Punjab News: ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ
Published : May 1, 2025, 6:53 am IST
Updated : May 1, 2025, 6:53 am IST
SHARE ARTICLE
Banur Electricity worker dies due to electrocution news in punjabi
Banur Electricity worker dies due to electrocution news in punjabi

 ਹੈਪੀ ਦੀ 21 ਅਪ੍ਰੈਲ 2023 ਨੂੰ ਪਾਵਰਕਾਮ ’ਚ ਹੋਈ ਸੀ ਨਿਯੁਕਤੀ 

 

Banur Electricity worker dies due to electrocution news in punjabi : ਬਨੂੜ ਦੇ ਵਾਰਡ ਨੰਬਰ 10 ਅਧੀਨ ਪੈਂਦੀ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਦੇ ਵਸਨੀਕ ਰਜਿੰਦਰ ਸਿੰਘ ਦੇ 28 ਸਾਲਾ ਪੁੱਤਰ ਹਰਪ੍ਰੀਤ ਸਿੰਘ ਹੈਪੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਹੈਪੀ 21 ਅਪ੍ਰੈਲ 2023 ਨੂੰ ਪਾਵਰਕੌਮ ’ਚ ਨਿਯੁਕਤੀ ਹੋਈ ਸੀ।

ਅੱਜ ਸਵੇਰੇ ਉਹ ਜਦੋਂ ਜ਼ੀਰਕਪੁਰ ’ਚ ਲੱਗੇ ਟਰਾਂਸਫਾਰਮਰ ਤੋਂ ਬਿਜਲੀ ਠੀਕ ਕਰਨ ਲਈ ਉਸ ਦਾ ਸਵਿੱਚ ਕੱਟ ਕੇ ਉੱਪਰ ਚੜ੍ਹਿਆ ਤਾਂ ਅਚਾਨਕ ਉਸ ਨੂੰ ਕਰੰਟ ਦਾ ਝਟਕਾ ਲਗਿਆ। ਉਹ ਟਰਾਂਸਫਾਰਮਰ ਦੇ ਉਪਰ ਹੀ ਲਟਕ ਗਿਆ। ਉਸਦੇ ਸਾਥੀ ਉਸ ਨੂੰ ਚੰਡੀਗੜ੍ਹ ਸੈਕਟਰ 32 ਦੇ ਸਰਕਾਰੀ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਦਾ ਫ਼ਰਵਰੀ ’ਚ ਵਿਆਹ ਹੋਇਆ ਸੀ। ਬਨੂੜ ਸ਼ਹਿਰ ’ਚ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ। 

(For more news apart from Banur Electricity worker dies due to electrocution news in punjabi, stay tuned to Rozana Spokesman)

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement