
ਟੀਕਾ ਲਗਾਉਣ ਲਈ ਕੀਤਾ 250 ਬੰਦਿਆਂ ਦਾ ਇਕੱਠ
ਲੁਧਿਆਣਾ( ਰਾਜ ਸਿੰਘ) ਇਕ ਪਾਸੇ ਜਿੱਥੇ ਪੰਜਾਬ 'ਚ ਕੋਰੋਨਾ ਮਹਾਂਮਾਰੀ ਲਗਾਤਾਰ ਪੈਰ ਪਸਾਰਦੀ ਜਾ ਰਹੀ ਹੈ ਉੱਥੇ ਹੀ ਟੀਕਾਕਰਨ ਤੇ ਸਿਆਸਤ ਵੀ ਜਾਰੀ ਹੈ। ਅੱਜ ਲੁਧਿਆਣਾ ਦੇ ਰਾਜਗੁਰੂਨਗਰ ਵਿੱਚ ਭਾਜਪਾ ਵੱਲੋਂ ਆਪਣੇ ਤੌਰ ਤੇ ਟੀਕਾਕਰਨ ਕੈਂਪ ਲਗਾਇਆ ਗਿਆ ਜਿਸ ਵਿਚ ਸੋਸ਼ਲ ਡਿਸਟੈਂਸਿੰਗ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ।
The BJP broke the cycle of social distance
ਇਸ ਦੌਰਾਨ 100 ਤੋਂ ਵੱਧ ਲੋਕਾਂ ਦਾ ਇਕੱਠ ਕੀਤਾ ਗਿਆ ਅਤੇ ਖ਼ਬਰ ਕਰਨ ਪਹੁੰਚੀ ਸਾਡੀ ਟੀਮ ਨਾਲ ਭਾਜਪਾ ਦੇ ਵਰਕਰਾਂ ਵੱਲੋਂ ਬਦਸਲੂਕੀ ਕੀਤੀ ਗਈ। ਸਾਡੀ ਟੀਮ ਵੱਲੋਂ ਜਦੋਂ ਕੈਮਰਾ ਕੱਢ ਕੇ ਤਸਵੀਰਾਂ ਕੈਦ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਭਾਜਪਾ ਦੇ ਵਰਕਰ ਪੱਤਰਕਾਰਾਂ ਨਾਲ ਬਦਸਲੂਕੀ ਕਰਦੇ ਵਿਖਾਈ ਦਿੱਤੇ।
The BJP broke the cycle of social distance
ਭਾਜਪਾ ਦੇ ਸੀਨੀਅਰ ਲੀਡਰ ਜੀਵਨ ਗੁਪਤਾ ਨੂੰ ਜਦੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਬੰਧ ਜਲਦ ਦਰੁਸਤ ਕੀਤੇ ਜਾ ਰਹੇ ਹਨ। ਉੱਧਰ ਲੁਧਿਆਣਾ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਹ ਸਭ ਸੂਬਾ ਸਰਕਾਰ ਦੀ ਗਲਤੀ ਕਰਕੇ ਹੋ ਰਿਹਾ ਹੈ ਕਿਉਂਕਿ ਉਹ ਭਾਜਪਾ ਨੂੰ ਕੈਂਪ ਲਗਾਉਣ ਦੀ ਇਜਾਜ਼ਤ ਨਹੀਂ ਦੇ ਰਹੀ ਅਤੇ ਜੋ ਇੱਕ ਦੋ ਕੈਂਪ ਲਗਾਏ ਜਾ ਰਹੇ ਹਨ ਉਸ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ।
The BJP broke the cycle of social distance
ਇੱਥੇ ਸਵਾਲ ਇਹ ਵੀ ਹੈ ਕਿ ਸਿਆਸੀ ਰੋਟੀਆਂ ਸੇਕਣ ਲਈ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਰਾਜਗੁਰੂਨਗਰ ਨੂੰ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਮਾਈਕਰੋ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ ਹੈ ਉੱਧਰ ਲੋਕਾਂ ਨੇ ਵੀ ਕਿਹਾ ਕਿ ਇਹ ਪ੍ਰਬੰਧਕਾਂ ਦੀ ਗਲਤੀ ਹੈ ਉਨ੍ਹਾਂ ਨੂੰ ਪ੍ਰਬੰਧ ਪਹਿਲਾਂ ਪੂਰੇ ਕਰਨੇ ਚਾਹੀਦੇ ਸਨ ਉਸਤੋਂ ਬਾਅਦ ਟੀਕਾਕਰਨ ਕੈਂਪ ਲਗਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਇੱਥੇ ਕੋਰੋਨਾ ਹਟੇਗਾ ਨਹੀਂ ਸਗੋਂ ਹੋਰ ਲੱਗੇਗਾ।
The BJP broke the cycle of social distance