
ਪਛਾਣ ਪੱਤਰ ਤੋਂ ਬਗੈਰ ਕਿਸੇ ਨੂੰ ਨਹੀਂ ਵੜਨ ਦਿੱਤਾ ਜਾਵੇਗਾ ਪੰਜਾਬ ਯੂਨੀਵਰਸਿਟੀ 'ਚ
ਚੰਡੀਗੜ੍ਹ : ਅਦਿੱਤਿਆ ਠਾਕੁਰ ਕਤਲ ਕੇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਪ੍ਰਸ਼ਾਸਨ ਨੇ ਹੁਕਮ ਦਿੱਤੇ ਹਨ ਪਛਾਣ ਪੱਤਰ ਤੋਂ ਬਗੈਰ ਕਿਸੇ ਨੂੰ ਵੀ ਪੰਜਾਬ ਯੂਨੀਵਰਸਿਟੀ 'ਚ ਨਹੀਂ ਵੜਨ ਦਿੱਤਾ ਜਾਵੇਗਾ। ਯੂਨੀਵਰਸਿਟੀ ਦੇ ਸਾਰੇ ਗੇਟਾਂ ਉੱਤੇ ਚੈਕਿੰਗ ਕੀਤੀ ਜਾਵੇਗੀ।