ਭਾਰਤੀ ਅੰਬੈਸੀ ਦੀ ਇਮਾਰਤ ਸਾਰੀਆਂ ਅੰਬੈਸੀਆਂ ਤੋਂ ਖ਼ਸਤਾ : ਸਿੱਖਜ਼ ਆਫ਼ ਯੂਐਸਏ
Published : Apr 1, 2022, 7:54 am IST
Updated : Apr 1, 2022, 7:54 am IST
SHARE ARTICLE
image
image

ਭਾਰਤੀ ਅੰਬੈਸੀ ਦੀ ਇਮਾਰਤ ਸਾਰੀਆਂ ਅੰਬੈਸੀਆਂ ਤੋਂ ਖ਼ਸਤਾ : ਸਿੱਖਜ਼ ਆਫ਼ ਯੂਐਸਏ

 

ਵਾਸ਼ਿੰਗਟਨ, 31 ਮਾਰਚ (ਸੁਰਿੰਦਰ ਗਿੱਲ) : ਭਾਰਤ ਅਪਣੇ ਆਪ ਨੂੰ  ਸੁਪਰ ਪਾਵਰ ਦੀ ਕਤਾਰ ਵਿਚ ਗਿਣਦਾ ਹੈ | ਜਿਸ ਦਾ ਸੰਸਾਰ ਵਿਚ ਭਾਵੇਂ ਬੋਲਬਾਲਾ ਹੈ ਪਰ ਜਦੋਂ ਸੰਸਾਰ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਸਥਿਤ ਭਾਰਤੀ ਅੰਬੈਸੀ ਵਿਚ ਕਿਸੇ ਕੰਮ ਲਈ ਜਾਇਆ ਜਾਵੇ, ਤਾਂ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ | ਇੰਨੀ ਮਾੜੀ ਬਿਲਡਿੰਗ ਹੈ, ਉਸ ਵਿਚ ਇੰਨਾ ਮਾੜਾ ਫ਼ਰਨੀਚਰ , ਜਿਸ 'ਤੇ ਬੈਠ ਕੇ ਘਿ੍ਣਾ ਆਉਂਦੀ ਹੈ ਕਿ ਅਸੀਂ ਕਿਸ ਦੇਸ਼ ਦੇ ਵਾਸੀ ਹਾਂ ਜੋ ਅੱਤ ਦਾ ਗ਼ਰੀਬ ਮੁਲਕ ਲਗਦਾ ਹੈ | ਕਈ ਵਾਰ ਤਾਂ ਪਰਵਾਸੀਆਂ ਨੇ ਇਸ ਦੀ ਦਸ਼ਾ ਸੁਧਾਰਨ ਦੀ ਵੀ ਆਫ਼ਰ ਦਿਤੀ ਹੈ ਪਰ ਕੋਈ ਅਸਰ ਨਹੀਂ ਹੋਇਆ |
ਪਾਕਿਸਤਾਨ ਨੂੰ  ਗ਼ਰੀਬ ਦੇਸ ਕਹਿੰਦੇ ਹਨ | ਉਨ੍ਹਾਂ ਦੀ ਅੰਬੈਸੀ ਜਾ ਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਕਿਸੇ ਖ਼ਾਸ ਥਾਂ 'ਤੇ ਆ ਗਏ ਹਾਂ | ਉਸ ਦੀ ਦਿੱਖ ਬਾ-ਕਮਾਲ ਹੈ | ਅੰਦਰੋਂ ਤਾਂ ਉਹ ਕਿਸੇ ਮਹਿਲ ਨਾਲੋਂ ਘੱਟ ਨਹੀਂ | ਪ੍ਰਵਾਸੀ ਭਾਰਤੀ ਅਪਣੇ ਆਪ ਨੂੰ  ਛੋਟਾ ਤੇ ਹੀਣ ਸਮਝਦੇ ਹਨ ਜਦੋਂ ਉਹ ਅਪਣੀ ਅੰਬੈਸੀ ਵਿਚ ਜਾਂਦੇ ਹਨ | ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਵਾਸ਼ਿੰਗਟਨ ਅੰਬੈਸਡਰ ਰਹਿ ਚੁੱਕੇ ਹਨ | ਵਿਦੇਸ਼ ਸਕੱਤਰ ਸ਼ਰਿੰਗਲਾ ਵੀ ਅੰਬੈਸਡਰ ਵਾਸ਼ਿੰਗਟਨ ਡੀ ਸੀ ਰਹਿ ਚੁਕੇ ਹਨ | ਉਹ ਖ਼ੁਦ ਇਸ ਬਿਲਡਿੰਗ ਵਿਚ ਸਮਾਂ ਗੁਜ਼ਾਰ ਚੁਕੇ ਹਨ ਪਰ ਅੱਜ ਉਹ ਇਸ ਦੀ ਦਸ਼ਾ ਸੁਧਾਰਨ ਦੇ ਸਮਰੱਥ ਹਨ | ਪਰ ਉਹ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੇ ਕਿ ਭਾਰਤੀ ਅੰਬੈਸੀ ਦੀ ਵਾਸ਼ਿੰਗਟਨ ਡੀ ਸੀ ਵਿਚ ਖਸਤਾ ਹਾਲਤ ਭਾਰਤ ਦੇ ਚਿਹਰੇ ਨੂੰ  ਬਹੁਤ ਹੀ ਮਾੜਾ ਦਰਸ਼ਾ ਰਹੀ ਹੈ ਜਿਸ ਨਾਲ ਭਾਰਤ ਦਾ ਅਕਸ਼ ਦੁਨੀਆਂ ਸਾਹਮਣੇ ਖ਼ਰਾਬ ਨਜ਼ਰ ਆ ਰਿਹਾ ਹੈ | ਇਸ ਨੂੰ  ਤੁਰਤ ਨਵੀਂ ਦਿੱਖ ਦੇਣੀ ਸਮੇਂ ਦੀ ਲੋੜ ਹੈ |
ਸਿੱਖਜ਼ ਆਫ਼ ਯੂ ਐਸ ਏ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਪੁਰਜ਼ੋਰ ਅਪੀਲ ਹੈ ਕਿ ਵਸ਼ਿਗਟਨ ਡੀ ਸੀ ਸਥਿਤ ਭਾਰਤੀ ਅੰਬੈਸੀ ਨੂੰ  ਤੁਰਤ ਨਵੇਂ ਸਿਰਿਓਾ ਉਸਾਰਿਆ ਜਾਵੇ | ਜਿਵੇਂ ਭਾਰਤੀ ਪਾਰਲੀਮੈਂਟ ਹਾਊਸ ਤੇ ਪ੍ਰਧਾਨ ਮੰਤਰੀ ਦੇ ਨਿਵਾਸ ਨੂੰ  ਨਵੀਂ ਦਿੱਖ ਦੇ ਰਹੇ ਹੋ | ਹਾਲ ਦੀ ਘੜੀ ਪ੍ਰਵਾਸੀ ਭਾਰਤੀ ਅਪਣੇ ਆਪ ਨੂੰ  ਲੁਟਿਆ ਹੋਇਆ ਤੇ ਕੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ | ਇਥੋਂ ਤਕ ਕਿ ਉਹ ਦੂਸਰੇ ਮੁਲਕਾ ਦੇ ਬਾਸ਼ਿੰਦਿਆਂ ਦੀਆਂ ਟਿੱਚਰਾਂ ਦੇ ਵੀ ਮੁਥਾਜੀ ਹਨ ਕਿ ਤੁਹਾਡੇ ਨਾਲੋਂ ਪਾਕਿਸਤਾਨ ਦੀ ਅੰਬੈਸੀ ਬਿਹਤਰ ਹੈ |
ਇਸ ਦਾ ਕਾਸਲਰਵਿੰਗ ਤੇ ਇਸ ਤੋਂ ਵੀ ਗਿਆ ਗੁਜ਼ਰਿਆ ਹੈ | ਜਿਸ ਵਿਚ ਜਾ ਕੇ ਇੰਝ ਲਗਦਾ ਹੈ ਜਿਵੇਂ ਕਿਸੇ ਪਿੰਡ ਦੇ ਪੁਰਾਣੇ ਪੰਚਾਇਤ ਘਰ ਵਿਚ ਬੈਠੇ ਹਾਂ | ਜਦ ਕਿ ਪੰਚਾਇਤ ਘਰਾਂ ਦੀ ਦਿੱਖ ਬਿਹਤਰ ਗਿਣੀ ਜਾਵੇਗੀ |
ਸਿੱਖਾਂ ਦਾ ਇਕ ਪ੍ਰਵਾਸੀ ਵਫ਼ਦ ਸਿੱਖਸ ਆਫ਼ ਯੂ ਐਸ ਏ ਦੇ ਬੈਨਰ ਹੇਠਾਂ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਮਿਲ ਕੇ ਭਾਰਤੀ ਅੰਬੈਸੀ ਦੀ ਬਿਲਡਿੰਗ ਬਾਰੇ ਵਿਸਥਾਰ ਨਾਲ ਅਵਗਤ ਕਰਵਾਏਗਾ | ਜਦ ਕਿ ਇਹ ਜ਼ਿੰਮੇਵਾਰੀ ਮੌਕੇ ਦੇ ਅੰਬੈਸਡਰ ਦੀ ਬਣਦੀ ਹੈ |

 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement