
ਕੋਰੋਨਾ ਵਾਇਰਸ ਕਰ ਕੇ ਮੋਦੀ ਸਰਕਾਰ ਨੇ ਜ਼ਿਲ੍ਹਿਆ ਨੂੰ ਤਿੰਨ ਜ਼ੋਨ ਵਿਚ ਵੰਡਣ ਦਾ ਐਲਾਨ ਕੀਤਾ ਸੀ।
ਚੰਡੀਗੜ੍ਹ - ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਕਰ ਕੇ ਮੋਦੀ ਸਰਕਾਰ ਨੇ ਜ਼ਿਲ੍ਹਿਆ ਨੂੰ ਤਿੰਨ ਜ਼ੋਨ ਵਿਚ ਵੰਡਣ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ ਹੀ ਹੁਣ ਇਕ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਦਾ ਕਿਹੜਾ ਜ਼ਿਲ੍ਹਾ ਕਿਸ ਜਡੋਨ ਵਿਚ ਆਉਂਦਾ ਹੈ। ਰੈੱਡ ਜ਼ੋਨ ਵਿਚ ਪੰਜਾਬ ਦੇ ਤਿੰਨ ਜ਼ਿਲ੍ਹੇ ਆਉਂਦੇ ਹਨ।
File photo
ਇਸ ਤੋਂ ਇਲਾਵਾ ਗ੍ਰੀਨ ਜ਼ੋਨ ਵਿਚ 15 ਜ਼ਿਲ੍ਹੇ ਰੱਖੇ ਗਏ ਹਨ। ਗ੍ਰੀਨ ਜ਼ੋਨ ਵਿੱਚ ਪੰਜਾਬ ਦੇ ਚਾਰ ਜ਼ਿਲ੍ਹੇ ਆਉਂਦੇ ਹਨ। ਕੇਂਦਰ ਸਰਕਾਰ ਨੇ ਸੂਬੇ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਰੈੱਡ (Red zone), ਗ੍ਰੀਨ (Green zone), ਓਰੇਂਜ ਜ਼ੋਨ (Orange zone) ਦੀ ਲਿਸਟ ਜਾਰੀ ਕੀਤੀ ਹੈ। ਪੰਜਾਬ ਵਿਚ ਕੋਰੋਨਾ ਦਾ ਪ੍ਰਕੋਪ ਦਿਨੋਂ ਦਿਨ ਵੱਧ ਰਿਹਾ ਹੈ ਹੁਣ ਤੱਕ ਪੰਜਾਬ ਵਿਚ ਕੋਰੋਨਾ ਦੇ ਮਰੀਜਾਂ ਦਾ ਅੰਕੜਾ 550 ਨੂੰ ਪਾਰ ਕਰ ਗਿਆ ਹੈ।
File Photo
ਰੈੱਡ ਜ਼ੋਨ 'ਚ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦਾ ਨਾਮ
ਪੰਜਾਬ ਦੇ ਤਿੰਨ ਜ਼ਿਲ੍ਹੇ ਜਲੰਧਰ, ਪਟਿਆਲਾ ਤੇ ਲੁਧਿਆਣਾ ਰੈੱਡ ਜ਼ੋਨ ਵਾਲੇ ਐਲਾਨੇ ਗਏ ਹਨ।
File photo
15 ਜ਼ਿਲ੍ਹਿਆਂ ਨੂੰ ਓਰੇਂਜ ਜ਼ੋਨ 'ਚ ਰੱਖਿਆ ਗਿਆ
ਪੰਜਾਬ ਦੇ 15 ਜਿਲਿਆ ਨੂੰ ਆਰੇਂਜ ਜ਼ੋਨ ਵਿਚ ਰੱਖਿਆ ਗਿਆ ਹੈ ਜਿਹਨਾ ਦਾ ਵੇਰਵਾ ਇਸ ਪ੍ਰਕਾਰ ਹੈ ਇਹਨਾਂ ਵਿਚ ਮੁਹਾਲੀ, ਪਠਾਨਕੋਟ, ਮਾਨਸਾ, ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ , ਹੁਸ਼ਿਆਰਪੁਰ, ਫ਼ਰੀਦਕੋਟ, ਸੰਗਰੂਰ ਵੀ ਆਰੇਂਜ ਜ਼ੋਨ-ਨਵਾਂਸ਼ਹਿਰ, ਫ਼ਿਰੋਜ਼ਪੁਰ, ਮੁਕਤਸਰ, ਮੋਗਾ,ਗੁਰਦਾਸਪੁਰ ਅਤੇ ਬਰਨਾਲਾ ਵੀ ਆਰੇਂਜ ਜ਼ੋਨ 'ਚ ਸ਼ਾਮਿਲ ਕੀਤਾ ਗਿਆ ਹੈ।
File Photo
ਚਾਰ ਜ਼ਿਲ੍ਹਿਆਂ ਦਾ ਨਾਮ ਗ੍ਰੀਨ ਜ਼ੋਨ 'ਚ
ਪੰਜਾਬ ਦੇ ਚਾਰ ਜ਼ਿਲ੍ਹੇ ਰੂਪਨਗਰ, ਫ਼ਤਿਹਗੜ੍ਹ ਸਾਹਿਬ , ਬਠਿੰਡਾ ਅਤੇ ਫ਼ਾਜ਼ਿਲਕਾ ਨੂੰ ਗ੍ਰੀਨ ਜ਼ੋਨ 'ਚ ਸ਼ਾਮਿਲ ਕੀਤਾ ਗਿਆ ਹੈ। ਪੰਜਾਬ ਵਿਚ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਿਸਟ 'ਚ ਬਦਲਾਵ ਹੋਣਾ ਸੰਭਵ ਹੈ । ਪੰਜਾਬ ਵਿਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਪਰ ਸ਼ਾਸਨ ਵੱਲੋਂ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।