48 ਘੰਟੇ ਦੇ ਸਪਤਾਹਿਕ ਕਰਫ਼ਿਊ ਕਾਰਨ ਮੁੜ ਛਾਈ ਪੰਜਾਬ ’ਚ ਬੇਰੌਣਕੀ
Published : May 1, 2021, 9:15 am IST
Updated : May 1, 2021, 9:15 am IST
SHARE ARTICLE
 Weekly Curfew Punjab
Weekly Curfew Punjab

ਸ਼ੁਕਰਵਾਰ ਸ਼ਾਮ 6 ਵਜੇ ਹੀ ਨਾਈਟ ਕਰਫ਼ਿਊ ਨਾਲ ਸ਼ੁਰੂ ਹੋ ਗਿਆ ਤਾਲਾਬੰਦੀ ਦਾ ਮਾਹੌਲ

ਚੰਡੀਗੜ੍ਹ  (ਗੁਰਉਪਦੇਸ਼ ਭੁੱਲਰ) : ਪੰਜਾਬ ’ਚ ਕੋਰੋਨਾ ਦੇ ਵਧ ਰਹੇ ਪਾਜ਼ੇਟਿਵ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਦੇ ਮੱਦੇਨਜ਼ਰ 48 ਘੰਟੇ ਦੇ ਸਪਤਾਹਿਕ ਕਰਫ਼ਿਊ ਕਾਰਨ ਇਕ ਵਾਰ ਮੁੜ ਸੂਬੇ ਅੰਦਰ ਬਾਜ਼ਾਰ ਤੇ ਹੋਰ ਵਪਾਰਕ ਕਾਰੋਬਾਰ ਬੰਦ ਹੋਣ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਹੀ ਬੇਰੌਣਕੀ ਛਾ ਗਈ। ਜਿਸ ਸਮੇਂ ਬਾਜ਼ਾਰਾਂ ’ਚ ਰੌਣਕਾਂ ਹੁੰਦੀਆਂ ਹਨ, ਉਸ ਸਮੇਂ ਸਨਾਟਾ ਛਾਇਆ ਹੈ। 

 weekly curfewweekly curfew

ਇਸ ਦਾ ਜ਼ਿਆਦਾ ਮਾੜਾ ਅਸਰ ਛੋਟੇ ਛੋਟੇ ਰੇਹੜੀ ਵਗੈਰਾ ਲਾ ਕੇ ਸ਼ਾਮ ਨੂੰ ਕੰਮ ਕਰਨ ਵਾਲੇ ਕਾਮਿਆਂ ਉਪਰ ਪਿਆ ਹੈ। ਪਿਛਲੇ ਹਫ਼ਤੇ ਵੀ ਸਪਤਾਹਿਕ ਕਰਫ਼ਿਊ ਦੇ ਚਲਦੇ ਮੁਕੰਮਲ ਬੰਦ ਵਰਗਾ ਮਾਹੌਲ ਰਿਹਾ ਸੀ। ਸਿਰਫ਼ ਵਾਹਨਾਂ ਤੇ ਜਨਤਕ ਟਰਾਂਸਪੋਰਟ ਦੀ ਆਵਾਜਾਈ ਤੋਂ ਇਲਾਵਾ ਕੁੱਝ ਜ਼ਰੂਰੀ ਸੇਵਾਵਾਂ ਤੇ ਵਰਤੋਂ ਵਾਲੀਆਂ ਕਰਿਆਨੇ ਦੀਆਂ ਵਾਸਤਾਂ ਅਤੇ ਦੁੱਧ ਤੇ ਸਬਜ਼ੀ ਵਗੈਰਾ ਨੂੰ ਇਸ ਕਰਫ਼ਿਊ ਤੋਂ ਛੋਟ ਹੈ।

Curfew in Mohali Curfew 

ਰਾਤ ਸਮੇਂ ਇੰਡਸਟਰੀ ਨੂੰ ਵੀ ਛੋਟ ਦਿਤੀ ਗਈ ਹੈ। ਭਾਵੇਂ ਜਨਤਕ ਟਰਾਂਸਪੋਰਟ ’ਤੇ ਕੋਈ ਰੋਕ ਨਹੀਂ ਲਾਈ ਗਈ ਪਰ ਕੋਰੋਨਾ ਦੀ ਦਹਿਸ਼ਤ ਕਾਰਨ ਹੋਰ ਸਾਰੇ ਕਾਰੋਬਾਰ ਤੇ ਬਾਜ਼ਾਰ ਬੰਦ ਹੋਣ ਕਾਰਨ ਚੋਣਵੇਂ ਰੂਟਾਂ ’ਤੇ ਹੀ ਸਰਕਾਰੀ ਬੱਸਾਂ ਪਿਛਲੇ ਹਫ਼ਤੇ ਚੱਲੀਆਂ ਸਨ ਤੇ ਸਵਾਰੀਆਂ ਨਾ ਹੋਣ ਕਾਰਨ ਪ੍ਰਾਈਵੇਟ ਬੱਸ ਸੇਵਾ ਲਗਭਗ ਠੱਪ ਰਹੀ ਸੀ। 

curfewcurfew

ਇਸ ਹਫ਼ਤੇ ਵੀ ਇਹੋ ਮਾਹੌਲ ਬਣਦਾ ਵਿਖਾਈ ਦੇ ਰਿਹਾ ਹੈ। ਇਹ ਸਾਰੀਆਂ ਪਾਬੰਦੀਆਂ 15 ਮਈ ਤਕ ਲਾਗੂ ਕੀਤੀਆਂ ਗਈਆਂ ਹਨ। ਆਕਸੀਜਨ ਦੀ ਕਮੀ ਕਾਰਨ ਹੋ ਰਹੀਆਂ ਮੌਤਾਂ ਤੇ ਵੈਕਸੀਨ 18 ਸਾਲ ਤੋਂ 45 ਸਾਲ ਵਾਲਿਆਂ ਲਈ ਹਾਲੇ ਉਪਲਬਧ ਨਾ ਹੋਣ ਕਾਰਨ ਲੋਕਾਂ ਵਿਚ ਜ਼ਿਆਦਾ ਡਰ ਫੈਲਿਆ ਹੈ। ਭਾਵੇਂ ਸਪਤਾਹਿਕ ਕਰਫ਼ਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਹੈ ਪਰ ਰੋਜ਼ਾਨਾ ਲੱਗਣ ਵਾਲਾ ਨਾਈਟ ਕਰਫ਼ਿਊ ਸ਼ਾਮ 6 ਵਜੇ ਸ਼ੁਰੂ ਹੋਣ ਨਾਲ ਸ਼ੁਕਰਵਾਰ ਸ਼ਾਮ ਤੋਂ ਹੀ ਕਾਰਫ਼ਿਊ ਦਾ ਮਾਹੌਲ ਬਜ਼ਾਰ ਤੇ ਹੋਰ ਕਾਰੋਬਾਰ ਬੰਦ ਹੋਣ ਨਾਲ ਬਣਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement