
Rapist Bajinder News: ''ਅਸੀਂ ਤਾਂ 10 ਸਾਲ ਦੀ ਸਜ਼ਾ ਸੋਚ ਕੇ ਬੈਠੇ ਸੀ, ਅਦਾਲਤ ਨੇ ਸਜ਼ਾ ਨਾਲ ਇੱਕ ਤਰ੍ਹਾਂ ਦਾ ਮਾਰ ਹੀ ਦਿੱਤਾ''
ਮੋਹਾਲੀ ਦੀ ਅਦਾਲਤ ਨੇ ਜਬਰ ਜਨਾਹ ਮਾਮਲੇ ਵਿਚ ਬਲਾਤਕਾਰੀ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਬਲਾਤਕਾਰੀ ਬਜਿੰਦਰ ਨੂੰ ਇਹ ਸਜ਼ਾ ਧਾਰਾ 376 (2), 323 ਤੇ 506 ਤਹਿਤ ਸੁਣਾਈ ਗਈ ਹੈ।
ਬਲਾਤਕਾਰੀ ਬਜਿੰਦਰ ਨੂੰ ਸਜ਼ਾ ਮਿਲਣ ਤੋਂ ਬਾਅਦ ਪੀੜਤ ਪਰਿਵਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੀਆਈਡੀ ਦੀ ਰਿਪੋਰਟ ਤੋਂ ਪਤਾ ਲ਼ੱਗਾ ਹੈ ਕਿ ਬਾਹਰ ਬਹੁਤ ਜ਼ਿਆਦਾ ਖ਼ਤਰਾ ਹੈ। ਬਲਾਤਕਾਰੀ ਬਜਿੰਦਰ ਨੂੰ ਸਜ਼ਾ ਮਿਲਣ ਤੋਂ ਬਾਅਦ ਇਸ ਦੇ ਸਮਰੱਥਕ ਭੜਕ ਚੁੱਕੇ ਹਨ। ਸਾਡੇ 'ਤੇ ਹਮਲਾ ਵੀ ਹੋ ਸਕਦਾ ਹੈ।
ਅਸੀਂ ਤਾਂ 10 ਸਾਲ ਦੀ ਸਜ਼ਾ ਸੋਚ ਕੇ ਬੈਠੇ ਸੀ ਪਰ ਅਦਾਲਤ ਨੇ ਸਜ਼ਾ ਨਾਲ ਇੱਕ ਤਰ੍ਹਾਂ ਦਾ ਮਾਰ ਹੀ ਦਿੱਤਾ। ਹੁਣ ਉਹ ਜੇਲ ਵਿਚ ਬੈਠ ਕੇ ਇਹੀ ਸੋਚਦਾ ਹੋਣਾ ਕਿ ਮੈਂ ਤਾਂ ਮਰਿਆ ਹੀ ਹਾਂ ਇਨ੍ਹਾਂ ਨੂੰ ਵੀ ਮਾਰਾਂਗਾ। ਹੁਣ ਸਾਡੀ ਜਾਨ ਨੂੰ ਖ਼ਤਰਾ ਹੈ ਕਿਉਂਕਿ ਪਹਿਲਾਂ ਲੱਗਦਾ ਸੀ ਕਿ ਅਸੀਂ ਇਸ ਨੂੰ ਰੋਕ ਲਵਾਂਗੇ ਪਰ ਹੁਣ ਉਹ ਵਿਅਕਤੀ ਰੁਕਣ ਵਾਲਾ ਨਹੀਂ ਹੈ।
ਪੀੜਤ ਦੇ ਪ੍ਰਵਾਰਕ ਮੈਂਬਰ ਨੇ ਕਿਹਾ ਕਿ ਸਾਡੇ ਕੋਲ ਸੁਰੱਖਿਆ ਹੈ ਪਰ ਜਦੋਂ ਧਰਨੇ ਲੱਗਦੇ ਹਨ ਉਦੋਂ ਸੁਰੱਖਿਆ ਵਾਪਸ ਲੈ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ 'ਤੇ ਪਹਿਲਾਂ ਗੋਲੀਆਂ ਵੀ ਚਲਾਈਆਂ ਗਈਆਂ, ਸਾਨੂੰ ਪਿਆਰ ਨਾਲ ਬੁਲਾ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਸਾਡੇ 'ਤੇ ਰੇਪ ਦੇ ਝੂਠੇ ਕੇਸ ਕਰਵਾਏ ਗਏ।
ਬਲਾਤਕਾਰੀ ਬਜਿੰਦਰ ਵਲੋਂ ਕੋਰਟ ਵਿਚ ਬਾਈਬਲ ਲੈ ਕੇ ਆਉਣ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਬਾਈਬਲ 24 ਘੰਟੇ ਆਪਣੇ ਨਾਲ ਰੱਖਦਾ ਹੈ। ਉਹ ਬਚਨ ਨੂੰ ਪੜ੍ਹਦਾ ਹੈ ਤੇ ਵੇਖਦਾ ਹੈ ਕਿ ਕਿਵੇਂ ਇਸ ਬਚਨ ਨੂੰ ਤੋੜ ਮਰੋੜ ਕੇ ਲੋਕਾਂ ਨੂੰ ਆਪਣੇ ਵੱਲ ਕਰ ਸਕਦਾ ਹਾਂ ਕਿਉਂਕਿ ਤੁਸੀਂ ਕੋਈ ਵੀ ਗ੍ਰੰਥ ਇਕ ਵਾਰ ਪੜ੍ਹ ਲਵੋਗੇ ਤਾਂ ਉਸ ਵਿਚੋਂ ਕੁਝ ਸਿੱਖੋਗੇ ਪਰ ਬਲਾਤਕਾਰੀ ਬਜਿੰਦਰ ਇਸ ਲਈ ਬਾਈਬਲ ਨਾਲ ਰੱਖਦਾ ਕਿ ਉਸ ਨੂੰ ਲੈ ਕੇ ਕਿਵੇਂ ਲੋਕਾਂ ਨੂੰ ਭੜਕਾਉਣਾ ਹੈ।