ਆਰਐਸਐਸ ਨੇਤਾ ਸੁਬਰਮਨੀਅਮ ਸਵਾਮੀ ਨੇ ਭਿੰਡਰਾਂਵਾਲਿਆਂ ਨੂੰ ਦਸਿਆ ਅਪਣਾ ਮਿੱਤਰ
Published : May 1, 2018, 10:40 am IST
Updated : May 1, 2018, 11:03 am IST
SHARE ARTICLE
 RSS leader Subramanian Swamy told his friend Bhindranwale
RSS leader Subramanian Swamy told his friend Bhindranwale

ਆਰਐਸਐਸ  ਅਤੇ ਭਾਜਪਾ ਦੇ ਸੀਨੀਅਰ ਨੇਤਾ ਸੁਬਰਮਨੀਅਮ ਸਵਾਮੀ ਅਕਸਰ ਅਪਣੀ ਵਿਵਾਦਤ ਬਿਆਨਬਾਜ਼ੀ ਦੀ ਵਜ੍ਹਾ ਨਾਲ ਚਰਚਾ ਵਿਚ ਰਹਿੰਦੇ ਹਨ।

ਨਵੀਂ ਦਿੱਲੀ : ਆਰਐਸਐਸ  ਅਤੇ ਭਾਜਪਾ ਦੇ ਸੀਨੀਅਰ ਨੇਤਾ ਸੁਬਰਮਨੀਅਮ ਸਵਾਮੀ ਅਕਸਰ ਅਪਣੀ ਵਿਵਾਦਤ ਬਿਆਨਬਾਜ਼ੀ ਦੀ ਵਜ੍ਹਾ ਨਾਲ ਚਰਚਾ ਵਿਚ ਰਹਿੰਦੇ ਹਨ। ਹੁਣ ਫਿਰ ਉਨ੍ਹਾਂ ਨੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੈ ਕੇ ਇਕ ਵੱਡਾ ਬਿਆਨ ਦਿਤਾ ਹੈ, ਜਿਸ ਨਾਲ ਉਹ ਫਿਰ ਤੋਂ ਸੁਰਖ਼ੀਆਂ ਵਿਚ ਆ ਗਏ ਹਨ।

RSS leader Subramanian Swamy told his friend BhindranwaleRSS leader Subramanian Swamy told his friend Bhindranwale

ਅਸਲ ਵਿਚ ਸੁਬਰਮਨੀਅਮ ਸਵਾਮੀ ਦਾ ਕਹਿਣਾ ਹੈ ਕਿ ਭਿੰਡਰਾਂਵਾਲੇ ਕੋਈ ਅੱਤਵਾਦੀ ਨਹੀਂ ਸਨ ਬਲਕਿ ਉਹ ਉਨ੍ਹਾਂ ਦੇ ਚੰਗੇ ਮਿੱਤਰ ਸਨ। ਦਸ ਦਈਏ ਕਿ ਸੁਬਰਮਨੀਅਮ ਸਵਾਮੀ ਨੇ ਕੁੱਝ ਸਾਲ ਪਹਿਲਾਂ ਵੀ ਸਾਕਾ ਨੀਲਾ ਤਾਰਾ ਨੂੰ ਲੈ ਕੇ ਵੱਡਾ ਬਿਆਨ ਦਿਤਾ ਸੀ, ਜਿਸ ਵਿਚ ਉਨ੍ਹਾਂ ਨੇ ਇੰਦਰਾ ਗਾਂਧੀ ਦੇ ਨਾਲ-ਨਾਲ ਗਿਆਨੀ ਜ਼ੈਲ ਸਿੰਘ ਬਾਰੇ ਕਈ ਖੁ਼ਲਾਸੇ ਕੀਤੇ ਸਨ। 

RSS leader Subramanian Swamy told his friend BhindranwaleRSS leader Subramanian Swamy told his friend Bhindranwale

ਉਧਰ ਕਾਂਗਰਸ ਪਾਰਟੀ ਨੇ ਸੁਬਰਮਨੀਅਮ ਦੇ ਬਿਆਨ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਏ। ਕਾਂਗਰਸ ਪਾਰਟੀ ਦੇ ਬੁਲਾਰੇ ਰਾਜ ਕੁਮਾਰ ਵੇਰਕਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸੁਬਰਮਨੀਅਮ ਸਵਾਮੀ ਪੰਜਾਬ ਵਿਚ ਫਿਰ ਤੋਂ ਅੱਤਵਾਦ ਦੀ ਚਿੰਗਾਰੀ ਭੜਕਾਉਣ ਲਈ ਆਏ ਹਨ। 

RSS leader Subramanian Swamy told his friend BhindranwaleRSS leader Subramanian Swamy told his friend Bhindranwale

ਦਸ ਦਈਏ ਕਿ ਇਕ ਪਾਸੇ ਭਾਜਪਾ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਗਰਦਾਨਦੀ ਹੈ ਪਰ ਦੂਜੇ ਪਾਸੇ ਭਾਜਪਾ ਦਾ ਇਕ ਸੀਨੀਅਰ ਨੇਤਾ ਵਲੋਂ ਇਸ ਦੇ ਉਲਟ ਬਿਆਨ ਦੇਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਕੀ ਭਾਜਪਾ ਨੇ ਅਪਣਾ ਏਜੰਡਾ ਬਦਲ ਦਿਤਾ ਹੈ ਜਾਂ ਉਹ ਵੋਟਾਂ ਦੀ ਰਾਜਨੀਤੀ ਖੇਡਣ ਵਿਚ ਲੱਗੀ ਹੋਈ ਹੈ ਅਤੇ ਜਾਂ ਫਿਰ ਸੁਬਰਮਨੀਅਮ ਸਵਾਮੀ ਅਪਣੇ ਬਿਆਨ ਰਾਹੀਂ ਇਹ ਦਰਸਾਉਣਾ ਚਾਹੁੰਦੇ ਹਨ ਕਿ ਭਿੰਡਰਾਂ ਵਾਲਿਆਂ ਦੀ ਆਰਐਸਐਸ ਨਾਲ ਚੰਗੀ ਸਾਂਝ ਸੀ? ਭਾਜਪਾ ਨੂੰ ਇਸ 'ਤੇ ਅਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement