
ਇਸ ਹਾਦਸੇ ਵਿਚ ਕਰੀਬ ਦੋ ਤੋਂ ਤਿੰਨ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ
Punjab News: ਮੁਕਤਸਰ ਸਾਹਿਬ- ਸ਼੍ਰੀ ਮੁਕਤਸਰ ਸਾਹਿਬ ਵਿਚ ਇਕ ਬੇਕਾਬੂ ਕਾਰ ਕਈ ਵਿਅਕਤੀਆਂ ਦਰੜ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਕਾਰ ਨੇ ਦੋ ਬਜ਼ੁਰਗਾਂ ਅਤੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਬਜ਼ੁਰਗ ਜੋੜਾ ਉਛਲ ਕੇ ਧਰਤੀ 'ਤੇ ਡਿੱਗਿਆ। ਫਿਰ ਕੁਝ ਹੀ ਸਕਿੰਟਾਂ 'ਚ ਦੋਸ਼ੀ ਡਰਾਈਵਰ ਨੇ ਬਾਈਕ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ। ਇਹ ਹਾਦਸਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ।
ਇਸ ਹਾਦਸੇ ਵਿਚ ਕਰੀਬ ਦੋ ਤੋਂ ਤਿੰਨ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ, ਜਿਨਾਂ ਨੂੰ ਐਬੂਲੈਂਸ ਦੀ ਸਹਾਇਤਾ ਨਾਲ ਹਸਪਤਾਲ ਦੇ ਵਿਚ ਭਰਤੀ ਕਰਾਇਆ ਗਿਆ। ਫਿਲਹਾਲ ਇਸ ਹਾਦਸੇ ਦੇ ਵਿਚ ਜਾਨੀ ਨੁਕਸਾਨ ਦਾ ਬਚਾ ਰਿਹਾ ਪਰ ਇੱਕ ਵਿਅਕਤੀ ਦੀ ਲੱਤ ਟੁੱਟ ਗਈ ਤੇ ਬਾਕੀ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨਾਂ ਨੂੰ ਹਸਪਤਾਲ ਦੇ ਵਿਚ ਭਰਤੀ ਕਰਾਇਆ ਗਿਆ ਹੈ।
#GraphicVisuals #Punjab: Elderly couple standing on the sidewalk was hit and blown up in air by a Santro car driver in #Muktsar Punjab.
— Saba Khan (@ItsKhan_Saba) March 31, 2024
The driver also rammed a motor cycle rider after hitting the couple and is seen running away in the CCTV video.
More details awaited... pic.twitter.com/mExAV2JjVp