ਗੁਆਂਢੀਆਂ ਨੇ ਬਚਾਈ ਬਜ਼ੁਰਗ ਮਾਤਾ ਦੀ ਜਾਨ
ਅਬੋਹਰ : ਅਬੋਹਰ ਦੇ ਪਿੰਡ ਨਈ ਅਬਾਦੀ ਦੇ ਰਹਿਣ ਵਾਲੇ ਕਲਯੁਗੀ ਪੁੱਤਰ ਨੇ ਨਸ਼ੇ ਲਈ ਪੈਸੇ ਨਾ ਦੇਣ 'ਤੇ ਆਪਣੀ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਖ਼ਮੀ ਔਰਤ ਨੇ ਉਸ 'ਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: 'ਆਪ' ਸਰਕਾਰ ਸੂਬੇ ਦੇ ਮਜ਼ਦੂਰਾਂ ਦੀ ਭਲਾਈ ਲਈ ਕਰ ਰਹੀ ਹੈ ਕੰਮ, ਲਾਗੂ ਕਰ ਰਹੀ ਹੈ ਲੋਕ ਭਲਾਈ ਦੀਆਂ ਨੀਤੀਆਂ'
70 ਸਾਲਾ ਬਜ਼ੁਰਗ ਮਾਤਾ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ। ਉਸ ਦੀਆਂ ਤਿੰਨ ਲੜਕੀਆਂ ਵਿਆਹੀਆਂ ਹੋਈਆਂ ਹਨ, ਜਦਕਿ ਦੋ ਲੜਕੇ ਨਸ਼ੇੜੀ ਅਤੇ ਅਣਵਿਆਹੇ ਹਨ। ਜਿਹੜੇ ਨਸ਼ੇ ਦੇ ਆਦੀ ਹਨ। ਉਸ ਦਾ 27 ਸਾਲਾ ਪੁੱਤਰ ਕਾਲੂ ਟੀਬੀ ਦਾ ਸ਼ਿਕਾਰ ਹੈ।
ਇਹ ਵੀ ਪੜ੍ਹੋ: 'ਬਠਿੰਡਾ ਵਿਖੇ ਨਗਰ ਪੰਚਾਇਤ ਭਾਈ ਰੂਪਾ ਦੇ ਸੁੰਦਰੀਕਰਨ ਲਈ ਸਰਕਾਰ ਖਰਚੇਗੀ 2.53 ਕਰੋੜ ਰੁਪਏ'
ਜਦੋਂ ਕਿ 25 ਸਾਲਾ ਗੋਰੂ ਨੂੰ ਦੋ ਵਾਰ ਨਸ਼ਾ ਛੁਡਾਊ ਕੇਂਦਰ ਭੇਜਿਆ ਗਿਆ ਸੀ। ਉਥੋਂ ਆ ਕੇ ਫਿਰ ਭੈੜੀ ਸੰਗਤ ਵਿਚ ਜੁੜ ਕੇ ਨਸ਼ਾ ਕਰਨ ਲੱਗ ਪਿਆ। ਅੱਜ ਸਵੇਰੇ 7 ਵਜੇ ਗੋਰੂ ਨੇ ਉਸ ਕੋਲੋਂ ਸ਼ਰਾਬ ਲਈ ਪੈਸੇ ਮੰਗੇ ਪਰ ਪੈਸੇ ਨਾ ਦਿੱਤੇ ਜਾਣ 'ਤੇ ਬੇਟੇ ਨੇ ਉਸ ਦੀ ਕੁੱਟਮਾਰ ਕੀਤੀ। ਇਲਾਕਾ ਨਿਵਾਸੀਆਂ ਨੇ ਉਸ ਨੂੰ ਬਚਾ ਕੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੇ ਮਹਿਲਾ ਨੇ ਪੁਲਿਸ ਤੋਂ ਉਸਦੇ ਲੜਕੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।