
ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ।
ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਹੁਣ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਹਰਿਆਣਾ ਬਾਡਰ ਨੂੰ ਸੀਲ ਕਰ ਦਿੱਤਾ ਹੈ। ਕੱਲ ਰਾਤ ਪੰਜਾਬ ਪੁਲਿਸ ਦੇ ਵੱਲੋਂ ਅਚਾਨਕ ਹੀ ਬਾਡਰ ਤੇ ਨਾਕਾਬੰਦੀ ਨੂੰ ਟਾਈਟ ਕਰ ਦਿੱਤਾ ਹੈ ਅਤੇ ਜਿਸ ਤੋਂ ਬਾਅਦ ਹਰਿਆਣਾ ਦਿੱਲੀ ਤੋਂ ਆਉਂਣ ਵਾਲੇ ਨਿੱਜੀ ਵਾਹਾਨਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ।
police
ਦੱਸ ਦੱਈਏ ਕਿ ਪੁਲਿਸ ਨੇ ਨਿੱਜੀ ਵਾਹਨਾਂ ਦੇ ਕੋਲ ਪਾਸ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ, ਪਰ ਜਰੂਰੀ ਸਮਾਨ ਲਿਜਾ ਰਹੇ ਕੋਈ ਕਿਸੇ ਵੀ ਵਾਹਨ ਤੇ ਕੋਈ ਰੋਕ ਨਹੀਂ , ਪਰ ਉਨ੍ਹਾਂ ਨੂੰ ਚੈੱਕ ਜਰੂਰ ਕੀਤਾ ਜਾ ਰਿਹਾ ਹੈ ਕਿ ਦੋ ਤੋਂ ਜ਼ਿਆਦਾ ਵਿਅਕਤੀ ਤਾਂ ਉਸ ਵਿਚ ਸ਼ਾਮਿਲ ਨਹੀਂ। ਉਧਰ ਹਰਿਆਣਾ ਪੁਲਿਸ ਦੇ ਵੱਲੋਂ ਵੀ ਪੰਜਾਬ ਤੋਂ ਆਉਂਣ ਵਾਲੇ ਵਾਹਨਾਂ ਨੂੰ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ। ਜਿਵੇਂ ਹੀ ਹਰਿਆਣਾ-ਪੰਜਾਬ ਬਾਡਰ ਤੇ ਪੁਲਿਸ ਨੇ ਨਾਕਾਬੰਦੀ ਕਰਕੇ ਦਿੱਲੀ ਦੇ ਵੱਲੋਂ ਪੰਜਾਬ ਨੂੰ ਆ ਰਹੇ ਵਾਹਨਾਂ ਤੇ ਰੋਕ ਲਗਾਈ ਤਾਂ ਉਸ ਤੋਂ ਬਾਅਦ ਹਾਈਵੇਅ ਤੇ ਲੋਕਾਂ ਦਾ ਇਕੱਠ ਹੋ ਗਿਆ।
lockdown police
ਇਸ ਵਿਚ ਜ਼ਿਆਦਾਤਰ ਲੋਕ ਪੰਜਾਬ ਅਤੇ ਹਿਮਾਚਲ ਜਾਣ ਵਾਲੇ ਸਨ। ਜਿਨ੍ਹਾਂ ਦੇ ਕੋਲ ਪ੍ਰਮੀਸ਼ਨ ਲੈਟਰ ਹੋਣ ਦੇ ਬਾਵਜੂਦ ਵੀ ਐਂਟਰੀ ਨਹੀਂ ਮਿਲੀ। ਲੋਕਾਂ ਦੇ ਵੱਲੋਂ ਪੰਜਾਬ ਪੁਲਿਸ ਨੂੰ ਅਪੀਲ ਵੀ ਕੀਤੀ ਗਈ ਕਿ ਉਨ੍ਹਾਂ ਨਾਲ ਪਰਿਵਾਰ ਹੈ ਅਤੇ ਉਨ੍ਹਾਂ ਕੋਲ ਪ੍ਰਮੀਸ਼ਨ ਪਾਸ ਵੀ ਹੈ, ਬਾਵਜੂਦ ਇਸ ਦੇ ਉਨ੍ਹਾਂ ਨੂੰ ਵਾਪਿਸ ਮੌੜ ਦਿੱਤਾ ਗਿਆ।
Punjab Police
ਉਧਰ ਨਾਕੇ ਤੇ ਮੌਜੂਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਹੁਕਮ ਮਿਲਿਆ ਹੈ ਕਿ ਜਰੂਰੀ ਸਮਾਨ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਐਂਟਰੀ ਨਾ ਦਿੱਤੀ ਜਾਵੇ। ਦੂਜੇ ਪਾਸੇ ਹਰਿਆਣਾ ਪੁਲਿਸ ਦੇ ਸਬ ਇੰਸਪੈਕਟਰ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਕੋਲ ਪ੍ਰਮੀਸ਼ਨ ਪਾਸ ਹੈ ਉਨ੍ਹਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਜਿਹੜੇ ਲੋਕ ਹਰਿਆਣਾ ਵਿਚ ਰਹਿੰਦੇ ਹਨ ਅਤੇ ਪੰਜਾਬ ਵਿਚ ਨੌਕਰੀ ਕਰਦੇ ਹਨ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਹੈ।
Lockdown