ਚੰਡੀਗੜ੍ਹ ਪ੍ਰਸ਼ਾਸਨ ਵਲੋਂ ਅੱਜ ਢਾਹੀ ਜਾਵੇਗੀ 4 ਨੰਬਰ ਕਲੋਨੀ, ਧਾਰਾ 144 ਲਾਗੂ, ਕਰੀਬ 2 ਹਜ਼ਾਰ ਜਵਾਨ ਤਾਇਨਾਤ
Published : May 1, 2022, 9:27 am IST
Updated : May 1, 2022, 10:30 am IST
SHARE ARTICLE
Demolition at Colony No. 4 Chandigarh
Demolition at Colony No. 4 Chandigarh

80 ਏਕੜ ਵਿਚ ਫੈਲੀ ਚੰਡੀਗੜ੍ਹ ਦੀ ਦੂਜੀ ਸਭ ਤੋਂ ਵੱਡੀ ਕਲੋਨੀ ਨੰਬਰ 4 ਅੱਜ ਢਹਿ ਜਾਵੇਗੀ। ਕਲੋਨੀ ’ਤੇ ਅੱਜ ਬੁਲਡੋਜ਼ਰ ਚਲਾਏ ਜਾਣਗੇ।

 

ਚੰਡੀਗੜ੍ਹ: 80 ਏਕੜ ਵਿਚ ਫੈਲੀ ਚੰਡੀਗੜ੍ਹ ਦੀ ਦੂਜੀ ਸਭ ਤੋਂ ਵੱਡੀ ਕਲੋਨੀ ਨੰਬਰ 4 ਅੱਜ ਢਹਿ ਜਾਵੇਗੀ। ਕਲੋਨੀ ’ਤੇ ਅੱਜ ਬੁਲਡੋਜ਼ਰ ਚਲਾਏ ਜਾਣਗੇ। ਇਸ ਵਿਚ ਕਰੀਬ 5 ਹਜ਼ਾਰ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਕੋਲੋਂ ਅੱਜ ਉਹਨਾਂ ਦਾ ਘਰ ਖੋਹ ਲਿਆ ਜਾਵੇਗਾ। ਇਹ ਕਲੋਨੀ 40 ਸਾਲ ਪਹਿਲਾਂ ਇੰਡਸਟਰੀਅਲ ਏਰੀਆ ਫੇਜ਼ 1 ਵਿਚ ਸਥਾਪਿਤ ਕੀਤੀ ਗਈ ਸੀ। ਚੰਡੀਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਵਿਨੈ ਪ੍ਰਤਾਪ ਸਿੰਘ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।

ChandigarhChandigarh

10 ਕਾਰਜਕਾਰੀ ਮੈਜਿਸਟ੍ਰੇਟ ਇਸ ਕਾਰਵਾਈ ਦੀ ਨਿਗਰਾਨੀ ਕਰਨਗੇ। ਹੁਕਮ ਜਾਰੀ ਹੁੰਦੇ ਹੀ ਇਲਾਕੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਕਰੀਬ 2 ਹਜ਼ਾਰ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ, ਕਿਉਂਕਿ ਕਾਲੋਨੀ 'ਚ ਤਣਾਅ ਦਾ ਮਾਹੌਲ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਕਲੋਨੀ ਦੇ ਲੋਕ, ਸਮੂਹ, ਜਥੇਬੰਦੀਆਂ ਜਾਂ ਯੂਨੀਅਨਾਂ ਢਾਹੁਣ ਦੀ ਮੁਹਿੰਮ ਦੌਰਾਨ ਕਾਰਵਾਈ ਵਿਚ ਰੁਕਾਵਟ ਪਾ ਸਕਦੀਆਂ ਹਨ।

Demolition at Colony No. 4 Chandigarh Demolition at Colony No. 4 Chandigarh

ਅਜਿਹੇ 'ਚ ਡਰਾਈਵਿੰਗ ਸਟਾਫ ਅਤੇ ਆਮ ਲੋਕਾਂ ਦੀ ਜਾਨ-ਮਾਲ ਨੂੰ ਖਤਰਾ ਹੋ ਸਕਦਾ ਹੈ। ਮੁਹਿੰਮ ਦੌਰਾਨ ਕਲੋਨੀ ਵਿਚ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ। ਅਜਿਹੇ 'ਚ ਡਰਾਈਵ ਦੌਰਾਨ ਕਾਲੋਨੀ ਨੰਬਰ 4 ਅਤੇ ਇਸ ਦੇ 500 ਮੀਟਰ ਦੇ ਦਾਇਰੇ 'ਚ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਪੁਲਿਸ, ਪੈਰਾ ਮਿਲਟਰੀ ਜਾਂ ਮਿਲਟਰੀ ਅਤੇ ਸਰਕਾਰੀ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 1 ਮਈ ਦੀ ਅੱਧੀ ਰਾਤ 12 ਵਜੇ ਤੱਕ ਲਾਗੂ ਰਹਿਣਗੇ। ਜੇਕਰ ਕੋਈ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਆਈਪੀਸੀ ਦੀ ਧਾਰਾ 188 ਅਤੇ ਹੋਰ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

Demolition at Colony No. 4 Chandigarh Demolition at Colony No. 4 Chandigarh

ਅਸਟੇਟ ਦਫ਼ਤਰ ਵੱਲੋਂ ਕਲੋਨੀ ਨੰਬਰ 4 ਦੇ ਬਾਇਓਮੈਟ੍ਰਿਕ ਸਰਵੇਖਣ ਦੇ ਆਧਾਰ ’ਤੇ 658 ਵਿਅਕਤੀਆਂ ਦੀ ਸੂਚੀ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਸੌਂਪੀ ਗਈ, ਜਿਸ ਮਗਰੋਂ ਐਸਡੀਐਮ (ਪੂਰਬੀ) ਦੇ ਦਫ਼ਤਰ ਵਿਚ ਕੈਂਪ ਲਾਇਆ ਗਿਆ। ਇਸ ਤਹਿਤ ਮਲੋਆ ਹਾਊਸਿੰਗ ਕੰਪਲੈਕਸ ਵਿਚ ਅਫੋਰਡੇਬਲ ਰੈਂਟਲ ਹਾਊਸਿੰਗ ਸਕੀਮ ਤਹਿਤ ਫਲੈਟਾਂ ਦੀ ਆਰਜ਼ੀ ਅਲਾਟਮੈਂਟ ਕੀਤੀ ਗਈ ਸੀ। ਕੁੱਲ 299 ਕਲੋਨੀ ਵਾਸੀ ਰਜਿਸਟ੍ਰੇਸ਼ਨ ਲਈ ਆਏ ਸਨ। ਡਰਾਅ ਸ਼ਨੀਵਾਰ ਨੂੰ ਕੱਢਿਆ ਗਿਆ। ਇਸ ਵਿਚ ਕੁੱਲ 290 ਫਲੈਟ ਅਲਾਟ ਕੀਤੇ ਗਏ ਸਨ। ਪ੍ਰਸ਼ਾਸਨ ਵੱਲੋਂ ਅੱਜ ਮਲੋਆ ਹਾਊਸਿੰਗ ਕੰਪਲੈਕਸ ਦੇ ਮਕਾਨ ਨੰਬਰ 2217 ਤੋਂ 2223 ਵਿਚ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਸ ਵਿਚ ਦਸਤਾਵੇਜ਼ਾਂ ਦੀ ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਡਰਾਅ ਵਿਚ ਨਾਮਜ਼ਦ ਅਲਾਟੀਆਂ ਨੂੰ ਫਲੈਟ ਦਾ ਕਬਜ਼ਾ ਦਿੱਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement