Khanna News : ਪੁਲਿਸ ਨੇ ਇਸ ਪਿੰਡ ਨੂੰ ਕੀਤਾ ਸੀਲ, ਜਾਣੋ ਕੀ ਹੈ ਮਾਮਲਾ 

By : BALJINDERK

Published : May 1, 2024, 11:03 am IST
Updated : May 1, 2024, 11:03 am IST
SHARE ARTICLE
 ਪੁਲਿਸ ਪਾਰਟੀ ਕੈਸੋ ਆਪਰੇਸ਼ਨ ਕਰਦੇ ਹੋਏ
ਪੁਲਿਸ ਪਾਰਟੀ ਕੈਸੋ ਆਪਰੇਸ਼ਨ ਕਰਦੇ ਹੋਏ

Khanna News : ਅੱਜ ਸਵੇਰੇ-ਸਵੇਰੇ ਪੁਲਿਸ ਪਾਰਟੀ ਵਲੋਂ ਇੱਥੇ ਚਲਾਇਆ ਗਿਆ ਕੈਸੋ ਆਪਰੇਸ਼ਨ

Khanna News :ਅੱਜ ਸਵੇਰੇ ਤੜਕੇ ਖੰਨਾ ਵਿਖੇ ਪਿੰਡ ਦਹੇੜੂ ਨੂੰ ਪੁਲਿਸ ਵਲੋਂ ਸੀਲ ਕਰ ਦਿੱਤਾ ਗਿਆ ਅਤੇ ਪਿੰਡ ਦੇ ਚਾਰੇ ਪਾਸੇ ਪੁਲਿਸ ਹੀ ਪੁਲਿਸ ਦਿਖਾਈ ਦੇ ਰਹੀ ਸੀ। ਦੱਸ ਦੇਈਏ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ 2-4 ਘਰ ਲੁਕ-ਛੁਪ ਕੇ ਨਸ਼ਾ ਵੇਚ ਰਹੇ ਹਨ, ਜਿਸ ਤੋਂ ਬਾਅਦ ਪੁਲਿਸ ਵਲੋਂ ਇੱਥੇ ਸਰਚ ਆਪਰੇਸ਼ਨ ਕੀਤਾ ਗਿਆ।

ਇਹ ਵੀ ਪੜੋ:Samrala Cirme News : ਸਮਰਾਲਾ ’ਚ ਲੁਟੇਰੇ ਔਰਤ ਦੀ ਚੇਨ ਝਪਟ ਹੋਏ ਫ਼ਰਾਰ

ਇਸ ਬਾਰੇ ਜਾਣਕਾਰੀ ਦਿੰਦੇ ਹੋਏ DSP ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ 'ਚ ਕੁੱਝ ਘਰਾਂ ਦੇ ਨਸ਼ਾ ਵੇਚਣ ਬਾਰੇ ਪਤਾ ਲੱਗਾ ਤਾਂ ਉਹ ਪੁਲਿਸ ਪਾਰਟੀ ਸਮੇਤ ਇੱਥੇ ਛਾਪੇਮਾਰੀ ਕਰਨ ਪੁੱਜੇ।

ਇਹ ਵੀ ਪੜੋ:Lok Sabha Elections 2024 : ਪਾਰਟੀ ’ਚ ਆਗੂਆਂ ਦੇ ਸ਼ਾਮਲ ਹੋਣ ਨਾਲ ਪੰਜਾਬ ਕਾਂਗਰਸ ਨੂੰ ਮਿਲੀ ਮਜ਼ਬੂਤੀ

ਉਨ੍ਹਾਂ ਦੱਸਿਆ ਕਿ ਮੌਕੇ 'ਤੇ 3-4 ਸ਼ੱਕੀ ਲੋਕਾਂ ਨੂੰ ਰਾਊਂਡ ਅਪ ਕੀਤਾ ਗਿਆ ਹੈ ਅਤੇ ਕੁੱਝ ਵਾਹਨਾਂ ਨੂੰ ਵੀ ਕਬਜ਼ੇ 'ਚ ਲਿਆ ਗਿਆ ਹੈ, ਜਿਨ੍ਹਾਂ ਨੂੰ ਵੈਰੀਫ਼ਿਕੇਸ਼ਨ ਤੋਂ ਬਾਅਦ ਛੱਡਿਆ ਜਾਵੇਗਾ। DSP ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਪਿੰਡ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾਵੇਗਾ, ਇਸੇ ਲਈ ਸਵੇਰੇ-ਸਵੇਰੇ ਅੱਜ ਪੁਲਿਸ ਪਾਰਟੀ ਵਲੋਂ ਇੱਥੇ ਕੈਸੋ ਆਪਰੇਸ਼ਨ ਚਲਾਇਆ ਗਿਆ ਹੈ।

(For more news apart from Khanna, Deheru village sealed by police News in Punjabi, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement