Punjab news : ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ

By : BALJINDERK

Published : May 1, 2024, 12:35 pm IST
Updated : May 1, 2024, 12:35 pm IST
SHARE ARTICLE
ਸਤਿਅਮ ਗੌਤਮ
ਸਤਿਅਮ ਗੌਤਮ

Punjab news : ਪੁਲਿਸ 'ਚ ਕਰੈਕਸ਼ਨ ਅਫ਼ਸਰ ਬਣਿਆ ਸਤਿਅਮ ਗੌਤਮ

Punjab news - ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਦੇ ਇਕ ਪੰਜਾਬੀ ਨੌਜਵਾਨ ਨੇ ਨਿਊਜ਼ੀਲੈਂਡ ’ਚ ਪੰਜਾਬ ਦਾ ਵਧਾਇਆ ਮਾਣ। ਨਿਊਜ਼ੀਲੈਂਡ 'ਚ ਪੁਲਿਸ 'ਚ ਸਤਿਅਮ ਗੌਤਮ ਕਰੈਕਸ਼ਨ ਅਫ਼ਸਰ ਬਣਿਆ ਹੈ। ਸਤਿਅਮ ਆਪਣੀ ਭੈਣ ਨੂੰ ਮਿਲਣ ਲਈ ਵਿਜ਼ਟਰ ਵੀਜ਼ੇ 'ਤੇ ਗਿਆ ਸੀ। ਸਤਿਅਮ ਗੌਤਮ ਪੁੱਤਰ ਨਰਿੰਦਰ ਗੌਤਮ ਜ਼ਿਲ੍ਹੇ ਦਾ ਪਹਿਲਾ ਨੌਜਵਾਨ ਹੈ। ਜਿਸ ਨੂੰ ਨਿਊਜ਼ੀਲੈਂਡ ਪੁਲਿਸ ’ਚ ਕਰੈਕਸ਼ਨ ਅਧਿਕਾਰੀ ਅਤੇ ਗ੍ਰੈਜੂਏਟ ਵਜੋਂ ਭਰਤੀ ਕੀਤਾ ਗਿਆ ਹੈ।

ਇਹ ਵੀ ਪੜੋ:Khanna News : ਪੁਲਿਸ ਨੇ ਇਸ ਪਿੰਡ ਨੂੰ ਕੀਤਾ ਸੀਲ, ਜਾਣੋ ਕੀ ਹੈ ਮਾਮਲਾ 

5 ਅਗਸਤ 2023 ਨੂੰ ਸਤਿਅਮ ਗੌਤਮ ਆਪਣੀ ਭੈਣ ਨੂੰ ਮਿਲਣ ਨਿਊਜ਼ੀਲੈਂਡ ਗਿਆ ਸੀ, ਜਦੋਂ ਸਤਿਅਮ ਜੇਲ੍ਹ ਅਧਿਕਾਰੀ ਵਜੋਂ ਤਾਇਨਾਤ ਆਪਣੇ ਜੀਜਾ ਅਕਸ਼ੇ ਕੁਮਾਰ ਨਾਲ ਜੇਲ੍ਹ ਗਿਆ ਤਾਂ ਜੇਲ੍ਹ ਅਧਿਕਾਰੀ ਨੇ ਸਤਿਅਮ ਦੀ ਬਾਡੀ ਫਿਟਨੈੱਸ ਨੂੰ ਵੇਖਦਿਆਂ ਕਿਹਾ ਕਿ ਸਾਨੂੰ ਅਜਿਹੇ ਪੁਲਿਸ ਅਧਿਕਾਰੀਆਂ ਦੀ ਜ਼ਰੂਰਤ ਹੈ, ਜਿਸ ਦੇ ਲਈ ਉਨ੍ਹਾਂ ਪੁਲਿਸ 'ਚ ਨੌਕਰੀ ਲਈ ਅਰਜ਼ੀ ਦੇਣ ਲਈ ਅਪੀਲ ਕੀਤੀ। ਸਤਿਅਮ ਨੇ ਅਪਲਾਈ ਕਰਨ ਤੋਂ ਬਾਅਦ ਲਿਖ਼ਤੀ ਪ੍ਰੀਖਿਆ ਅਤੇ ਸਰੀਰਕ ਪ੍ਰੀਖਿਆ ਪਾਸ ਕੀਤੀ। ਮੈਡੀਕਲ ਰਿਪੋਰਟ ਦੇ ਨਤੀਜੇ ਵਜੋਂ ਇਕ ਸ਼ਾਕਾਹਾਰੀ ਅਲਕੋਹਲ ਮੁਕਤ ਸਰੀਰ ਨਿਕਲਿਆ, ਜਿਸ ਤੋਂ ਬਾਅਦ ਨਿਊਜ਼ੀਲੈਂਡ ਪੁਲਿਸ ਨੇ ਸਤਿਅਮ ਨੂੰ 5 ਸਾਲ ਦਾ ਵਰਕ ਵੀਜ਼ਾ ਦਿੱਤਾ ਅਤੇ ਕਰੈਕਸ਼ਨ ਅਧਿਕਾਰੀ ਅਤੇ ਗ੍ਰੈਜੂਏਟ ਦੀ ਡਿਗਰੀ ਪ੍ਰਦਾਨ ਕੀਤੀ। 

