
ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਲੱਗੇਗਾ 18 ਫ਼ੀਸਦੀ ਵਿਆਜ ਤੇ 20 ਫ਼ੀਸਦੀ ਪੈਨਲਟੀ
Property Tax/ ਚੰਡੀਗੜ੍ਹ : ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲੇ ਉਪਭੋਗਤਾਵਾਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਵਿਆਜ-ਪੈਨਲਟੀ ਦੀ ਮੁਆਫ਼ੀ ਵਾਲੇ ਫ਼ੈਸਲੇ ਦੀ ਡੈਡਲਾਈਨ 31 ਮਾਰਚ ਨੂੰ ਖ਼ਤਮ ਹੋ ਗਈ ਹੈ ਤੇ ਹੁਣ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ 18 ਫ਼ੀਸਦੀ ਵਿਆਜ ਅਤੇ 20 ਫ਼ੀਸਦੀ ਪੈਨਲਟੀ ਲੱਗੇਗੀ।
ਇਸ ਤੋਂ ਇਲਾਵਾ ਵਿੱਤੀ ਸਾਲ 2023-24 ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਹੁਣ ਤੱਕ ਜੋ 10 ਫ਼ੀਸਦੀ ਪੈਨਲਟੀ ਲਗਾਈ ਜਾ ਰਹੀ ਸੀ, ਉਹ ਵੀ 31 ਮਾਰਚ ਤੋਂ ਬਾਅਦ ਦੁੱਗਣੀ ਹੋ ਗਈ ਹੈ ਅਤੇ ਨਾਲ 18 ਫ਼ੀਸਦੀ ਵਿਆਜ ਵੀ ਦੇਣਾ ਹੋਵੇਗਾ। ਸਤੰਬਰ ਵਿਚ ਜੋ ਵਨ ਟਾਈਮ ਸੈਟਲਮੈਂਟ ਪਾਲਿਸੀ ਜਾਰੀ ਕੀਤੀ ਗਈ ਸੀ। ਉਸ ਵਿਚ ਸਤੰਬਰ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ 100 ਫ਼ੀਸਦੀ ਵਿਆਜ ਪੈਨਲਟੀ ਦੀ ਮੁਆਫ਼ੀ ਦਿੱਤੀ ਗਈ ਸੀ।
ਜਿਸ ਛੋਟ ਨੂੰ ਦਸੰਬਰ ਤੋਂ ਬਾਅਦ 31 ਮਾਰਚ ਤੱਕ ਘਟਾ ਕੇ 50 ਫ਼ੀਸਦੀ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਗਲਤ ਤਰੀਕੇ ਨਾਲ ਰਿਟਰਨ ਦਾਖ਼ਲ ਕਰਨ ’ਤੇ ਲੱਗਣ ਵਾਲੀ 100 ਫ਼ੀਸਦੀ ਪੈਨਲਟੀ ਨੂੰ ਦੋ ਪੜਾਅ ਵਿਚ ਮੁਆਫ਼ ਕੀਤਾ ਗਿਆ ਸੀ, ਜਿਸ ਦੀ ਮਿਆਦ ਵੀ 31 ਮਾਰਚ ਨੂੰ ਖ਼ਤਮ ਹੋ ਗਈ ਹੈ।
(For more Punjabi news apart from Changed rules regarding property tax in Punjab, stay tuned to Rozana Spokesman)