
ਦੋਵਾਂ ਦੇ ਲੱਗੀਆਂ ਗੰਭੀਰ ਸੱਟਾਂ
ਬਠਿੰਡਾ: ਬਠਿੰਡਾ 'ਚ ਇਨੋਵਾ ਕਾਰ ਦੀ ਟੱਕਰ 'ਚ ਐਕਟਿਵਾ ਸਵਾਰ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜੋੜੇ ਦੀ ਪਛਾਣ ਕਮਲਾ ਨਹਿਰੂ ਕਲੋਨੀ ਦੇ ਵਸਨੀਕ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਰਾਜਸਥਾਨ 'ਚ ਵਾਪਰਿਆ ਭਿਆਨਕ ਹਾਦਸਾ, ਖੱਡ 'ਚ ਡਿੱਗੀ ਕਾਰ, 3 ਨੌਜਵਾਨਾਂ ਦੀ ਮੌਤ
ਜਾਣਕਾਰੀ ਅਨੁਸਾਰ ਬੀਬੀ ਵਾਲਾ ਰੋਡ 'ਤੇ ਕਮਲਾ ਨਹਿਰੂ ਕਾਲੋਨੀ ਮੋੜ 'ਤੇ ਐਕਟਿਵਾ ਦੀ ਭੰਗੜਾ ਗਰੁੱਪ ਦੀ ਇਨੋਵਾ ਗੱਡੀ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਐਕਟਿਵਾ ਸਵਾਰ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਦੋਵੇਂ ਬਾਜ਼ਾਰ ਤੋਂ ਸਾਮਾਨ ਲੈ ਕੇ ਘਰ ਜਾ ਰਹੇ ਸਨ।
ਇਹ ਵੀ ਪੜ੍ਹੋ: ਅਮਰੀਕ 'ਚ ਪੰਜਾਬੀ ਨੌਜਵਾਨ ਦੀ ਮੌਤ, 2 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ ਵਾਪਸ
ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਯਾਦਵਿੰਦਰ ਕੰਗ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਪਹੁੰਚਾਇਆ। ਦੋਵੇਂ ਜਖ਼ਮੀਆਂ ਦੀ ਪਛਾਣ ਸ਼ਰਨ ਸ਼ਰਮਾ ਅਤੇ ਮੰਜੂ ਸ਼ਰਮਾ ਵਾਸੀ ਕਮਲਾ ਨਹਿਰੂ ਕਲੋਨੀ ਵਜੋਂ ਹੋਈ ਹੈ। ਦੋਵਾਂ ਦਾ ਇਲਾਜ ਚੱਲ ਰਿਹਾ ਹੈ।