
ਹਜ਼ੂਰ ਸਾਹਿਬ ਤੋਂ ਤਰਨ ਤਾਰਨ ਪਰਤੇ ਸ਼ਰਧਾਲੂਆਂ 'ਚ 7 ਨਵੇਂ ਹੋਰ ਕੋਰੋਨਾ ਪਾਜ਼ੇਟਿਵ
ਤਰਨ ਤਾਰਨ/ਸ੍ਰੀ ਖਡੂਰ ਸਾਹਿਬ/ਪੱਟੀ, 30 ਅਪ੍ਰੈਲ (ਮਰਵਾਹਾ, ਮਨਚੰਦਾ, ਮਾਨ, ਘਰਿਆਲਾ, ਪ੍ਰਦੀਪ) : ਹਜ਼ੂਰ ਸਾਹਿਬ ਮਹਾਰਾਸ਼ਟਰ ਤੋਂ ਆਏ ਸ਼ਰਧਾਲੂਆਂ ਨਾਲ ਸਬੰਧਤ ਜ਼ਿਲ੍ਹਾ ਤਰਨ ਤਾਰਨ 'ਚ ਕੋਰੋਨਾ ਦੇ 7 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਮਰੀਜ਼ਾਂ ਦੀ ਕੁਲ ਗਿਣਤੀ 15 ਹੋ ਗਈ ਹੈ।
ਜਾਣਕਾਰੀ ਅਨੁਸਾਰ 7 ਨਵੇਂ ਮਾਮਲਿਆਂ ਵਿਚ 2 ਸੁਰਸਿੰਘ, 1 ਦਿਲਾਵਲਪੁਰ 'ਤੇ 1 ਠੱਠਾ (ਸਰਹਾਲੀ) ਅਤੇ 3 ਪੱਟੀ ਕਸਬੇ ਨਾਲ ਸਬੰਧਤ ਹਨ। ਇਹ ਸੱਤੇ ਵਿਆਕਤੀ ਜੋ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਇਹ ਬੀਤੇ ਦਿਨੀਂ ਹਜ਼ੂਰ ਸਾਹਿਬ ਤੋਂ ਆਈ ਸੰਗਤ ਵਿਚ ਸ਼ਾਮਲ ਸਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ 300 ਤੋਂ ਵੱਧ ਸ਼ਰਧਾਲੂਆਂ ਨੂੰ ਵੱਖ-ਵੱਖ ਸਥਾਨਾਂ 'ਤੇ ਕੁਆਰੰਟੀਨ ਕੀਤਾ ਗਿਆ ਹੈ।
ਤੇ ਇਨ੍ਹਾਂ ਵਿਚੋਂ ਕੁੱਝ ਸ਼ਰਧਾਲੂਆਂ ਦੇ ਸੈਂਪਲ ਲਏ ਜਾ ਚੁੱਕੇ ਹਨ 'ਤੇ ਕਈਆਂ ਦੇ ਲਏ ਜਾ ਰਹੇ ਹਨ ਤੇ ਇਨ੍ਹਾਂ ਦੀਆਂ ਰੀਪੋਰਟਾਂ ਆਉਣ ਤੋਂ ਬਾਅਦ ਹੀ ਸਹੀ ਗਿਣਤੀ ਦਾ ਪਤਾ ਚਲ ਸਕੇਗਾ।