ਵਧੀਆ ਕੀਮਤਾਂ ਕਾਰਨ ਅਪ੍ਰੈਲ ਵਿਚ ਠੰਢਾ ਰਿਹਾ ਪਟਰੌਲ-ਡੀਜ਼ਲ ਦਾ ਕਾਰੋਬਾਰ
Published : May 1, 2022, 10:03 pm IST
Updated : May 1, 2022, 10:03 pm IST
SHARE ARTICLE
image
image

ਵਧੀਆ ਕੀਮਤਾਂ ਕਾਰਨ ਅਪ੍ਰੈਲ ਵਿਚ ਠੰਢਾ ਰਿਹਾ ਪਟਰੌਲ-ਡੀਜ਼ਲ ਦਾ ਕਾਰੋਬਾਰ

ਨਵੀਂ ਦਿੱਲੀ, 1 ਮਈ : ਭਾਰਤ ’ਚ ਅਪ੍ਰੈਲ 2022 ਵਿਚ ਪਟਰੌਲ ਅਤੇ ਡੀਜ਼ਲ ਦੀ ਵਿਕਰੀ ਵਿਚ ਵਾਧਾ ਮੱਧਮ ਰਿਹਾ, ਉਥੇ ਹੀ ਘਰੇਲੂ ਰਸੋਈ ਗੈਸ ਐਲਪੀਜੀ ਦੀ ਖਪਤ ਵਿਚ ਗਿਰਾਵਟ ਆਈ। ਤੇਲ ਦੀਆਂ ਕੀਮਤਾਂ ਰਿਕਾਰਡ ਉਚਾਈ ’ਤੇ ਪਹੁੰਚਣ ਕਾਰਨ ਮੰਗ ਪ੍ਰਭਾਵਤ ਹੋਈ ਹੈ। ਇਹ ਜਾਣਕਾਰੀ ਐਤਵਾਰ ਨੂੰ ਉਦਯੋਗ ਦੇ ਸ਼ੁਰੂਆਤੀ ਅੰਕੜਿਆਂ ਤੋਂ ਮਿਲੀ ਹੈ। ਮਾਰਚ 2022 ਦੇ ਮੁਕਾਬਲੇ ਅਪ੍ਰੈਲ 2022 ਵਿਚ ਪਟਰੌਲ ਦੀ ਵਿਕਰੀ ਵਿਚ ਵਾਧਾ 2.1 ਫ਼ੀ ਸਦੀ ਰਿਹਾ, ਜਦੋਂ ਕਿ ਡੀਜ਼ਲ ਦੀ ਮੰਗ ਲਗਭਗ ਫਲੈਟ ਰਹੀ। ਰਸੋਈ ਗੈਸ ਐਲਪੀਜੀ ਜਿਸਦੀ ਮੰਗ ਮਹਾਂਮਾਰੀ ਦੇ ਦੌਰਾਨ ਵੀ ਵਧਦੀ ਰਹੀ, ਦੀ ਖਪਤ ਵਿਚ ਅਪ੍ਰੈਲ ’ਚ ਮਹੀਨਾਵਾਰ ਅਧਾਰ ’ਤੇ 9.1 ਪ੍ਰਤੀਸਤ ਦੀ ਗਿਰਾਵਟ ਆਈ।
ਜਨਤਕ ਖੇਤਰ ਦੀਆਂ ਪਟਰੌਲੀਅਮ ਕੰਪਨੀਆਂ ਨੇ ਕਰੀਬ ਸਾਢੇ ਚਾਰ ਮਹੀਨਿਆਂ ਤਕ ਸਥਿਰ ਰਖਣ ਤੋਂ ਬਾਅਦ ਪਹਿਲੀ ਵਾਰ 22 ਮਾਰਚ ਨੂੰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਸੀ। ਇਸ ਤੋਂ ਬਾਅਦ 6 ਅਪ੍ਰੈਲ ਤਕ 16 ਦਿਨਾਂ ’ਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕੁਲ 10-10 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ।
ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਵੀ 22 ਮਾਰਚ ਨੂੰ 50 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦਿੱਲੀ ਵਿਚ ਸਬਸਿਡੀ ਵਾਲੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 949.50 ਰੁਪਏ ਤਕ ਪਹੁੰਚ ਗਈ ਸੀ। ਇਸ ਮਹਿੰਗਾਈ ਕਾਰਨ ਖਪਤ ਵਿਚ ਨਰਮੀ ਆ ਗਈ।
ਪਟਰੌਲੀਅਮ ਉਦਯੋਗ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ, ਜਨਤਕ ਖੇਤਰ ਦੀਆਂ ਪਟਰੌਲੀਅਮ ਕੰਪਨੀਆਂ ਨੇ ਅਪ੍ਰੈਲ ਵਿਚ 25.8 ਲੱਖ ਟਨ ਪਟਰੌਲ ਵੇਚਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 20.4 ਫ਼ੀ ਸਦੀ ਅਤੇ 2019 ਦੀ ਇਸੇ ਮਿਆਦ ਦੇ ਮੁਕਾਬਲੇ 15.5 ਫ਼ੀ ਸਦੀ ਵਧ ਹੈ। ਹਾਲਾਂਕਿ ਮਾਰਚ 2022 ਦੇ ਮੁਕਾਬਲੇ ਖਪਤ ਸਿਰਫ਼ 2.1 ਫ਼ੀ ਸਦੀ ਵਧ ਸੀ।
ਦੇਸ਼ ਦਾ ਸੱਭ ਤੋਂ ਵਧ ਵਰਤਿਆ ਜਾਣ ਵਾਲਾ ਈਂਧਨ ਡੀਜ਼ਲ ਦੀ ਵਿਕਰੀ ਸਾਲਾਨਾ ਆਧਾਰ ’ਤੇ 13.3 ਫ਼ੀ ਸਦੀ ਵਧ ਕੇ 66.9 ਲੱਖ ਟਨ ਹੋ ਗਈ। ਇਹ ਅਪ੍ਰੈਲ, 2019 ਦੀ ਵਿਕਰੀ ਨਾਲੋਂ 2.1 ਪ੍ਰਤੀਸ਼ਤ ਵਧ ਹੈ, ਪਰ ਇਸ ਸਾਲ ਮਾਰਚ ਵਿਚ ਖਪਤ ਹੋਈ 6.67 ਲੱਖ ਟਨ ਨਾਲੋਂ ਸਿਰਫ਼ 0.3 ਪ੍ਰਤੀਸ਼ਤ ਵਧ ਹੈ।  ਮਾਰਚ ਦੇ ਪਹਿਲੇ ਪੰਦਰਵਾੜੇ ’ਚ ਪਟਰੌਲ ਅਤੇ ਡੀਜ਼ਲ ਦੀ ਵਿਕਰੀ ’ਚ ਕ੍ਰਮਵਾਰ 18 ਫ਼ੀ ਸਦੀ ਅਤੇ 23.7 ਫ਼ੀ ਸਦੀ ਦਾ ਵਾਧਾ ਹੋਇਆ ਹੈ। ਮਾਰਚ ਵਿਚ ਡੀਜ਼ਲ ਦੀ ਵਿਕਰੀ ਪਿਛਲੇ ਦੋ ਸਾਲਾਂ ’ਚ ਕਿਸੇ ਵੀ ਮਹੀਨੇ ਵਿਚ ਸੱਭ ਤੋਂ ਵਧ ਰਹੀ ਸੀ। ਇਸੇ ਤਰ੍ਹਾਂ ਅਪ੍ਰੈਲ ’ਚ ਐਲਪੀਜੀ ਦੀ ਖਪਤ ਮਹੀਨਾਵਾਰ ਆਧਾਰ ’ਤੇ 9.1 ਫ਼ੀ ਸਦੀ ਘੱਟ ਕੇ 22 ਲੱਖ ਟਨ ਰਹਿ ਗਈ, ਜੋ ਅਪ੍ਰੈਲ, 2021 ਦੇ ਮੁਕਾਬਲੇ 5.1 ਫ਼ੀ ਸਦੀ ਵਧ ਹੈ।        (ਏਜੰਸੀ)

SHARE ARTICLE

ਏਜੰਸੀ

Advertisement

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM
Advertisement