ਕਤਲ ਕਰ ਕੇ ਸੁੱਟੇ ਨੌਜਵਾਨ ਦੀ ਲਾਸ਼ ਦੀ ਹੋਈ ਸ਼ਨਾਖ਼ਤ
Published : Jun 1, 2020, 6:41 am IST
Updated : Jun 1, 2020, 6:41 am IST
SHARE ARTICLE
File Photo
File Photo

ਬੀਤੇ ਕਲ ਸਵੇਰੇ ਸਥਾਨਕ ਕਪਾਹ ਮੰਡੀ ਨਜ਼ਦੀਕ ਸਥਿਤ 80 ਫੁੱਟੀ ਸੜਕ ਦੇ ਕਿਨਾਰ ਤੋਂ  ਬਰਾਮਦ ਹੋਈ ਇਕ ਅਗਿਆਤ ਨੌਜਵਾਨ ਦੀ ਲਾਸ਼ ਦੀ ਅੱਜ ਪਹਿਚਾਣ ਹੋ ਗਈ।

ਬਠਿੰਡਾ, 31 ਮਈ (ਸੁਖਜਿੰਦਰ ਮਾਨ): ਬੀਤੇ ਕਲ ਸਵੇਰੇ ਸਥਾਨਕ ਕਪਾਹ ਮੰਡੀ ਨਜ਼ਦੀਕ ਸਥਿਤ 80 ਫੁੱਟੀ ਸੜਕ ਦੇ ਕਿਨਾਰ ਤੋਂ  ਬਰਾਮਦ ਹੋਈ ਇਕ ਅਗਿਆਤ ਨੌਜਵਾਨ ਦੀ ਲਾਸ਼ ਦੀ ਅੱਜ ਪਹਿਚਾਣ ਹੋ ਗਈ। ਮ੍ਰਿਤਕ ਹਰਪ੍ਰੀਤ ਸਿੰਘ (26) ਪੁੱਤਰ ਨਿਰਮਲ ਸਿੰਘ ਜ਼ਿਲ੍ਹਾ ਮਾਨਸਾ ਦੇ ਥਾਣਾ ਜੋੜਕੀਆ ਅਧੀਨ ਪੈਂਦੇ ਪਿੰਡ ਉਲਕ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਜ੍ਹਬੀ ਸਿੱਖ ਜਾਤੀ ਨਾਲ ਸਬੰਧ ਰੱਖਦਾ ਮ੍ਰਿਤਕ ਨੌਜਵਾਨ ਹਾਲੇ ਤਕ ਅਣਵਿਆਹਿਆ ਸੀ ਜਦੋਂ ਕਿ ਉਸ ਦਾ ਛੋਟਾ ਭਰਾ ਵਿਆਹਿਆ ਹੋਇਆ ਹੈ।

File photoFile photo

ਉਸ ਦੇ ਕੰਮਕਾਜ ਬਾਰੇ ਵੀ ਕੁਝ ਜ਼ਿਆਦਾ ਪਤਾ ਨਹੀਂ ਚੱਲ ਸਕਿਆ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਦੇ ਐਸ.ਐਚ.ਓ. ਇੰਸਪੈਕਟਰ ਦਵਿੰਦਰ ਸਿੰਘ ਨੇ ਦਸਿਆ ਕਿ ਪਹਿਚਾਣ ਤੋਂ ਬਾਅਦ ਕਾਤਲਾਂ ਦਾ ਪਤਾ ਲਗਾਇਆ ਜਾ ਰਿਹਾ। ਪੁਲਿਸ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਮਾਮਲਾ ਨਾਜਾਇਜ਼ ਸਬੰਧਾਂ ਦਾ ਜਾਪਦਾ ਹੈ ਪ੍ਰੰਤੂ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ। ਦਸਣਾ ਬਣਦਾ ਹੈ ਕਿ ਪੁਲਿਸ ਨੇ ਲਾਸ਼ ਮਿਲਣ ਤੋਂ ਬਾਅਦ ਅਪਣੇ ਵਲੋਂ ਅਗਿਆਤ ਵਿਅਕਤੀਆਂ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿਤੀ ਹੋਈ ਹੈ।

ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਕਤਲ ਗੁੱਝੀਆਂ ਸੱਟਾਂ ਮਾਰ ਕੇ ਕੀਤਾ ਹੈ। ਮ੍ਰਿਤਕ ਦੀ ਬਾਂਹ, ਪੱਟ ਤੇ ਸਿਰ ਉਪਰ ਕਾਫ਼ੀ ਸੱਟਾਂ ਦੇ ਨਿਸ਼ਾਨ ਹਨ। ਮੁਢਲੀ ਪੜਤਾਲ ਮੁਤਾਬਕ ਪੁਲਿਸ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਨੌਜਵਾਨ ਦਾ ਕਤਲ ਕਿਸੇ ਹੋਰ ਥਾਂ ਕੀਤਾ ਗਿਆ ਹੈ ਪ੍ਰੰਤੂ ਬਾਅਦ ਵਿਚ ਰਾਤ ਸਮੇਂ ਲਾਸ਼ ਨੂੰ ਇੱਥੇ ਸੁੱਟਿਆ ਗਿਆ ਹੈ। ਹਾਲੇ ਤਕ ਸਿਰਫ਼ ਇੰਨ੍ਹਾਂ ਹੀ ਪਤਾ ਲਗਿਆ ਹੈ ਕਿ ਲਾਸ਼ ਨੂੰ ਛੋਟੇ ਹੱਥ ਉਪਰ ਲਿਆ ਕੇ ਇੱਥੇ ਸੁੱਟਿਆ ਗਿਆ ਹੈ। ਮ੍ਰਿਤਕ ਦੇ ਸਰੀਰ ਉਪਰ ਸਿਰਫ਼ ਇਕ ਟੀ-ਸਰਟ ਪਹਿਨੀ ਹੋਈ ਸੀ ਅਤੇ ਉਹ ਵੀ ਪੁੱਠੀ।



 



ਮ੍ਰਿਤਕ ਨੌਜਵਾਨ ਮਾਨਸਾ ਜ਼ਿਲ੍ਹੇ ਦੇ ਉਲਕ ਪਿੰਡ ਦਾ ਸੀ ਰਹਿਣ ਵਾਲਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement