ਅੜਚਣਾਂ ਦੇ ਬਾਵਜੂਦ 15 ਸਕੂਲਾਂ 'ਚ 1215 ਬੱਚਿਆਂ ਨੂੰ ਲਾਇਆ ਖਸਰਾ ਤੇ ਰੁਬੈਲਾ ਦਾ ਟੀਕਾ
Published : May 1, 2018, 10:47 pm IST
Updated : May 1, 2018, 10:47 pm IST
SHARE ARTICLE
Vaccination in schools
Vaccination in schools

ਮਾਪਿਆਂ ਨੂੰ ਟੀਕੇ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਉਣ ਤੋਂ ਬਾਅਦ ਮਾਪੇ ਹੋਏ ਰਾਜ਼ੀ: ਡਾ. ਇੰਦਰਵੀਰ ਗਿੱਲ 

ਮੋਗਾ, 1 ਮਈ (ਅਮਜਦ ਖ਼ਾਨ/ਅਜਮੇਰ ਕਾਲੜਾ): ਖਸਰਾ ਤੇ ਰੁਬੈਲਾ ਦੇ ਟੀਕਾਕਰਨ ਸਬੰਧੀ ਕੀਤੇ ਜਾ ਰਹੇ ਝੂਠੇ ਪ੍ਰਚਾਰ, ਕੁਝ ਸਕੂਲ ਮੁਖੀਆਂ ਦੇ ਨਾਂਹਪੱਖੀ ਵਤੀਰੇ, ਆਸ਼ਾ ਵਰਕਰਾਂ ਵਲੋਂ ਟੀਕਾਕਰਨ ਦੇ ਕੀਤੇ ਬਾਈਕਾਟ ਅਤੇ ਕਈ ਥਾਵਾਂ 'ਤੇ ਮਾਪਿਆਂ ਵਲੋਂ ਟੀਕਾਕਰਨ ਦਾ ਵਿਰੋਧ ਕਰਨ ਦੇ ਬਾਵਜੂਦ ਸਿਹਤ ਵਿਭਾਗ ਵਲੋਂ ਬਲਾਕ ਮੋਗਾ-2 (ਸਿਹਤ ਬਲਾਕ ਡਰੋਲੀ ਭਾਈ) ਦੇ 15 ਸਕੂਲਾਂ ਵਿਚ 1215 ਬੱਚਿਆਂ ਨੂੰ ਮੁਹਿੰਮ ਦੇ ਪਹਿਲੇ ਦਿਨ ਇਹ ਟੀਕੇ ਲਗਾਏ ਗਏ। ਮੁਹਿੰਮ ਦੇ ਪਹਿਲੇ ਦਿਨ ਅੱਜ ਜਿਉਂ ਹੀ ਸਵੇਰੇ ਟੀਕਾਕਰਨ ਸ਼ੁਰੂ ਹੋਇਆ ਤਾਂ ਕੁਝ ਸਕੂਲਾਂ, ਜਿਥੇ ਇਹ ਟੀਕਾਕਰਨ ਹੋਣਾ ਸੀ, ਵਿਚ ਮਾਪੇ ਇਕੱਠੇ ਹੋ ਗਏ ਤੇ ਟੀਕਾਕਰਨ ਟੀਮਾਂ ਤੇ ਅਧਿਆਪਕਾਂ ਨਾਲ ਬਹਿਸ ਕਰਨ ਲੱਗੇ। ਟੀਕਾਕਰਨ ਟੀਮਾਂ ਤੇ ਉਨ੍ਹਾਂ ਦੇ ਸੁਪਰਵਾਈਜ਼ਰਾਂ ਵਲੋਂ ਮੌਕਾ ਸੰਭਾਲਦਿਆਂ  ਮਾਪਿਆਂ  ਨੂੰ ਟੀਕੇ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਝੂਠੇ ਪ੍ਰਚਾਰ ਤੇ ਅਫਵਾਹਾਂ ਦੀ ਸਚਾਈ ਤੋਂ ਜਾਣੂ ਕਰਵਾਇਆ ਗਿਆ ਤਾਂ ਮਾਪੇ ਰਾਜ਼ੀ ਹੋ ਗਏ ਅਤੇ ਟੀਕਾਕਰਨ ਸ਼ੁਰੂ ਹੋ ਗਿਆ। 
ਇਸ ਦੌਰਾਨ ਸਿੰਘਾਂਵਾਲਾ ਪਿੰਡ ਦੇ ਸਕੂਲ ਵਿਚ ਸਿਹਤ ਕਾਮੇ ਤੇ ਪੈਰਾ ਮੈਡੀਕਲ ਯੂਨੀਅਨ ਪੰਜਾਬ ਦੇ ਆਗੂ ਸ੍ਰੀਮਤੀ ਮਨਵਿੰਦਰ ਕਟਾਰੀਆ ਨੇ ਲੋਕਾਂ ਨੂੰ ਜਾਗਰੂਕ ਕਰ ਕੇ ਟੀਕਾਕਰਨ ਕੀਤਾ।

Vaccination in schoolsVaccination in schools

ਇਸੇ ਤਰਾਂ ਖਸਰਾ ਤੇ ਰੁਬੈਲਾ ਟੀਕਾਕਰਨ ਦੇ ਨੋਡਲ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਛੋਟਾ ਘਰ, ਡਰੋਲੀ ਭਾਈ, ਡਗਰੂ ਤੇ ਸਲ੍ਹੀਣਾ ਪਿੰਡਾਂ ਦੇ ਸਕੂਲਾਂ ਵਿਚ ਮਾਪਿਆਂ ਤੇ ਅਧਿਆਪਕਾਂ ਨੂੰ ਸਮਝਾ ਕੇ ਟੀਕਾਕਰਨ ਸ਼ੁਰੂ ਕਰਵਾਇਆ। ਇਲਾਕੇ ਦੇ ਸਭ ਤੋਂ ਵੱਡੇ ਪਿੰਡ ਘੱਲ ਕਲਾਂ ਦੇ ਸਰਕਾਰੀ ਹਾਈ ਸਕੂਲ (ਲੜਕੇ) ਵਿਚ ਵੀ ਮਾਪੇ ਇਕੱਠੇ ਹੋ ਗਏ ਜਿਸ ਕਾਰਨ ਉਥੇ ਬਲਾਕ ਟਾਸਕ ਫ਼ੋਰਸ ਦੀ ਟੀਮ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦਰਵੀਰ ਗਿੱਲ ਦੀ ਅਗਵਾਈ ਵਿਚ ਪਹੁੰਚੀ ਜਦਕਿ ਬਲਾਕ ਵਿਚ ਜ਼ਿਲ੍ਹੇ ਤੋਂ ਨਿਗਰਾਨ ਵਜੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਰਵਿੰਦਰਪਾਲ ਸਿੰਘ ਗਿੱਲ, ਡਾਕਟਰਾਂ ਦੀ ਯੂਨੀਅਨ ਪੀ.ਸੀ.ਐਮ.ਐਸ. ਦੇ ਪੰਜਾਬ ਪ੍ਰਧਾਨ ਡਾ. ਗਗਨਦੀਪ ਸਿੰਘ ਗਿੱਲ ਤੇ ਜ਼ਿਲ੍ਹਾ ਅਪਿਡਿਮੋਲੋਜਿਸਟ ਡਾ. ਮਨੀਸ਼ ਅਰੋੜਾ ਪਹੁੰਚੇ ਤੇ ਸਰਪੰਚ ਬਲਜੀਤ ਸਿੰਘ ਦੀ ਹਾਜ਼ਰੀ ਵਿਚ ਪਿੰਡ ਵਾਸੀਆਂ ਨੂੰ ਟੀਕਾਕਰਨ ਦੇ ਫ਼ਾਇਦੇ ਤੇ ਕੂੜ ਪ੍ਰਚਾਰ ਅਤੇ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਕੀਤਾ ਤਾਂ ਮਾਪੇ ਟੀਕਾਕਰਨ ਲਈ ਰਾਜ਼ੀ ਹੋ ਗਏ ਤੇ ਉਥੇ ਕਿਸੇ ਹੋਰ ਦਿਨ ਟੀਕਾਕਰਨ ਸੈਸ਼ਨ ਲਾਉਣ ਦਾ ਫ਼ੈਸਲਾ ਕੀਤਾ ਗਿਆ। ਇਸੇ ਤਰ੍ਹਾਂ ਜੈ ਸਿੰਘ ਵਾਲਾ ਤੇ ਚੰਦ ਨਵਾਂ ਦੇ ਸਕੂਲਾਂ ਵਿਚ ਵੀ ਟੀਕਾਕਰਨ ਨਹੀਂ ਹੋ ਸਕਿਆ ਤੇ ਕਿਸੇ ਹੋਰ ਦਿਨ ਟੀਕਾਕਰਨ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement