ਅੰਗਹੀਣ ਬਜ਼ੁਰਗ ਔਰਤ ਡੀ.ਸੀ. ਨੂੰ ਮਿਲਣ ਲਈ ਖਾ ਰਹੀ ਹੈ ਧੱਕੇ
Published : Jun 1, 2018, 5:07 am IST
Updated : Jun 1, 2018, 5:07 am IST
SHARE ARTICLE
Old lady Waiting to meet DC
Old lady Waiting to meet DC

ਪਿਛਲੇ ਕਈ ਦਿਨਾਂ ਤੋ ਕੜਕਦੀ ਧੁੱਪ 'ਚ ਅੰਗਹੀਣ ਬਜ਼ੁਰਗ ਔਰਤ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਧੱਕੇ ਖਾ ਰਹੀ ਹੈ।...

ਮੋਗਾ, : ਪਿਛਲੇ ਕਈ ਦਿਨਾਂ ਤੋ ਕੜਕਦੀ ਧੁੱਪ 'ਚ ਅੰਗਹੀਣ ਬਜ਼ੁਰਗ ਔਰਤ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਧੱਕੇ ਖਾ ਰਹੀ ਹੈ।ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਇਕ ਅੰਗਹੀਣ ਬਜ਼ੁਰਗ ਔਰਤ ਸ਼ੀਲਾ ਵੰਤੀ ਵਾਸੀ ਘੁਮਿਆਰਾ ਵਾਲਾ ਮੁਹੱਲਾ ਅਕਾਲਸਰ ਰੋਡ ਮੋਗਾ ਜੋ ਅਪਣੀ ਉਮਰ 80 ਸਾਲ ਦੱਸ ਰਹੀ ਹੈ, ਨੇ ਪੱਤਰਕਾਰਾਂ ਨੂੰ ਦਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਆ ਰਹੀ ਹੈ ਪਰ ਦਫ਼ਤਰ ਦੇ ਬਾਹਰ ਖੜੇ ਮੁਲਾਜ਼ਮ ਉਨ੍ਹਾਂ ਨੂੰ ਮਿਲਣ ਨਹੀਂ ਦੇ ਰਹੇ ਹਨ। 

ਬਜ਼ੁਰਗ ਔਰਤ ਨੇ ਦਸਿਆ ਕਿ ਉਸ ਦਾ ਚੂਲਾ ਟੁੱਟਿਆ ਹੋਇਆ ਹੈ ਅਤੇ ਹੱਥ ਤੋਂ ਵੀ ਅੰਗਹੀਣ ਹੈ। ਉਸ ਨੇ ਦਸਿਆ ਕਿ ਉਹ ਅਪਣੀ ਅੰਗਹੀਣ ਪੈਨਸ਼ਨ ਲਗਵਾਉਣ ਵਾਸਤੇ ਫ਼ਰਿਆਦ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਆਉਂਦੀ ਹੈ ਪਰ ਮੁਲਾਜ਼ਮ ਉਨ੍ਹਾਂ ਨੂੰ ਲਾਰਾ ਲਗਾ ਦਿੰਦੇ ਹਨ ਕਿ ਬੇਬੇ ਅੱਜ ਸਾਹਿਬ ਨਹੀਂ ਹਨ, ਤੂੰ ਕਲ ਆਵੀਂ। ਬਜ਼ੁਰਗ ਔਰਤ ਨੇ ਦਸਿਆ ਕਿ ਉਹ ਤਪਦੀ ਧੁੱਪ ਵਿਚ ਲੋਕਾਂ ਤੋਂ ਮੰਗ ਕੇ ਰਿਕਸ਼ੇ ਦਾ ਕਿਰਾਇਆ ਲੈ ਕੇ ਆਉਂਦੀ ਹੈ ਪਰ ਇਥੇ ਆ ਕੇ ਉਸ ਨੂੰ ਬਰੰਗ ਮੁੜਨਾ ਪੈਂਦਾ ਹੈ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement