Punjab News : ਜਲੰਧਰ ’ਚ ਨਾਕਾਬੰਦੀ ਦੌਰਾਨ 63.72 ਲੱਖ ਦੇ ਸੋਨੇ/ਹੀਰੇ ਦੇ ਗਹਿਣੇ ਜ਼ਬਤ 

By : BALJINDERK

Published : May 1, 2024, 1:43 pm IST
Updated : May 1, 2024, 1:43 pm IST
SHARE ARTICLE
ਨਾਕੇਬੰਦੀ ਦੌਰਾਨ 63.72 ਲੱਖ ਦੇ ਸੋਨੇ/ਹੀਰੇ ਦੇ ਗਹਿਣੇ ਜ਼ਬਤ
ਨਾਕੇਬੰਦੀ ਦੌਰਾਨ 63.72 ਲੱਖ ਦੇ ਸੋਨੇ/ਹੀਰੇ ਦੇ ਗਹਿਣੇ ਜ਼ਬਤ

Punjab News : ਕਾਰ ਚਾਲਕ ਨਹੀਂ ਦਿਖਾ ਸਕਿਆ ਦਸਤਾਵੇਜ਼, ਫਿਲੌਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

 Punjab News – ਜਲੰਧਰ ਵਿੱਚ ਫਿਲੌਰ ਪੁਲਿਸ ਨੇ ਨੈਸ਼ਨਲ ਹਾਈਵੇਅ ’ਤੇ ਹਾਈਟੈੱਕ ਨਾਕਾਬੰਦੀ ਦੌਰਾਨ 63.72 ਲੱਖ ਕੀਮਤ ਵਾਲੇ ਸੋਨੇ-ਹੀਰੇ ਦੇ ਗਹਿਣੇ ਜ਼ਬਤ ਕੀਤੇ ਗਏ ਹਨ।  ਜਾਣਕਾਰੀ ਦਿੰਦਿਆਂ SSP ਦੇਹਤ ਅੰਕੁਰ ਗੁਪਤਾ ਨੇ ਦੱਸਿਆ ਕਿ DSP ਫਿਲੌਰ ਸਰਵਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦੇ ਹੋਏ ਫਿਲੌਰ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਅਤੇ ਹਾਈਟੈਕ ਨਾਕਾ ਇੰਚਾਰਜ ਗੁਰਸ਼ਰਨ ਸਿੰਘ ਨੇ ਸਤਲੁਜ ਪੁਲ 'ਤੇ ਨਾਕਾਬੰਦੀ ਕੀਤੀ ਹੋਈ ਸੀ ।

ਇਹ ਵੀ ਪੜੋ:Punjab news : ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ

ਇਸ ਦੌਰਾਨ ਦਿੱਲੀ ਨੰਬਰ ਵਾਲੀ ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲੈਣ 'ਤੇ ਕਾਰ 'ਚੋਂ 891.75 ਗ੍ਰਾਮ ਸੋਨਾ ਅਤੇ ਹੀਰੇ ਦੇ ਗਹਿਣੇ ਬਰਾਮਦ ਹੋਏ | ਪੁੱਛਗਿੱਛ ਦੌਰਾਨ ਦੋਵੇਂ ਵਿਅਕਤੀ ਸੋਨੇ ਅਤੇ ਗਹਿਣਿਆਂ ਨਾਲ ਸਬੰਧਤ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ। ਜਿਸ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸੋਨਾ, ਗਹਿਣੇ ਅਤੇ ਕਾਰ ਬਰਾਮਦ ਕਰ ਲਏ। ਇਸ ਦੀ ਸੂਚਨਾ ਤੁਰੰਤ ਸਟੇਟ ਇੰਟੈਲੀਜੈਂਸ ਪ੍ਰੀਵੈਂਟਿਵ ਯੂਨਿਟ ਜਲੰਧਰ ਨੂੰ ਦਿੱਤੀ ਗਈ। ਅਧਿਕਾਰੀ DS ਚੀਮਾ ਨੇ ਮੌਕੇ ’ਤੇ ਪਹੁੰਚ ਕੇ ਸੋਨਾ ਅਤੇ ਗਹਿਣਿਆਂ ਨੂੰ ਹਿਰਾਸਤ ’ਚ ਲੈ ਲਿਆ। ਸੋਨੇ ਦੀ ਕੀਮਤ 63 ਲੱਖ ਰੁਪਏ ਦੱਸੀ ਜਾ ਰਹੀ ਹੈ। ਸਟੇਟ GST ਵਿਭਾਗ ਦੇ ਮੋਬਾਈਲ ਵਿੰਗ ਵੱਲੋਂ ਗਹਿਣਿਆਂ ਦੀ ਵੈਲਿਊਏਸ਼ਨ ਕਰਵਾਉਣ ਤੋਂ ਬਾਅਦ ਸਬੰਧਤ ਗਹਿਣਿਆਂ ਨੂੰ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾ ਦਿੱਤਾ ਗਿਆ ਹੈ।

ਇਹ ਵੀ ਪੜੋ:Cocoa supply : ਅਧਿਐਨ ’ਚ ਪਾਇਆ ਕਿ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਤੋਂ ਵਿਸ਼ਵ ਦੀ ਚਾਕਲੇਟ ਦੀ ਸਪਲਾਈ ਨੂੰ ਖਤਰਾ

ਦੂਜੇ ਪਾਸੇ ਗਹਿਣੇ ਫੜੇ ਜਾਣ ਸਬੰਧੀ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਚੋਣ ਕਮਿਸ਼ਨ ਨੂੰ ਇਸ ਦੀ ਜਾਣਕਾਰੀ ਭੇਜ ਦਿੱਤੀ ਗਈ ਹੈ।
ਦੱਸ ਦੇਈਏ ਕਿ ਨਾਕਾਬੰਦੀ ਦੌਰਾਨ ਗਹਿਣੇ ਫੜੇ ਜਾਣ ਦਾ ਇਹ ਦੂਜਾ ਵੱਡਾ ਮਾਮਲਾ ਹੈ। ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਸਟੇਟ GST ਵਿਭਾਗ ਦੇ ਮੋਬਾਇਲ ਵਿੰਗ ਵੱਲੋਂ ਲੁਧਿਆਣਾ ਦੇ ਵਪਾਰੀ ਤੋਂ 3.64 ਕਰੋੜ ਦੀ ਕੀਮਤ ਦੇ 5.50 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ ਸਨ।
 

(For more news apart from 63.72 lakh worth gold/diamond jewelery seized during blockade In Jalandhar  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement