
ਗੁੰਮ ਹੋਏ ਬੱਚੇ ਦੇ ਪਰਿਵਾਰ ਵੱਲੋਂ ਪੁਲਿਸ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ।
ਅੰਮ੍ਰਿਤਸਰ - ਅੱਜ ਸਵੇਰੇ ਕਰੀਬ 6:30 ਵਜੇ ਬੱਸ ਸਟੈਂਡ, ਅੰਮ੍ਰਿਤਸਰ ਵਿਖੇ ਇੱਕ ਔਰਤ ਆਪਣੇ ਲੜਕੇ ਜਿਸ ਦੀ ਉਮਰ ਕਰੀਬ 6 ਸਾਲ ਸੀ ਉਸ ਨਾਲ ਪਿੰਡ ਵਡਾਲਾ ਬਾਂਗਰ, ਥਾਣਾ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਤੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਆਈ ਸੀ ਤੇ ਅੰਮ੍ਰਿਤਸਰ ਸਟੈਂਡ ਤੇ ਬਸ ਤੋਂ ਉਤਰਦੇ ਸਮੇਂ ਭੀੜ ਜ਼ਿਆਦਾ ਹੋਣ ਕਾਰਨ ਉਸ ਦਾ 6 ਸਾਲ ਦਾ ਬੱਚਾ ਗੁੰਮ ਹੋ ਗਿਆ।
ਬਸ ਸਟੈਂਡ ਤੇ ਬੱਚੇ ਨੂੰ ਇਕੱਲੇ ਰੋਂਦੇ ਦੇਖ ਉੱਥੇ ਇੱਕ ਔਰਤ ਆਈ ਤੇ ਬੱਚੇ ਨੂੰ ਨਾਲ ਲੈ ਕੇ ਉਸ ਦੀ ਮਾਤਾ ਦੀ ਭਾਲ ਕਰਨ ਲੱਗੀ। ਇਸੇ ਸਮੇਂ ਦੌਰਾਨ ਬੱਚੇ ਦੀ ਮਾਤਾ ਵੱਲੋਂ ਗੁੰਮਸ਼ੁਦਗੀ ਦੀ ਸੂਚਨਾ ਪੁਲਿਸ ਚੌਂਕੀ ਬੱਸ ਸਟੈਂਡ, ਅੰਮ੍ਰਿਤਸਰ ਵਿਖੇ ਦਿੱਤੀ ਗਈ। ਇਤਲਾਹ ਮਿਲਣ 'ਤੇ ਇੰਚਾਰਜ ਪੁਲਿਸ ਚੌਕੀ ਸਬ-ਇੰਸਪੈਕਟਰ ਦੀਪਕ ਕੁਮਾਰ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਨਾਲ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ।
ਭਾਲ ਕਰਦੇ ਸਮੇਂ ਜਿਹੜੀ ਔਰਤ ਬੱਚੇ ਨੂੰ ਨਾਲ ਲੈ ਕੇ ਉਸ ਦੀ ਮਾਤਾ ਦੀ ਭਾਲ ਕਰ ਰਹੀ ਸੀ, ਉਹ ਪੁਲਿਸ ਪਾਰਟੀ ਨੂੰ ਮਿਲ ਗਈ ਤੇ ਔਰਤ ਨੇ ਕਿਹਾ ਕਿ ਇਹ ਬੱਚਾ ਬੱਸ ਸਟੈਂਡ ਤੋਂ ਮਿਲਿਆ ਹੈ। ਇੰਚਾਰਜ਼ ਪੁਲਿਸ ਚੌਕੀ ਬੱਸ ਸਟੈਂਡ ਵੱਲੋਂ ਗੁੰਮ ਹੋਏ ਬੱਚੇ ਨੂੰ ਕੁੱਝ ਹੀ ਘੰਟਿਆ ਅੰਦਰ ਲੱਭ ਕੇ ਉਸ ਦੀ ਮਾਤਾ ਤੇ ਪਰਿਵਾਰ ਦੇ ਹਵਾਲੇ ਕੀਤਾ ਗਿਆ। ਗੁੰਮ ਹੋਏ ਬੱਚੇ ਦੇ ਪਰਿਵਾਰ ਵੱਲੋਂ ਪੁਲਿਸ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ।