Lalru News: ਇੱਟਾਂ ਦੇ ਭੱਠੇ ’ਤੇ ਟਰੈਕਟਰ-ਟਰਾਲੀ ਹੇਠ ਕੁਚਲਿਆ ਗਿਆ ਢਾਈ ਸਾਲਾ ਮਾਸੂਮ
Published : May 1, 2024, 11:42 am IST
Updated : May 1, 2024, 12:05 pm IST
SHARE ARTICLE
Baby Crushed under the tractor-trolley  Lalru News in punjabi
Baby Crushed under the tractor-trolley Lalru News in punjabi

Lalru News: ਖੇਡਦੇ ਹੋਏ ਦੂਜੇ ਬੱਚਿਆਂ ਨੇ ਸਟਾਰਟ ਕਰ ਦਿੱਤਾ ਸੀ ਟਰੈਕਟਰ

Baby Crushed under the tractor-trolley  Lalru News in punjabi : ਲਾਲੜੂ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੋਂ ਦੇ ਨਜ਼ਦੀਕੀ ਪਿੰਡ ਜੌਲਾਂ ਕਲਾਂ ’ਚ ਇੱਟਾਂ ਦੇ ਭੱਠੇ ’ਤੇ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਢਾਈ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੂਰਜ ਵਜੋਂ ਹੋਈ ਹੈ। ਇਹ ਟਰੈਕਟਰ ਟਰਾਲੀ ਵੀ ਇੱਟਾਂ ਦੇ ਭੱਠੇ ਦੀ ਹੈ ਜਿਸ ’ਤੇ ਚੜ੍ਹ ਕੇ ਬੱਚਿਆਂ ਨੇ ਟਰੈਕਟਰ ਦੀ ਚਾਬੀ ਨੂੰ ਘੁੰਮਾ ਕੇ ਟਰੈਕਟਰ ਚਲਾ ਦਿੱਤਾ ਤੇ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ: Dalveer Goldy joined AAP News : ਕਾਂਗਰਸ ਨੂੰ ਲੱਗ ਰਿਹਾ ਝਟਕਾ ਤੇ ਝਟਕਾ, ਹੁਣ ਦਲਵੀਰ ਗੋਲਡੀ 'ਆਪ' ਵਿਚ ਹੋਏ ਸ਼ਾਮਲ  

ਜਾਣਕਾਰੀ ਲਈ ਦੱਸ ਦੇਈਏ ਕਿ ਜਾਣਕਾਰੀ ਮੁਤਾਬਕ ਭੱਠੇ 'ਤੇ ਪ੍ਰਵਾਸੀ ਮਜ਼ਦੂਰ ਕੰਮ ਕਰ ਰਿਹਾ ਸੀ ਤੇ ਉਨ੍ਹਾਂ ਦਾ ਪੁੱਤ ਸੂਰਜ ਦੋ ਹੋਰ ਬੱਚਿਆਂ ਨਾਲ ਭੱਠੇ ਨੇੜੇ ਖੇਡ ਰਿਹਾ ਸੀ। ਭੱਠੇ ਦਾ ਮੁਨਸ਼ੀ ਰਾਮ ਨਿਵਾਸ ਟਰੈਕਟਰ ਟਰਾਲੀ ਖੜ੍ਹਾ ਕਰ ਕੇ ਚਾਬੀ ਵਿਚ ਹੀ ਛੱਡ ਕੇ ਕੰਮ ਲਈ ਅੰਦਰ ਚਲਾ ਗਿਆ ਸੀ।

ਇਹ ਵੀ ਪੜ੍ਹੋ: Russia Ukraine War: ਰੂਸ ਨੇ ਫਿਰ ਯੂਕਰੇਨ 'ਤੇ ਦਾਗੀਆਂ ਮਿਜ਼ਾਈਲਾਂ, 5 ਲੋਕਾਂ ਦੀ ਮੌਤ, 30 ਤੋਂ ਵੱਧ ਲੋਕ ਜ਼ਖ਼ਮੀ 

ਖੇਡਦੇ ਹੋਏ ਦੋ ਬੱਚੇ ਟਰੈਕਟਰ ’ਤੇ ਚੜ੍ਹ ਗਏ ਅਤੇ ਸੀਟ ’ਤੇ ਬੈਠ ਗਏ। ਉਨ੍ਹਾਂ ਵਿੱਚੋਂ ਇਕ ਨੇ ਚਾਬੀ ਘੁੰਮਾ ਦਿੱਤੀ, ਜਿਸ ਨਾਲ ਟਰੈਕਟਰ ਸਟਾਰਟ ਹੋ ਗਿਆ। ਗੇਅਰ ਵਿੱਚ ਹੋਣ ਕਾਰਨ ਟਰੈਕਟਰ ਅੱਗੇ ਵਧਣ ਲੱਗਾ, ਜਿਸ ਕਾਰਨ ਟਰਾਲੀ ਦਾ ਪਿਛਲਾ ਪਹੀਆ ਹੇਠਾਂ ਖੇਡ ਰਹੇ ਸੂਰਜ ਦੇ ਸਿਰ ਉੱਤੋਂ ਦੀ ਲੰਘ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਚੇ ਦੀ ਲਾਸ਼ ਡੇਰਾਬੱਸੀ ਸਿਵਲ ਹਸਪਤਾਲ ’ਚ ਰਖਵਾਈ ਗਈ ਹੈ ਜਿਸ ਦਾ ਹਾਲੇ ਪੋਸਟਮਾਰਟਮ ਨਹੀਂ ਹੋ ਸਕਿਆ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Baby Crushed under the tractor-trolley  Lalru News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement