
ਮੋਹਾਲੀ ਦੇ SSP ਨੂੰ ਮਿਲ ਕੇ ਸੁਰੱਖਿਆ ਵਧਾਉਣ ਦੀ ਕਰਾਂਗੇ ਮੰਗ, ''ਮੈਨੂੰ ਜਾਨ ਦਾ ਖ਼ਤਰਾ, ਅਜੇ ਵੀ ਸਾਡੇ ‘ਤੇ ਹਮਲਾ ਕਰਵਾ ਸਕਦਾ''
Rapist Bajinder Padri News in punjabi : ਬਲਾਤਕਾਰੀ ਪਾਦਰੀ ਬਜਿੰਦਰ ਸਿੰਘ ਨੂੰ ਅੱਜ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਮੋਹਾਲੀ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ। ਅਦਾਲਤ ਵੱਲੋਂ ਪਾਦਰੀ ਬਜਿੰਦਰ ਨੂੰ ਤਾ-ਉਮਰ ਕੈਦ ਦੀ ਸਜ਼ਾ ਸੁਣਾਈ। ਹੁਣ ਪਾਸਟਰ ਆਪਣੀ ਰਹਿੰਦੀ ਸਾਰੀ ਜਿੰਦਗੀ ਜੇਲ੍ਹ ਵਿੱਚ ਬਿਤਾਵੇਗਾ। ਪਾਸਟਰ ਬਜਿੰਦਰ ਸਿੰਘ ਨੂੰ 3 ਦਿਨ ਪਹਿਲਾਂ ਮੁਹਾਲੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ।
ਬਲਾਤਕਾਰੀ ਬਜਿੰਦਰ ਨੂੰ ਤਾ ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਪੀੜਤ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕਰੀਬ 8 ਸਾਲ ਬਾਅਦ ਇਨਸਾਫ਼ ਮਿਲਿਆ ਹੈ। ਮੇਰਾ ਕੇਸ ਦੱਬਿਆ ਪਿਆ ਸੀ। ਕੋਈ ਵੀ ਇਸ 'ਤੇ ਕਾਰਵਾਈ ਨਹੀਂ ਹੋ ਰਹੀ ਸੀ।
ਪਾਦਰੀ ਜੱਜ ਨੂੰ ਵੀ ਗੁੰਮਰਾਹ ਕਰ ਰਿਹਾ ਸੀ ਕਿ ਮੈਂ ਬੀਮਾਰ ਹਾਂ ਤੇ ਵਿਦੇਸ਼ ਜਾ ਰਿਹਾ ਹਾਂ। ਪਰ ਅੱਜ ਮੈਂ ਬਹੁਤ ਖੁਸ਼ੀ ਹਾਂ। ਮੈਂ ਆਪਣੇ ਵਕੀਲ, ਜੱਜ ਸਾਰਿਆਂ ਦਾ ਧੰਨਵਾਦ ਕਰਦੀ ਹੈ। ਜਿਨ੍ਹਾਂ ਨੇ ਇਨਸਾਫ਼ ਦਿਵਾਇਆ ਹੈ। ਮੈਂ ਅੱਜ ਐਸਐਸਪੀ ਨਾਲ ਮੁਲਾਕਾਤ ਕਰਾਂਗੀ ਤੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕਰਾਂਗੀ।
ਉਨ੍ਹਾਂ ਕਿਹਾ ਕਿ ਬਲਾਤਕਾਰੀ ਪਾਦਰੀ ਮਾਸਟਰਮਾਈਂਡ ਬੰਦਾ ਹੈ ਤੇ ਉਸ ਕੋਲ ਰਾਜਨੀਤਿਕ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸੀਬੀਆਈ ਨੂੰ ਅਪੀਲ ਕੀਤੀ ਕਿ ਇਸ ਬੰਦੇ ਦੇ ਡੇਰੇ, ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ।