Advertisement
  ਖ਼ਬਰਾਂ   ਪੰਜਾਬ  01 Jun 2020  ਕੋਰੋਨਾ ਦੀ ਪ੍ਰਵਾਹ ਨਾ ਕਰਦਿਆਂ ਸਮਾਜਕ ਰਿਸ਼ਤੇ ਨਿਭਾਉਣ ਵਾਲਾ ਹਰਪ੍ਰੀਤ ਸਿੰਘ ਬਣਿਆ ਨਾਇਕ

ਕੋਰੋਨਾ ਦੀ ਪ੍ਰਵਾਹ ਨਾ ਕਰਦਿਆਂ ਸਮਾਜਕ ਰਿਸ਼ਤੇ ਨਿਭਾਉਣ ਵਾਲਾ ਹਰਪ੍ਰੀਤ ਸਿੰਘ ਬਣਿਆ ਨਾਇਕ

ਸਪੋਕਸਮੈਨ ਸਮਾਚਾਰ ਸੇਵਾ
Published Jun 1, 2020, 10:47 pm IST
Updated Jun 1, 2020, 10:47 pm IST
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨਤ
ਹਰਪ੍ਰੀਤ ਸਿੰਘ ਪਠਲਾਵਾ ਨੂੰ ਸਨਮਾਨਤ ਕਰਦੇ ਭਾਈ ਜਸਵੀਰ ਸਿੰਘ ਰੋਡੇ, ਨਾਲ ਭਾਈ ਰਜਿੰਦਰ ਸਿੰਘ ਮਹਿਤਾ, ਚਰਨਜੀਤ ਸਿੰਘ ਜਸੋਵਾਲ ਤੇ ਸਵਰਨਜੀਤ ਸਿੰਘ।
 ਹਰਪ੍ਰੀਤ ਸਿੰਘ ਪਠਲਾਵਾ ਨੂੰ ਸਨਮਾਨਤ ਕਰਦੇ ਭਾਈ ਜਸਵੀਰ ਸਿੰਘ ਰੋਡੇ, ਨਾਲ ਭਾਈ ਰਜਿੰਦਰ ਸਿੰਘ ਮਹਿਤਾ, ਚਰਨਜੀਤ ਸਿੰਘ ਜਸੋਵਾਲ ਤੇ ਸਵਰਨਜੀਤ ਸਿੰਘ।

ਨਵਾਂਸ਼ਹਿਰ, 1 ਜੂਨ (ਅਮਰੀਕ ਸਿੰਘ ਢੀਂਡਸਾ) : ਕੋਰੋਨਾ ਦੀ ਭਿਆਨਕ ਦਸਤਕ ਦੇਣ ਨਾਲ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਵਾਸੀ ਗਿਆਨੀ ਬਲਦੇਵ ਸਿੰਘ ਦੇ ਪਾਜ਼ੇਟਿਵ ਹੋਣ ਨਾਲ ਹੋਈ ਮੌਤ ਦੀ ਪੁਸ਼ਟੀ ਕਾਰਨ ਲੋਕ ਅਪਣਿਆਂ ਦੇ ਨੇੜੇ ਜਾਣ ਤੋਂ ਵੀ ਕੰਨੀ ਕਤਰਾਉਣ ਲੱਗ ਪਏ ਸੀ ਤੇ ਜਦੋਂ ਅਪਣੇ ਹੀ ਪਰਾਏ ਹੋ ਜਾਣ ਤਾਂ ਫਿਰ ਕਿਸੇ ਤੋਂ ਕੀ ਆਸ ਰੱਖੀ ਜਾ ਸਕਦੀ ਹੈ।


ਪਿੰਡ ਪਠਲਾਵਾ ਦੇ 17 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਜਾਣ ਉਪਰੰਤ ਸਾਰਾ ਪਿੰਡ ਸੀਲ ਕਰ ਦਿਤਾ ਗਿਆ ਜਿਸ ਨਾਲ ਹਰ ਕੋਈ ਅਪਣੇ ਘਰਾਂ ਵਿਚ ਕੈਦ ਹੋ ਕੇ ਬਹਿ ਗਿਆ, ਕੋਈ ਕਿਸੇ ਦੀ ਮਦਦ ਲਈ ਬਾਹਰ ਨਹੀਂ ਸੀ ਆ ਰਿਹਾ। ਲੇਕਿਨ ਇਸ ਔਖੇ ਸਮੇ ਵਿਚ ਲੋਕਾਂ ਲਈ ਨਾਇਕ ਦੀ ਤਰ੍ਹਾਂ ਸਾਹਮਣੇ ਆਇਆ ਅੰਮ੍ਰਿਤਧਾਰੀ ਗੁਰਸਿੱਖ ਹਰਪ੍ਰੀਤ ਸਿੰਘ ਵਾਸੀ ਪਠਲਾਵਾ ਜੋ ਦੋ ਛੋਟੇ ਬੱਚਿਆਂ ਦਾ ਬਾਪ ਹੈ, ਨੇ ਅਪਣੇ ਸਾਥੀਆਂ ਨਾਲ ਮਿਲ ਕੇ ਇਕ ਗਰੁੱਪ ਬਣਾਇਆ ਤੇ ਏਕਨੂਰ ਸਵੈ ਸੇਵੀ ਸੰਸਥਾ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਹਰ ਇਕ ਦਾ ਦੁੱਖ ਜਾਣਿਆ, ਪੀੜਤ  ਮੈਂਬਰਾਂ ਦੇ ਪਰਵਾਰਾਂ ਦਾ ਹਰ ਤਰ੍ਹਾਂ ਖਿਆਲ, ਜਿਸ ਦੌਰਾਨ ਉਨ੍ਹਾਂ ਨੂੰ ਖਾਣ-ਪੀਣ ਲਈ ਰਾਸ਼ਨ ਮੁਹਈਆ ਕਰਵਾਉਣਾ, ਦਵਾਈਆਂ, ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਦਾ ਹਰ ਤਰ੍ਹਾਂ ਖਿਆਲ ਰੱਖਣ ਦੇ ਨਾਲ ਹੋਰ ਪਿੰਡ ਵਾਸੀ ਲੋੜਵੰਦਾਂ ਨੂੰ ਵੀ ਸੰਕਟ ਦੀ ਘੜੀ ਵਿਚ ਹਰ ਤਰ੍ਹਾਂ ਮਦਦ ਕੀਤੀ। ਮਨੁੱਖਤਾ ਦੀ ਇਸ ਪਵਿੱਤਰ ਸੇਵਾ ਕਾਰਜ ਦੌਰਾਨ ਹੋਰ ਨੌਜਵਾਨਾਂ ਵਲੋਂ ਵੀ ਉਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕੀਤੀ। 62 ਦਿਨ ਚੱਲੇ ਕਰਫ਼ਿਊ ਦੇ ਸਮੇਂ ਦੌਰਾਨ ਉਹ ਸਵੇਰ ਤੋਂ ਸੇਵਾ ਲਈ ਨਿਕਲ ਜਾਂਦਾ ਤੇ ਰਾਤ ਪਈ 'ਤੇ ਅਪਣੇ ਪਰਵਾਰ ਕੋਲ ਆਉਂਦਾ। ਉਸ ਵਲੋਂ ਲੋਕਾਂ ਦੁਆਰਾ ਕੋਰੋਨਾ ਕਾਰਨ ਮੌਤ ਦੇ ਘਾਟ ਜਾਣ ਵਾਲੇ ਲੋਕਾਂ ਦੇ ਪਰਵਾਰਾਂ ਵਲੋਂ ਉਨ੍ਹਾਂ ਦੇ ਸਸਕਾਰ ਸਮੇਂ ਜਾਣ ਤੋਂ ਟਾਲਾ ਵੱਟਣ 'ਤੇ ਇਹ ਐਲਾਨ ਵੀ ਕੀਤਾ ਸੀ ਕਿ ਪੰਜਾਬ ਭਰ ਵਿਚ ਕਿਤੇ ਵੀ ਇਸ ਕਾਰਜ ਲਈ ਉਸ ਦੀ ਲੋੜ ਪਵੇ ਤਾਂ ਉਹ ਹਰ ਸਮੇਂ ਸੇਵਾ ਲਈ ਤਿਆਰ ਹੈ।

ਹਰਪ੍ਰੀਤ ਸਿੰਘ ਪਠਲਾਵਾ ਨੂੰ ਸਨਮਾਨਤ ਕਰਦੇ ਭਾਈ ਜਸਵੀਰ ਸਿੰਘ ਰੋਡੇ, ਨਾਲ ਭਾਈ ਰਜਿੰਦਰ ਸਿੰਘ ਮਹਿਤਾ, ਚਰਨਜੀਤ ਸਿੰਘ ਜਸੋਵਾਲ ਤੇ ਸਵਰਨਜੀਤ ਸਿੰਘ।ਹਰਪ੍ਰੀਤ ਸਿੰਘ ਪਠਲਾਵਾ ਨੂੰ ਸਨਮਾਨਤ ਕਰਦੇ ਭਾਈ ਜਸਵੀਰ ਸਿੰਘ ਰੋਡੇ, ਨਾਲ ਭਾਈ ਰਜਿੰਦਰ ਸਿੰਘ ਮਹਿਤਾ, ਚਰਨਜੀਤ ਸਿੰਘ ਜਸੋਵਾਲ ਤੇ ਸਵਰਨਜੀਤ ਸਿੰਘ।


ਹਰਪ੍ਰੀਤ ਸਿੰਘ ਵਲੋਂ ਨਿਭਾਈਆਂ ਸੇਵਾਵਾਂ ਕਰ ਕੇ ਉਸ ਨੂੰ ਸ੍ਰੀ ਅਕਾਲ ਤਖ਼ਤ ਤੇ ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿਰੋਪਾ ਦੇ ਕੇ ਸਨਮਾਨਤ ਕੀਤਾ ਗਿਆ। ਇਸ ਦੌਰਾਨ ਭਾਈ ਰਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ ਸ਼੍ਰੋਮਣੀ ਕਮੇਟੀ ਮੈਂਬਰ, ਚਰਨਜੀਤ ਸਿੰਘ ਜਸੋਵਾਲ ਤੇ ਜਥੇਦਾਰ ਸਵਰਨਜੀਤ ਸਿੰਘ ਮਿਸਲ ਮੁਖੀ ਸ਼ਹੀਦਾਂ ਤਰਨਾ ਦਲ ਨਵਾਂਸ਼ਹਿਰ ਮੌਜੂਦ ਸਨ।

Advertisement
Advertisement

 

Advertisement