ਇਹ ਵੀ ਪੜੋ:Beirut News : ਇਸ ਰੈਸਟੋਰੈਂਟ 'ਚ ਗੈਸ ਲੀਕ ਹੋਣ ਕਾਰਨ ਹੋਇਆ ਵੱਡਾ ਧਮਾਕਾ, 8 ਦੀ ਮੌਤ 

ਪਿੰਡ ਸੈਲਾ ਖ਼ੁਰਦ ਦੇ ਵਸਨੀਕ ਨਰਿੰਦਰ ਕੁਮਾਰ ਗੌਤਮ ਅਤੇ ਅੰਜਨਾ ਗੌਤਮ ਪੁੱਤਰ ਨੂੰ ਵੇਖ ਕੇ ਖ਼ੁਸ਼ ਹਨ। ਇਹ ਪਹਿਲੀ ਵਾਰ ਹੈ ਕਿ ਵਿਜ਼ਟਰ ਵੀਜ਼ੇ 'ਤੇ ਕਿਸੇ ਨੌਜਵਾਨ ਨੂੰ ਵਿਦੇਸ਼ 'ਚ ਪੁਲਿਸ ਅਫ਼ਸਰ ਵਜੋਂ ਭਰਤੀ ਕੀਤਾ ਗਿਆ ਹੈ। ਨਿਊਜ਼ੀਲੈਂਡ ’ਚ ਕਰੈਕਸ਼ਨ ਅਫ਼ਸਰ ਬਣਨ 'ਤੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਵਧਾਈ ਦੇਣ ਵਾਲੀਆਂ ਦਾ ਤਾਂਤਾ ਲੱਗਾ ਹੋਇਆ ਹੈ।

ਇਹ ਵੀ ਪੜੋ:Cocoa supply : ਅਧਿਐਨ ’ਚ ਪਾਇਆ ਕਿ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਤੋਂ ਵਿਸ਼ਵ ਦੀ ਚਾਕਲੇਟ ਦੀ ਸਪਲਾਈ ਨੂੰ ਖਤਰਾ  

ਦੱਸ ਦੇਈਏ ਕਿ ਸਤਿਅਮ ਨੇ 12ਵੀਂ ਤੱਕ ਮਾਹਿਲਪੁਰ ਤੋਂ ਪੜ੍ਹਾਈ ਕੀਤੀ ਅਤੇ ਹੁਸ਼ਿਆਰਪੁਰ ਤੋਂ B. B. A. ਵਿਜ਼ਟਰ ਵੀਜ਼ਾ 'ਤੇ ਜਾਣ ਤੋਂ ਪਹਿਲਾਂ ਉਹ M. B. A. ਕਰ ਰਿਹਾ ਸੀ। ਕਾਲਜ ’ਚ ਸਤਿਅਮ ਨੂੰ ਮਿਸਟਰ ਪਰਫੈਕਟ ਦਾ ਖਿਤਾਬ ਵੀ ਮਿਲਿਆ ਹੈ। ਸਤਿਅਮ ਨੂੰ ਜਿੰਮ ਦਾ ਸ਼ੌਕ ਸੀ ਅਤੇ ਉਸ ਨੇ ਹਰਬਲ ਲਾਈਫ਼ ਡਾਇਟੀਸ਼ੀਅਨ ਦਾ ਕੋਰਸ ਕੀਤਾ ਸੀ। ਸਤਿਅਮ ਦੇ ਪਿਤਾ ਨਰਿੰਦਰ ਗੌਤਮ ਦਾ ਸੈਲਾ ਖ਼ੁਰਦ ’ਚ ਆਪਣਾ ਜਨਰਲ ਸਟੋਰ ਹੈ।

(For more news apart from Punjabi youth became corrections officer in New Zealand police News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement