
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੋਂ ਪੰਜਾਬ ਵਿਚ ਇਕ ਵਾਰ ਫਿਰ ਤੀਜੇ ਫਰੰਟ ਨੂੰ ਲੈ...
ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੋਂ ਪੰਜਾਬ ਵਿਚ ਇਕ ਵਾਰ ਫਿਰ ਤੀਜੇ ਫਰੰਟ ਨੂੰ ਲੈ ਕੇ ਨੇਤਾਵਾਂ ਵਿਚ ਚਰਚਾ ਛਿੜ ਗਈ ਹੈ। ਹਾਲਾਂਕਿ ਪਹਿਲਾ ਵੀ ਸੁਖਪਾਲ ਖਹਿਰਾ ਅਤੇ ਆਮ ਆਦਮੀ ਪਾਰਟੀ ਪ੍ਰਧਾਨ ਭਗਵੰਤ ਸਿੰਘ ਨੇ ਅਪਣੇ ਅਪਣੇ ਪੱਧਰ ‘ਤੇ ਕੋਸ਼ਿਸ਼ ਕੀਤੀ ਸੀ ਪਰ ਸਫ਼ਲ ਨਹੀਂ ਹੋ ਸਕੇ। ਚਾਹੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਬੈਨਰ ਹੇਠ ਖਹਿਰਾ, ਡਾ. ਧਰਮਵੀਰ ਗਾਂਧੀ ਬੈਂਸ ਭਰਾ, ਬਹੁਜਨ ਸਮਾਜ ਪਾਰਟੀ ਇਕੱਠੇ ਹੋਏ ਪਰ ਸਫ਼ਲਤਾ ਹਾਸਲ ਨਹੀਂ ਹੋ ਸਕੀ। ਇਨ੍ਹਾ ਜਰੂਰ ਹੋਇਆ ਹੈ।
Khaira, bains, gandhi
ਕਿ ਆਨੰਦਪੁਰ ਸਾਹਿਬ, ਜਲੰਧਰ ਅਤੇ ਹੁਸ਼ਿਆਰਪੁਰ ਵਰਗੀਆਂ ਸੀਟਾਂ ‘ਤੇ ਗਠਬੰਧਨ ਉਮੀਦਵਾਰਾਂ ਨੂੰ ਚੰਗੀਆਂ ਵੋਟਾਂ ਹਾਸਲ ਹੋਈਆਂ ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਪ੍ਰਫਾਰਮੈਂਸ ਜ਼ਿਆਦਾ ਚੰਗੀ ਨਹੀਂ ਰਹੀ। ਤੀਜੇ ਫਰੰਟ ਦੀ ਚਰਚਾ ਦੇ ਲਈ ਹੁਣ ਲੋਕ ਸਭਾ ਚੋਣ ਨਤੀਜਿਆਂ ਵਿਚ ਹਾਸਲ ਹੋਈਆਂ ਵੋਟਾਂ ਦੇ ਫ਼ੀਸਦੀ ਸੰਬੰਧੀ ਅੰਕੜਿਆਂ ਨੂੰ ਆਧਾਰ ਬਣਾਇਆ ਜਾ ਰਿਹਾ ਹੈ। ਅਜਿਹੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਕਿ ਸਾਰੇ ਗੈਰ ਭਾਜਪਾ-ਅਕਾਲੀ ਅਤੇ ਗੈਰ ਕਾਂਗਰਸੀ ਦਲ ਇਕੱਠੇ ਹੋ ਕੇ ਲੜਨ ਤਾਂ ਨਤੀਜੇ ਦੇਖਣ ਵਾਲੇ ਹੋ ਸਕਦੇ ਹਨ।
Bhagwant maan and khaira
ਰਿਵਾਇਤੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਬੰਧਨ ਦਾ ਵਿਕਲਪ ਦੇਣ ਦੇ ਲਈ ਕੋਸ਼ਿਸ਼ ਵੀ ਸ਼ੁਰੂ ਹੋ ਗਈ ਹੈ। ਖਹਿਰਾ ਵੱਲੋਂ ਸੰਕੇਤ ਦਿੱਤੇ ਗਏ ਹਨ ਕਿ ਪੰਜਾਬ ਏਕਤਾ ਪਾਰਟੀ ਨੂੰ ਸਹਿਮਤੀ ਦੇ ਨਾਲ ਲੋਕ ਇੰਸਾਫ਼ ਪਾਰਟੀ ਯਾ ਨਵੇਂ ਨਾਮ ਨਾਲ ਬਣਾਇਆ ਜਾਵੇ। ਅਗਲੀਆਂ ਚੋਣਾਂ ਵੱਖ-ਵੱਖ ਪਾਰਟੀਆਂ ਦੇ ਨਾ ਅਤੇ ਝੰਡੇ ਹੇਠ ਹਨਈ, ਸਗੋਂ ਗਠਬੰਧਨ ਕਿਸੇ ਵੀ ਝੰਡੇ ਹੇਠ ਲੜਿਆ ਜਾਵੇਗਾ। ਦਰਅਲਸ, ਲੋਕ ਸਭਾ ਚੋਣਾਂ ‘ਚ ਪੰਜਾਬ ਡੈਮੋਕ੍ਰਿਟਿਕ ਅਲਾਇੰਸ ਦਾ ਕੋਈ ਉਮੀਦਵਾਰ ਤਾਂ ਨਹੀਂ ਜਿੱਤਿਆ ਪਰ ਵੋਟ ਫ਼ੀਸਦੀ ਹਾਸਲ ਕਰਨ ‘ਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਤੋਂ ਬਾਅਦ ਅਲਾਇੰਸ ਦਾ ਹੀ ਨੰਬਰ ਹੈ।
ਆਪ ਵੀ ਵੋਟ ਫ਼ੀਸਦੀ ਦੇ ਮਾਮਲੇ ਵਿਚ ਅਲਾਇੰਸ ਤੋਂ ਪਿਛੇ ਰਹੇ ਜਿਸ ਨੂੰ 2017 ਦੇ ਵਿਧਾਨ ਸਭਾ ਚੋਣਾਂ ਵਿਚ ਤੀਜੇ ਵਿਕਲਪ ਦੇ ਤੌਰ ‘ਤੇ ਪ੍ਰਚਾਰਿਤ ਕੀਤਾ ਗਿਆ ਸੀ। ਇਹ ਕਾਰਨ ਰਿਹਾ ਹੈ ਕਿ ਅਲਾਇੰਸ ਚੋਣ ‘ਚ ਤਕਰੀਬਨ 10 ਫ਼ੀਸਦੀ ਵੋਟ ਸ਼ੇਅਰ ਲੈ ਗਿਆ ਜਦਕਿ 2017 ਵਿਧਾਨ ਸਭਾ ਚੋਣਾਂ ਵਿਚ 23 ਫ਼ੀਸਦੀ ਵੋਟ ਸ਼ੇਅਰ ਲੈਣ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਵੋਟ ਫ਼ੀਸਦੀ ਵਿਚ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕਿਆ।
ਇਸ ਤੋਂ ਸਬਕ ਲੈਂਦੇ ਹੋਏ ਪੰਜਾਬ ਏਕਤਾ ਪਾਰਟੀ, ਲੋਕ ਇੰਸਾਫ਼ ਪਾਰਟੀ ਅਤੇ ਨਵਾਂ ਪੰਜਾਬ ਪਾਰਟੀ ਇੱਕ ਜੁਟ ਹੋਣ ਬਾਰੇ ‘ਚ ਵਿਚਾਰ ਕਰ ਰਹੀ ਹੈ। ਹਾਲਾਂਕਿ ਕੁਝ ਵਿਧਾਇਕ ਇਸ ਤੀਜੇ ਵਿਕਲਪ ਵਿਚ ਆ ਆਦਮੀ ਪਾਰਟੀ ਨੂੰ ਵੀ ਸ਼ਾਮਿਲ ਕਰਨ ਬਾਰੇ ਸੋਚ ਨੂੰ ਵੀ ਸਾਮਲ ਯਤਨ ਕਰ ਰਹੇ ਹਨ।