
ਫਗਵਾੜਾ ਦੇ ਉਂਕਾਰ ਨਗਰ ਵਿਚ ਐਨ.ਆਰ.ਆਈ. ਪਤੀ-ਪਤਨੀ ਦਾ ਬੜੀ ਬੇਰਹਿਮੀ ਨਾਲ
ਫਗਵਾੜਾ, 31 ਮਈ (ਲਖਵਿੰਦਰ ਸਿੰਘ ਲੱਕੀ/ਵਰਿੰਦਰ ਸ਼ਰਮਾ): ਫਗਵਾੜਾ ਦੇ ਉਂਕਾਰ ਨਗਰ ਵਿਚ ਐਨ.ਆਰ.ਆਈ. ਪਤੀ-ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਮ੍ਰਿਤਕਾਂ ਦੀ ਪਹਿਚਾਣ ਕਿਰਪਾਲ ਸਿੰਘ ਅਤੇ ਉਸ ਦੀ ਪਤਨੀ ਦਵਿੰਦਰ ਕੌਰ ਦੇ ਰੂਪ ਵਜੋਂ ਹੋਈ ਹੈ, ਜੋ ਕਿ 6 ਮਹੀਨੇ ਪਹਿਲਾਂ ਵਿਦੇਸ਼ ਵਿਚੋਂ ਵਾਪਸ ਪਰਤੇ ਸਨ। ਪਤਾ ਲੱਗਾ ਹੈ ਕਿ ਐਨ.ਆਰ.ਆਈ ਦੇ ਘਰ ਕਿਰਾਏਦਾਰ ਵੀ ਰਹਿ ਰਹੇ ਸਨ, ਜੋ ਹੁਣ ਫ਼ਰਾਰ ਹਨ। ਇਸ ਘਟਨਾ ਬਾਰੇ ਉਦੋਂ ਪਤਾ ਚਲਿਆ ਜਦੋਂ ਗੁਆਂਢੀਆਂ ਨੇ ਕਾਫ਼ੀ ਚਿਰ ਉਨ੍ਹਾਂ ਦੇ ਘਰੋਂ ਕਿਸੇ ਨੂੰ ਨਿਕਲਦੇ ਨਹੀਂ ਦੇਖਿਆ ਅਤੇ ਸ਼ੱਕ ਹੋਣ ਉਥੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ । ਪੁਲਿਸ ਨੇ ਜਦੋਂ ਘਰ ਜਾ ਕੇ ਦੇਖਿਆ ਪਤੀ ਪਤਨੀ ਦੀਆਂ ਲਾਸ਼ਾਂ ਪਈਆਂ ਸਨ।
File photo
ਇਸ ਬਾਰੇ ਨਗਰ ਨਿਵਾਸੀ ਗੁਰਚਰਨ ਸਿੰਘ ਨੇ ਦਸਿਆ ਕਿ ਐਨ.ਆਰ.ਆਈ. ਦਵਿੰਦਰ ਕੌਰ ਅਤੇ ਉਸ ਦੀਆਂ ਸਹੇਲੀਆ ਹਰ ਰੋਜ਼ ਗੁਰਦੁਆਰੇ ਜਾਂਦੀਆ ਸਨ ਪਰ ਪਿਛਲੇ ਦੋ ਦਿਨ ਤੋਂ ਉਨ੍ਹਾਂ ਨੂੰ ਨਹੀਂ ਦੇਖਿਆ ਸੀ, ਜਿਸ ਤੋਂ ਬਾਅਦ ਘਰ ਦਾ ਦਰਵਾਜਾ ਖੜਕਾਇਆ ਗਿਆ, ਪਰ ਕਿਰਾਏਦਾਰ ਨੇ ਇਹ ਕਹਿ ਕੇ ਮੋੜ ਦਿਤਾ ਕਿ ਉਹ ਸੌ ਰਹੇ ਹਨ। ਇਸ ਤੋਂ ਬਾਅਦ ਸ਼ੱਕ ਹੋਣ ਉਤੇ ਪੁਲਿਸ ਨੂੰ ਸੂਚਿਤ ਕੀਤਾ।