
ਭਾਰਤ ਅਤੇ ਖਾਾੜੀ ਦੇਸ਼ਾਂ ਵਿਚਕਾਰ ਦੋਸਤੀ ਦੇ ਰਿਸ਼ਤੇ ਅੱਜ ਵੀ ਕਾਇਮ ਹਨ।
ਨਵੀਂ ਦਿੱਲੀ: ਭਾਰਤ ਅਤੇ ਖਾਾੜੀ ਦੇਸ਼ਾਂ ਵਿਚਕਾਰ ਦੋਸਤੀ ਦੇ ਰਿਸ਼ਤੇ ਅੱਜ ਵੀ ਕਾਇਮ ਹਨ। ਇਸ ਗੱਲ ਦੀ ਤਾਜ਼ਾ ਉਦਹਾਰਣ ਦਿੰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਜੰਗ ਵਿਚ ਭਾਰਤ ਨੂੰ ਕੁਵੈਤ, ਓਮਾਨ, ਬਹਰੀਨ ਅਤੇ ਸਾਊਦੀ ਅਰਬ ਸਮੇਤ ਕਈ ਖਾੜੀ ਦੇਸ਼ਾਂ ਨੇ ਡਾਕਟਰ ਅਤੇ ਨਰਸਾਂ ਦੀ ਟੀਮ ਭੇਜਣ ਦੀ ਬੇਨਤੀ ਕੀਤੀ ਹੈ।
Photo
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ, 'ਖਾੜੀ ਦੇਸ਼ਾਂ ਨੂੰ ਭਾਰਤ ਨਾਲ ਰਿਸ਼ਤੇ ਦਾ ਮਹੱਤਵ ਹੈ ਅਤੇ ਉਹ ਮਹਾਮਾਰੀ ਕੋਵਿਡ-19 ਤੋਂ ਬਾਅਦ ਅਰਥਵਿਵਸਥਾ ਵਿਚ ਸੁਧਾਰ ਨੂੰ ਲੈ ਕੇ ਪ੍ਰਮੁਖਤਾ ਨਾਲ ਗੱਲ ਕਰਨਾ ਚਾਹੁੰਦੇ ਹਨ'।
Photo
ਉਹਨਾਂ ਨੇ ਅੱਗੇ ਕਿਹਾ ਕਿ ਭਾਰਤ ਵੱਲੋਂ ਇਹਨਾਂ ਦੇਸ਼ਾਂ ਨੂੰ ਰਮਜ਼ਾਨ ਦੇ ਮਹੀਨੇ ਵਿਚ ਲੋੜੀਦੀ ਖਾਦ ਸਮੱਗਰੀ ਦੀ ਸਪਲਾਨੀ ਯਕੀਨੀ ਕੀਤੀ ਜਾ ਰਹੀ ਹੈ। ਇਹਨਾਂ ਸਾਰੇ ਦੇਸ਼ਾਂ ਦੇ ਸੀਨੀਅਰ ਨੇਤਾਵਾਂ ਨੇ ਉੱਥੇ ਰਹਿਣ ਵਾਲੇ ਭਾਰਤੀਆਂ ਦੀ ਹਰ ਸੰਭਵ ਮਦਦ ਕਰਨ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਭਾਰਤ ਇਹਨਾਂ ਦੇਸ਼ਾਂ ਵਿਚ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਵਿਚ ਜੁਟਿਆ ਹੋਇਆ ਹੈ।
Photo
ਵਿਦੇਸ਼ ਮੰਤਰਾਲੇ ਮੁਤਾਬਕ ਪੀਐਮ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪਿਛਲੇ ਕੁਝ ਹਫਤਿਆਂ ਤੋਂ ਖਾੜੀ ਦੇਸ਼ਾਂ ਨਾਲ ਸੰਪਰਕ ਬਣਾ ਕੇ ਰੱਖਿਆ ਹੈ। ਪੀਐਮ ਨੇ ਖਾੜੀ ਦੇਸ਼ਾਂ ਸਾਊਦੀ ਅਰਬ, ਯੂਏਈ, ਕਤਰ, ਕੁਵੈਤ, ਬਹਰੀਨ ਅਤੇ ਓਮਾਨ ਆਦਿ ਦੇਸ਼ਾਂ ਦੇ ਸੀਨੀਅਰ ਨੇਤਾਵਾਂ ਨਾਲ ਫੋਨ 'ਤੇ ਗੱਲ ਕੀਤੀ ਹੈ।
Photo
ਬੀਤੇ ਦਿਨੀਂ ਭਾਰਤ ਅਤੇ ਖਾੜੀ ਦੇਸ਼ਾਂ ਵਿਚ ਰਿਸ਼ਤਿਆਂ 'ਤੇ ਹਮਲਾ ਬੋਲਦੇ ਹੋਏ ਕੁਝ ਟਵੀਟ ਵੀ ਕੀਤੇ ਗਏ ਸੀ। ਇਸ ਦੀ ਅਲੋਚਨਾ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੁਝ ਟਵੀਟ ਦੇ ਜ਼ਰੀਏ ਭਾਰਤ ਅਤੇ ਖਾੜੀ ਦੇਸ਼ਾਂ ਦੇ ਰਿਸ਼ਤਿਆਂ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਭਾਰਤ ਅਤੇ ਖਾੜੀ ਦੇਸ਼ਾਂ ਵਿਚ ਰਿਸ਼ਤੇ ਬਹੁਤ ਗਹਿਰੇ ਹੋ ਰਹੇ ਹਨ।