
ਪ੍ਰਿੰ: ਡਾ. ਮਹਿਲ ਸਿੰਘ ਨੇ ਉਕਤ ਅਹੁਦਾ ਪ੍ਰਾਪਤ ਕਰਨ ’ਤੇ ਆਪਣੇ ਦਫ਼ਤਰ ਵਿਖੇ ਉਕਤ ਵਿਦਿਆਰਥਣ ਦਾ ਮੂੰਹ ਮਿੱਠਾ ਵੀ ਕਰਵਾਇਆ।
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਖ਼ਾਲਸਾ ਕਾਲਜ ਦੀ ਵਿਦਿਆਰਥਣ ਅਤੇ ਐਨ. ਸੀ. ਸੀ. ਆਰਮੀ ਵਿੰਗ ਦੀ ਕੈਡਿਟ ਜੋਤੀ ਕੁਮਾਰੀ ਨੇ ਐਸ. ਐਸ. ਬੀ. ਦੀ ਇੰਟਰਵਿਊ ਪਾਸ ਕਰ ਕੇ ਭਾਰਤੀ ਫ਼ੌਜ ’ਚ ਲੈਫਟੀਨੈਂਟ ਦਾ ਅਹੁਦਾ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥਣ ਦੁਆਰਾ ਉਕਤ ਅਹੁਦਾ ਹਾਸਲ ਕਰਨ ’ਤੇ ਮੁਬਾਰਕਬਾਦ ਦਿੰਦਿਆਂ ਕਾਲਜ ਸਟਾਫ਼ ਦੁਆਰਾ ਵਿਦਿਆਰਥੀਆਂ ਨੂੰ ਕਰਵਾਈ ਜਾ ਰਹੀ ਜੀਅ ਤੋੜ ਮਿਹਨਤ ਦੀ ਸ਼ਲਾਘਾ ਕੀਤੀ। ਪ੍ਰਿੰ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਇੰਟਰਵਿਊ ਐਸ. ਐਸ. ਬੀ. ਦੁਆਰਾ ਐਨ. ਸੀ. ਸੀ. ਸਪੈਸਲ ਐਂਟਰੀ ਸਕੀਮ ਅਧੀਨ ਸੀ. ਈ. ਈ. ਸਰਟੀਫ਼ਿਕੇਟ ਪ੍ਰਾਪਤ ਕਰਨ ਵਾਲੇ ਐਨ. ਸੀ. ਸੀ. ਕੈਡਿਟਾਂ ਲਈ ਆਯੋਜਤ ਕੀਤੀ ਗਈ ਸੀ।
PHOTO
ਕਾਲਜ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜੋਤੀ ਕੁਮਾਰੀ ਨੇ ਉਕਤ ਅਹੁਦਾ ਪ੍ਰਾਪਤ ਕਰ ਕੇ ਕਾਲਜ ਦੀਆਂ ਪ੍ਰਾਪਤੀਆਂ ’ਚ ਨਵਾਂ ਅਧਿਆਏ ਜੋੜਿਆ ਹੈ। ਸ੍ਰ. ਦਵਿੰਦਰ ਸਿੰਘ, ਰਜਿਸਟਰਾਰ, ਡਾ. ਤਮਿੰਦਰ ਸਿੰਘ, ਡੀਨ ਵਿਦਿਅਕ ਮਾਮਲੇ ਅਤੇ ਏ.ਐਨ.ਓ. ਡਾ. ਹਰਬਿਲਾਸ ਸਿੰਘ ਰੰਧਾਵਾ ਹਾਜ਼ਰ ਸਨ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਉਕਤ ਅਹੁਦਾ ਪ੍ਰਾਪਤ ਕਰਨ ’ਤੇ ਆਪਣੇ ਦਫ਼ਤਰ ਵਿਖੇ ਉਕਤ ਵਿਦਿਆਰਥਣ ਦਾ ਮੂੰਹ ਮਿੱਠਾ ਵੀ ਕਰਵਾਇਆ।