
ਲੁਧਿਆਣਾ ਵਿਚ ਐਸਟੀਐਫ਼ ਪੁਲਿਸ ਨੇ ਤਿੰਨ ਐਕਟਿਵਾ ਸਵਾਰ ਤਸਕਰਾਂ ਨੂੰ ਸੈਕਰਟ ਹਾਰਟ ਸਕੂਲ ਨਜ਼ਦੀਕ ਵਰਧਮਾਨ ਸਬਜ਼ੀ ਮੰਡੀ ਇਲਾਕੇ ’ਚ 810 ਗ੍ਰਾਮ
ਲੁਧਿਆਣਾ, 30 ਅਪ੍ਰੈਲ (ਕਿਰਨਵੀਰ ਸਿੰਘ ਮਾਂਗਟ): ਲੁਧਿਆਣਾ ਵਿਚ ਐਸਟੀਐਫ਼ ਪੁਲਿਸ ਨੇ ਤਿੰਨ ਐਕਟਿਵਾ ਸਵਾਰ ਤਸਕਰਾਂ ਨੂੰ ਸੈਕਰਟ ਹਾਰਟ ਸਕੂਲ ਨਜ਼ਦੀਕ ਵਰਧਮਾਨ ਸਬਜ਼ੀ ਮੰਡੀ ਇਲਾਕੇ ’ਚ 810 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਜਿਸ ਦੀ ਕੀਮਤ ਕਰੀਬ 4 ਕਰੋੜ ਰੁਪਏ ਹੈ। ਕਾਬੂ ਕੀਤੇ ਨਸ਼ਾ ਤਸਕਰਾਂ ਨੇ ਪੁਲਿਸ ਕੋਲ ਮੰਨਿਆ ਕਿ ਉਹ ਇਸ ਹੈਰੋਇਨ ਨੂੰ ਅਪਣੇ ਗਾਹਕਾਂ ਨੂੰ ਸਪਲਾਈ ਕਰਨ ਜਾ ਰਹੇ ਸਨ।
ਮੁਲਜ਼ਮਾਂ ਦੀ ਪਛਾਣ ਬੌਬੀ, ਕਸ਼ਮੀਰੀ ਅਤੇ ਅਰਜੁਨ ਵਜੋਂ ਹੋਈ। ਇਹ ਸਾਰੇ ਈਡਬਲਯੂ ਐਸ ਕਾਲੋਨੀ ਦੇ ਰਹਿਣ ਵਾਲੇ ਹਨ। ਇਹ ਮੁਲਜ਼ਮਾਂ ਦੀ ਮੁਖੀ ਲੁਧਿਆਣਾ ਦੀ ਘੋੜਾ ਕਾਲੋਨੀ ਵਾਸੀ ਔਰਤ ਹੀਨਾ ਸੀ ਜੋ ਇਨ੍ਹਾਂ ਨੂੰ ਸਪਲਾਈ ਕਰਨ ਲਈ ਭੇਜਦੀ ਸੀ। ਐਸਟੀਐਫ਼ ਲੁਧਿਆਣਾ ਫ਼ਿਰੋਜ਼ਪੁਰ ਰੇਂਜ ਦੇ (ਏਆਈਜੀ) ਸਨੇਹਦੀਪ ਸ਼ਰਮਾ ਨੇ ਦਸਿਆ ਕਿ ਲੁਧਿਆਣਾ ਰੇਂਜ ਦੇ ਸਬ ਇੰਸਪੈਕਟਰ ਰਾਮਪਾਲ ਪੁਲਿਸ ਟੀਮ ਨਾਲ ਇਲਾਕੇ ਵਿਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਗਸ਼ਤ ਕਰ ਰਹੇ ਸਨ।
ਪੁਲਿਸ ਨੂੰ ਜਾਣਕਾਰੀ ਮਿਲੀ ਕਿ ਵਰਧਮਾਨ ਸਬਜ਼ੀ ਮੰਡੀ ਨਜ਼ਦੀਕ ਹੈਰੋਇਨ ਦੀ ਸਪਲਾਈ ਕਰਨ ਵਾਲੇ ਮੁਲਜ਼ਮ ਐਕਟਿਵਾ ’ਤੇ ਸਵਾਰ ਨਸ਼ਾ ਸਪਲਾਈ ਕਰਨ ਜਾ ਰਹੇ ਹਨ। ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੁਲਜ਼ਮਾਂ ਨੂੰ ਐਕਟਿਵਾ ਸਮੇਤ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕਾਬੂ ਕਰ ਲਿਆ। ਕੇ ਮੌਕੇ ’ਤੇ ਡੀਐਸਪੀ ਸਪੈਸ਼ਲ ਟਾਸਕ ਫ਼ੋਰਸ ਪਵਨਜੀਤ ਨੂੰ ਬੁਲਾ ਕੇ ਕਾਬੂ ਕੀਤੇ ਗਏ। ਸਬ ਇੰਸਪੈਕਟਰ ਰਾਮਪਾਲ ਨੇ ਦਸਿਆ ਕਿ ਔਰਤ ਤਸਕਰ ਹੀਨਾ ਵਿਰੁਧ ਪਹਿਲਾਂ ਵੀ ਅਲੱਗ-ਅਲੱਗ ਥਾਣਿਆਂ ਵਿਚ ਮਾਮਲੇ ਦਰਜ ਹਨ। ਪੁਲਿਸ ਨੇ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਕਰ ਕੇ ਔਰਤ ਤਸਕਰ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ ।