟੋਲ ਪਲਾਜਾ ਉੱਤੇ ਦੇਰ ਰਾਤ ਟੋਲ ਪਲਾਜੇ ਦੇ ਕਰਮਚਾਰੀਆਂ ਵਲੋਂ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਦੱਸ ਦਈਏ ਕਿ ਟੋਲ ਪਲਾਜ਼ਾ ਦੇ 7/8 ਕਰਮਚਾਰੀਆਂ ਨੇ ਮਿਲਕੇ ਅਮਨਦੀਪ ਨਾਮੀ ਵਿਅਕਤੀ ਦੀ ਬੁਰੀ ਤਰਾਂ ਕੁੱਟਮਾਰ ਕੀਤੀ। ਅਮਨਦੀਪ ਦੇ ਨਾਲ ਪਤਨੀ ਅਤੇ ਬੱਚੇ ਵੀ ਸਨ।
Victim Amandeep Singh's Wife
ਜਦੋਂ ਅਮਨਦੀਪ ਦੀ ਪਤਨੀ ਨੇ ਹਮਲਾਵਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸਦੀ ਪਤਨੀ ਨਾਲ ਵੀ ਧੱਕਾ ਮੁੱਕੀ ਕੀਤੀ, ਜਖ਼ਮੀ ਨੂੰ ਸਿਵਲ ਹਸਪਤਾਲ ਮੁਕਤਸਰ ਵਿਚ ਦਾਖ਼ਲ ਕਰਵਾਇਆ ਗਿਆ।
Hooliganism at toll plazas of Kotkapura road
ਟੋਲ ਪਲਾਜ਼ਾ ਦੇ ਕਰਮਚਾਰੀਆਂ ਵਲੋਂ ਦਰਿੰਦਗੀ ਦਿਖਾਉਂਦੇ ਹੋਏ ਛੋਟੀ ਜਿਹੀ ਗੱਲ ਪਿਛੇ ਇਸ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ ਅਤੇ ਜ਼ਖਮੀ ਦੇ ਪਰਵਾਰ ਦੀ ਮੰਗ ਹੈ ਕਿ ਉਨ੍ਹਾਂ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ, ਫਿਲਹਾਲ ਪੁਲਿਸ ਨੇ ਅਮਨਦੀਪ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।